
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਪਤਨੀ ਜਿਲ ਬਾਇਡਨ ਪਹੁੰਚੀ ਯੂਕਰੇਨ
ਕੀਵ : ਰੂਸ ਨੇ ਐਤਵਾਰ ਤੜਕੇ ਯੂਕਰੇਨ ਦੇ ਲੁਹਾਨਸਕ ਵਿੱਚ ਇੱਕ ਸਕੂਲ ਉੱਤੇ ਹਵਾਈ ਹਮਲੇ ਕੀਤੇ। ਯੂਕਰੇਨ ਸਰਕਾਰ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਬੰਬ ਧਮਾਕਾ ਬਿਲਹੋਰੀਖਿਵਾ ਪਿੰਡ ਦੇ ਇੱਕ ਸਕੂਲ 'ਤੇ ਕੀਤਾ ਗਿਆ। ਨਾਗਰਿਕਾਂ ਨੂੰ ਹਮਲਿਆਂ ਤੋਂ ਬਚਾਉਣ ਲਈ ਇੱਥੇ ਸ਼ੈਲਟਰ ਬਣਾਇਆ ਗਿਆ ਸੀ।
ਇਹ ਪਿੰਡ ਮੂਹਰਲੀ ਲਾਈਨ ਤੋਂ ਕੁਝ ਕਿਲੋਮੀਟਰ ਦੂਰ ਹੈ। ਉੱਥੇ ਕੁੱਲ 90 ਲੋਕ ਮੌਜੂਦ ਸਨ। 30 ਨੂੰ ਬਚਾਇਆ ਗਿਆ ਹੈ ਅਤੇ 60 ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਹ ਹਮਲਾ ਉਦੋਂ ਹੋਇਆ ਜਦੋਂ ਆਸਰਾ ਲੈ ਰਹੇ ਸਾਰੇ ਲੋਕ ਸੁੱਤੇ ਹੋਏ ਸਨ। ਇਸ ਦੌਰਾਨ ਅਮਰੀਕਾ ਦੀ ਪਹਿਲੀ ਮਹਿਲਾ ਜਿਲ ਬਾਇਡਨ ਯੂਕਰੇਨ ਪਹੁੰਚ ਗਈ ਹੈ।
photo
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਪਤਨੀ ਜਿਲ ਬਾਇਡਨ ਵੀ ਐਤਵਾਰ ਨੂੰ ਅਚਾਨਕ ਯੂਕਰੇਨ ਪਹੁੰਚੇ ਹਨ। ਇੱਥੇ ਉਨ੍ਹਾਂ ਨੇ ਯੂਕਰੇਨ ਦੀ ਪਹਿਲੀ ਮਹਿਲਾ ਓਲੇਨਾ ਜ਼ੇਲੇਂਸਕਾ ਨਾਲ ਮੁਲਾਕਾਤ ਕੀਤੀ। ‘ਨਿਊਯਾਰਕ ਟਾਈਮਜ਼’ ਮੁਤਾਬਕ ਜ਼ੇਲੇਂਸਕਾ ਅਤੇ ਜਿਲ ਦੀ ਮੁਲਾਕਾਤ ਉਝਹੋਰੋਡ ਸ਼ਹਿਰ ਵਿੱਚ ਹੋਈ। ਇਹ ਸਲੋਵਾਕੀਆ ਦੀ ਸਰਹੱਦ ਨਾਲ ਲੱਗਦੇ 1 ਲੱਖ ਦੀ ਆਬਾਦੀ ਵਾਲਾ ਇਲਾਕਾ ਹੈ। ਜ਼ੇਲੇਂਸਕਾ ਫਰਵਰੀ ਵਿਚ ਰੂਸੀ ਹਮਲੇ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਈ ਹੈ। ਉਨ੍ਹਾਂ ਕਿਹਾ- ਅਸੀਂ ਜਾਣਦੇ ਹਾਂ ਕਿ ਸਾਡੇ ਦੇਸ਼ ਲਈ ਅਮਰੀਕਾ ਦੀ ਪਹਿਲੀ ਮਹਿਲਾ ਦਾ ਇੱਥੇ ਹੋਣਾ ਕਿੰਨਾ ਜ਼ਰੂਰੀ ਹੈ।