ਗਵਾਟੇਮਾਲਾ ਜਵਾਲਾਮੁਖੀ ਧਮਾਕੇ 'ਚ ਹੁਣ ਤਕ 109 ਲੋਕਾਂ ਦੀ ਮੌਤ, ਤਲਾਸ਼ੀ ਮੁਹਿੰਮ ਰੋਕੀ
Published : Jun 8, 2018, 1:12 pm IST
Updated : Jun 8, 2018, 6:17 pm IST
SHARE ARTICLE
 Guatemalan volcano
Guatemalan volcano

ਗਵਾਟੇਮਾਲਾ ਦੇ ਫੂਗੋ ਜਵਾਲਾਮੁਖੀ ਵਿਚ ਭਿਆਨਕ ਧਮਾਕਾ ਹੋਣ ਤੋਂ ਬਾਅਦ ਮੌਤ ਦਾ ਅੰਕੜਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ...

 ਗਵਾਟੇਮਾਲਾ ਦੇ ਫੂਗੋ ਜਵਾਲਾਮੁਖੀ ਵਿਚ ਭਿਆਨਕ ਧਮਾਕਾ ਹੋਣ ਤੋਂ ਬਾਅਦ ਮੌਤ ਦਾ ਅੰਕੜਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਜਵਾਲਾਮੁਖੀ ਧਮਾਕਾ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ ਵਧ ਕੇ 109 ਹੋ ਗਈ ਹੈ ਅਤੇ ਕਰੀਬ 200 ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਹੈ। ਰਾਹਤ ਅਤੇ ਬਚਾਅ ਕਰਮੀਆਂ ਨੇ ਜਵਾਲਾਮੁਖੀ ਦੀ ਲਪੇਟ ਵਿਚ ਆਏ ਪਿੰਡਾਂ ਵਿਚ ਹੁਣ ਤਲਾਸ਼ੀ ਮੁਹਿੰਮ ਬੰਦ ਕਰ ਦਿਤੀ ਹੈ। ਮੁਹਿੰਮ ਬੰਦ ਹੋਣ ਤੋਂ ਬਾਅਦ ਸਥਾਨਕ ਲੋਕ ਅਪਣੇ ਪਰਵਾਰਕ ਮੈਂਬਰਾਂ ਨੂੰ ਖ਼ੁਦ ਹੀ ਲੱਭਣ ਲਈ ਮਜਬੂਰ ਹਨ।

 guatemala volcano guatemalan volcano ਰਾਸ਼ਟਰੀ ਆਫ਼ਤ ਏਜੰਸੀ ਕੋਨਰੇਡ ਦਾ ਕਹਿਣਾ ਹੈ ਕਿ ਖ਼ਰਾਬ ਮੌਸਮ ਅਤੇ ਜਵਾਲਾਮੁਖੀ ਫਟਣ ਤੋਂ ਬਾਅਦ ਨਿਕਲੇ ਮਲਬੇ ਦੇ ਹੁਣ ਵੀ ਗਰਮ ਹੋਣ ਦੇ ਕਾਰਨ ਰਾਹਤ ਕਰਮੀਆਂ ਦੇ ਲਈ ਉਥੇ ਕੰਮ ਕਰਨਾ ਖ਼ਤਰਨਾਕ ਹੈ। ਏਜੰਸੀ ਇਸ ਗੱਲ 'ਤੇ ਵੀ ਜ਼ੋਰ ਦੇ ਰਹੀ ਹੈ ਕਿ ਜਵਾਲਾਮੁਖੀ ਵਿਚ ਵਿਸਫ਼ੋਟ ਨੂੰ 72 ਘੰਟੇ ਲੰਘ ਗਏ ਹਨ ਅਤੇ ਹੁਣ ਮਲਬੇ, ਰਾਖ਼ ਅਤੇ ਗਰਮ ਪੱਥਰਾਂ ਵਿਚਕਾਰ ਫਸੇ ਲੋਕਾਂ ਦੇ ਜਿੰਦਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਰਾਸ਼ਟਰੀ ਪੁਲਿਸ ਦੇ ਬੁਲਾਰੇ ਪਾਬਲੋ ਕਾਸਟਿਲੋ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਬਹੁਤ ਤੇਜ਼ ਬਾਰਿਸ਼ ਹੋਈ, ਜਿਸ ਦੇ ਕਾਰਨ ਮਿੱਟੀ ਕਮਜ਼ੋਰ ਪੈ ਗਈ ਹੈ।

 guatemala volcano guatemalan volcanoਅਧਿਕਾਰੀਆਂ ਨੇ ਦਸਿਆ ਕਿ ਆਫ਼ਤ ਨਾਲ 17 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਤ ਹੋਏ ਹਨ ਅਤੇ ਇਨ੍ਹਾਂ ਵਿਚੋਂ 3000 ਤੋਂ ਜ਼ਿਆਦਾ ਲੋਕਾਂ ਨੂੰ ਅਪਣੇ ਘਰਾਂ ਤੋਂ ਦੂਰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਆਖਿਆ ਗਿਆ ਹੈ।ਰਾਹਤ ਏਜੰਸੀਆਂ ਦੇ ਅੰਕੜਿਆਂ ਅਨੁਸਾਰ ਜਵਾਲਾਮੁਖੀ ਵਿਚ ਵਿਸਫ਼ੋਟ ਅਤੇ ਲਗਾਤਾਰ ਜਵਾਲਾਮੁਖੀ ਗਤੀਵਿਧੀ ਕਾਰਨ ਹੁਣ ਤਕ 17 ਲੱਖ ਲੋਕ ਪ੍ਰਭਾਵਤ ਹੋਏ ਹਨ। 12407 ਲੋਕਾਂ ਨੂੰ ਬਚਾਇਆ ਗਿਆ ਹੈ ਜਦਕਿ 7393 ਨੂੰ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਕੁਲ 4137 ਲੋਕ ਅਸਥਾਈ ਕੈਂਪਾਂ ਵਿਚ ਰਹਿ ਰਹੇ ਹਨ ਜਦਕਿ 197 ਲੋਕ ਲਾਪਤਾ ਅਤੇ 58 ਲੋਕ ਜ਼ਖ਼ਮੀ ਹਨ।

guatemala volcanoguatemalan volcano

ਜਵਾਲਾਮੁਖੀ ਧਮਾਕੇ ਤੋਂ ਬਾਅਦ ਸਭ ਤੋਂ ਜ਼ਿਆਦਾ ਪ੍ਰਭਾਵਤ ਇਲਾਕਿਆਂ ਚਿਮਾਲਟੇਨੇਂਗੋ, ਸੇਕਾਟੇਪੇਕੇਜ, ਇਸਕੁਇੰਤਲਾ ਵਿਚ ਐਮਰਜੈਂਸੀ ਐਲਾਨ ਕੀਤੀ ਗਈ ਹੈ। ਉਧਰ ਇਸ ਜਵਾਲਾਮੁਖੀ ਨੂੰ ਲੈ ਕੇ ਅਫਸਰਾਂ ਦਾ ਕਹਿਣਾ ਹੈ ਕਿ 1974 ਤੋਂ ਬਾਅਦ ਹੁਣ ਫਿਊਗੋ ਵਿਚ ਇੰਨਾ ਜ਼ੋਰਦਾਰ ਧਮਾਕਾ ਹੋਇਆ ਹੈ। ਬਚਾਅ ਅਤੇ ਰਾਹਤ ਦਾ ਕੰਮ ਜਾਰੀ ਹੈ। ਰਾਜਧਾਨੀ ਗਵਾਟੇਮਾਲਾ ਸਿਟੀ ਦੇ ਲਾ ਆਰੋਰਾ ਇੰਟਰਨੈਸ਼ਨਲ ਏਅਰਪੋਰਟ ਬੰਦ ਕਰ ਦਿਤਾ ਗਿਆ ਹੈ। ਰਾਸ਼ਟਰਪਤੀ ਜਿਮੀ ਮੋਰਾਲੇਸ ਨੇ 3 ਸ਼ਹਿਰਾਂ ਵਿਚ ਰੈਡ ਅਲਰਟ ਅਤੇ ਪੂਰੇ ਦੇਸ਼ ਵਿਚ ਆਰੇਂਜ ਅਲਰਟ ਜਾਰੀ ਕੀਤਾ ਹੈ।

guakamala volcanoguatemalan volcano ਫਿਊਗੋ ਦਾ ਮਤਲਬ ਹੈ - ਅੱਗ ਦਾ ਜਵਾਲਾਮੁਖੀ ਧਮਾਕਾ ਇੰਨਾ ਤੇਜ਼ ਸੀ ਕਿ ਇਸਦਾ ਲਾਵਾ ਅਤੇ ਰਾਖ 8 ਕਿ. ਮੀ ਦੂਰ ਤਕ ਦੇ ਹਿੱਸੇ ਵਿਚ ਫੈਲ ਗਿਆ। ਫਿਊਗੋ ਵਿਚ ਇਸ ਸਾਲ ਦੂਜੀ ਵਾਰ ਧਮਾਕਾ ਹੋਇਆ ਹੈ। ਗਵਾਟੇਮਾਲਾ ਦੇ ਕੋਨਰਾਡ ਨੈਸ਼ਨਲ ਡਿਜਾਸਟਰ ਮੈਨੇਜਮੇਂਟ ਏਜੰਸੀ ਦੇ ਜਨਰਲ ਸਕੱਤਰ ਸਰਜੀਉ ਕਬਾਨਾਸ ਦੇ ਮੁਤਾਬਕ, ਜਵਾਲਾਮੁਖੀ ਵਿਚ ਧਮਾਕੇ ਤੋਂ ਬਾਅਦ ਗਰਮ ਲਾਵੇ ਦੀ ਇਕ ਨਦੀ ਵਗ ਰਹੀ ਸੀ। ਇਸ ਨਾਲ ਅਲ ਰੋਡੀਉ ਨਾਮ ਦੇ ਪਿੰਡ 'ਤੇ ਕਾਫ਼ੀ ਮਾੜਾ ਅਸਰ ਪਿਆ ਹੈ। ਗਰਮ ਲਾਵੇ ਦੀ ਵਜ੍ਹਾ ਨਾਲ ਲੋਕ ਸੜ ਰਹੇ ਹਨ ਅਤੇ ਉਨ੍ਹਾਂ ਦੀ ਮੌਤ ਹੋ ਰਹੀ ਹੈ।

Disaster created by Guakamala guatemalan voclanoਫਿਲਹਾਲ 109 ਲੋਕਾਂ ਦੀ ਮੌਤ ਦੀ ਖ਼ਬਰ ਹੈ ਪਰ ਇਹ ਗਿਣਤੀ ਹਾਲੇ ਹੋਰ ਵਧ ਸਕਦੀ ਹੈ। ਬਚਾਅ ਕਰਮੀਆਂ ਨੇ ਇਸ ਇਲਾਕੇ ਤੋਂ 3 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਅਫਸਰਾਂ ਦੀ ਮੰਨੀਏ ਤਾਂ ਤਿੰਨ ਜਗ੍ਹਾਂ ਅਲ ਰੋਡੀਉ, ਅਲੋਤੇਨਾਂਗੋ ਅਤੇ ਸੈਨ ਮਿਗੁਏਲ ਵਿਚ ਸਭ ਤੋਂ ਜ਼ਿਆਦਾ ਲੋਕ ਮਾਰੇ ਗਏ ਹਨ। ਲੋਕਲ ਨਿਊਜ਼ ਚੈਨਲ ਵਿਚ ਦਿਖਾਏ ਇਕ ਵੀਡੀਓ ਵਿਚ ਦਸਿਆ ਗਿਆ ਕਿ ਅਲ ਰੋਡੀਉ ਵਿਚ 3 ਅਰਥੀਆਂ ਬੇਹੱਦ ਬੁਰੀ ਤਰ੍ਹਾਂ ਸੜ ਗਈਆਂ ਸਨ। ਕਨਾਬਾਸ ਦਾ ਕਹਿਣਾ ਹੈ ਕਿ ਅਲ ਰੋਡੀਉ ਤਾਂ ਕਰੀਬ - ਕਰੀਬ ਖ਼ਤਮ ਹੋ ਚੁੱਕਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement