ਪੇਰੂ ’ਚ ਸੋਨੇ ਦੀ ਖਾਨ ਵਿਚ ਲੱਗੀ ਅੱਗ, 27 ਮਜ਼ਦੂਰਾਂ ਦੀ ਮੌਤ
Published : May 8, 2023, 12:52 pm IST
Updated : May 8, 2023, 1:06 pm IST
SHARE ARTICLE
Fire in gold mine kills at least 27 in Peru
Fire in gold mine kills at least 27 in Peru

ਅੱਗ ਲੱਗਣ ਸਮੇਂ ਪੀੜਤ ਜ਼ਮੀਨ ਤੋਂ 100 ਮੀਟਰ ਹੇਠਾਂ ਸਨ

 

ਅਰੇਕਿਪਾ: ਦਖਣੀ ਪੇਰੂ 'ਚ ਸੋਨੇ ਦੀ ਖਾਨ 'ਚ ਅੱਗ ਲੱਗਣ ਕਾਰਨ ਘੱਟੋ-ਘੱਟ 27 ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਹਾਦਸਾ ਅਰੇਕਿਪਾ ਖੇਤਰ ਵਿਚ ਲਾ ਐਸਪੇਰਾਂਜ਼ਾ 1 ਖਾਨ ਦੇ ਅੰਦਰ ਵਾਪਰਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਪੁਲਿਸ ਅਤੇ ਸਰਕਾਰੀ ਵਕੀਲ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਕਿ ਅੱਗ ਖਾਨ ਦੇ ਅੰਦਰ ਸ਼ਾਰਟ ਸਰਕਟ ਕਾਰਨ ਲੱਗੀ ਸੀ। ਸਰਕਾਰੀ ਵਕੀਲ ਗਿਯੋਵਨੀ ਮਾਟੋਸ ਨੇ ਦਸਿਆ ਕਿ "ਖਾਨ ਦੇ ਅੰਦਰ 27 ਮ੍ਰਿਤਕ ਲੋਕ ਸਨ।"

ਇਹ ਵੀ ਪੜ੍ਹੋ: ਸਕੂਲੀ ਪਾਠਕ੍ਰਮ 'ਚੋਂ  ਮਿਟਾਇਆ ਜਾ ਰਿਹਾ ਹੈ ਸਿੱਖ ਇਤਿਹਾਸ : ਕੁਲਤਾਰ ਸਿੰਘ ਸੰਧਵਾਂ

ਇਸ ਤੋਂ ਪਹਿਲਾਂ ਸਥਾਨਕ ਮੀਡੀਆ 'ਚ ਅੱਗ ਲੱਗਣ ਦਾ ਕਾਰਨ ਧਮਾਕਾ ਦਸਿਆ ਜਾ ਰਿਹਾ ਸੀ। ਖੇਤਰੀ ਰਾਜਧਾਨੀ ਅਰੇਕਿਪਾ ਸ਼ਹਿਰ ਤੋਂ 10 ਘੰਟੇ ਦੀ ਦੂਰੀ 'ਤੇ ਸਥਿਤ ਕੰਡੇਸੁਯੋਸ ਸੂਬੇ ਵਿਚ ਇਕ ਖਾਨ 'ਚ ਧਮਾਕਾ ਹੋਣ ਤੋਂ ਬਾਅਦ ਅੱਗ ਲੱਗ ਗਈ। ਅੱਗ ਲੱਗਣ ਸਮੇਂ ਪੀੜਤ ਜ਼ਮੀਨ ਤੋਂ 100 ਮੀਟਰ ਹੇਠਾਂ ਸਨ। ਸਰਕਾਰੀ ਵਕੀਲ ਨੇ ਕਿਹਾ ਕਿ ਬਚਾਅ ਟੀਮਾਂ ਲਾਸ਼ਾਂ ਨੂੰ ਕੱਢਣ ਤੋਂ ਪਹਿਲਾਂ ਖਾਨ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਤਾਂ ਜੋ ਅਸੀ ਇਸ ਵਿਚ ਦਾਖਲ ਹੋ ਸਕੀਏ ਅਤੇ ਲਾਸ਼ਾਂ ਨੂੰ ਬਾਹਰ ਕੱਢ ਸਕੀਏ।

ਇਹ ਵੀ ਪੜ੍ਹੋ: ਨਿਊਜ਼ੀਲੈਂਡ ਸਿੱਖ ਖੇਡਾਂ ਦੀ ਪ੍ਰਬੰਧਕੀ ਕਮੇਟੀ ਮੈਂਬਰ ਗੁਰਜਿੰਦਰ ਸਿੰਘ ਘੁੰਮਣ ਦੇ ਛੋਟੇ ਭਰਾ ਦਾ ਦੇਹਾਂਤ

ਅੱਗ ਲੱਗਣ ਸਮੇਂ ਖਾਣ ਵਿਚ ਕਿੰਨੇ ਲੋਕ ਮੌਜੂਦ ਸਨ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਯਾਨਾਕੀਹੁਆ ਦੇ ਮੇਅਰ ਜੇਮਜ਼ ਕਾਸਕਿਨੋ ਨੇ ਐਂਡੀਨਾ ਸਮਾਚਾਰ ਏਜੰਸੀ ਨੂੰ ਦਸਿਆ ਕਿ ਜ਼ਿਆਦਾਤਰ ਕਾਮਿਆਂ ਦੀ ਮੌਤ ਦਮ ਘੁਟਣ ਅਤੇ ਸੜਨ ਨਾਲ ਹੋਈ ਹੋਵੇਗੀ। ਇਹ ਘਟਨਾ ਹਾਲ ਹੀ ਦੇ ਸਾਲਾਂ ਵਿਚ ਪੇਰੂ ਵਿਚ ਵਾਪਸੇ ਸੱਭ ਤੋਂ ਵੱਡੇ ਮਾਈਨਿੰਗ ਹਾਦਸਿਆਂ ਵਿਚੋਂ ਇਕ ਹੈ। ਦੱਸ ਦੇਈਏ ਕਿ ਪੇਰੂ ਲੈਟਿਨ ਅਮਰੀਕਾ ਵਿਚ ਸੋਨੇ ਦਾ ਸੱਭ ਤੋਂ ਵੱਡਾ ਉਤਪਾਦਕ ਹੈ।

Tags: peru, fire, gold mine

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement