
ਜਾਣਕਾਰੀ ਅਨੁਸਾਰ ਮੌਤਾਂ ਦੇ ਅੰਕੜੇ ਅਜੇ ਹੋਰ ਵੀ ਵਧ ਸਕਦੇ ਹਨ ਕਿਉਂਕਿ ਫ਼ੌਜ ਵਲੋਂ ਲਾਪਤਾ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਅਮਰੀਕਾ ਦੇ ਗਵਾਟੇਮਾਲਾ 'ਚ ਫਟੇ ਜਵਾਲਾਮੁਖੀ ਦੀ ਜਿਸਦੇ ਵਿੱਚੋਂ ਨਿਕਲੀਆਂ ਅੱਗ ਦੀਆਂ ਲਪਟਾਂ ਨੇ 69 ਲੋਕਾਂ ਦੇ ਨਾਲ ਨਾਲ ਆਸਪਾਸ ਖੇਤਰ ਦੇ ਲੋਕਾਂ ਨੂੰ ਰਾਖ ਕਰ ਕੇ ਰੱਖ ਦਿੱਤਾ ਅਤੇ ਇਸ ਭਿਆਨਕ ਜਵਾਲਾਮੁਖੀ ਦਾ ਕਾਲਾ ਧੂੰਆਂ 12 ਮੀਲ ਦੇ ਖੇਤਰ 'ਚ ਫੈਲ ਗਿਆ। ਖੇਤਰ ਦੇ ਸਥਾਨਕ ਹਸਪਤਾਲਾਂ 'ਚ ਜਵਾਲਾਮੁਖੀ ਦੀ ਅੱਗ ਨਾਲ ਝੁਲਸੇ ਲੋਕਾਂ ਨੂੰ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।
Guatemala volcano eruption death toll rises to 69
ਜਾਣਕਾਰੀ ਅਨੁਸਾਰ ਮੌਤਾਂ ਦੇ ਅੰਕੜੇ ਅਜੇ ਹੋਰ ਵੀ ਵਧ ਸਕਦੇ ਹਨ ਕਿਉਂਕਿ ਫ਼ੌਜ ਵਲੋਂ ਲਾਪਤਾ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਵਾਲਾਮੁਖੀ ਦੇ ਮਲਵੇ ਵਿਚੋਂ ਵੀ ਲੋਕਾਂ ਨੂੰ ਲਭਿਆ ਜਾ ਰਿਹਾ ਹੈ। ਨੈਸ਼ਨਲ ਕੋਆਰਡੀਨੇਟਰ ਫ਼ਾਰ ਡਿਜਾਸਟਰ ਰਿਡਕਸ਼ਨ ਆਫ ਗਵਾਟੇਮਾਲਾ ਵਲੋਂ ਹੁਣ ਤਕ ਜਵਾਲਾਮੁਖੀ ਦੀ ਮਾਰ ਤੋਂ 3100 ਤੋਂ ਜ਼ਿਆਦਾ ਲੋਕਾਂ ਨੂੰ ਬਚਾਇਆ ਜਾ ਚੁਕਿਆ ਹੈ ਜਦਕਿ 1800 ਦੇ ਕਰੀਬ ਲੋਕਾਂ ਨੂੰ ਅਸਥਾਈ ਰਿਹਾਇਸ਼ਾਂ 'ਚ ਠਹਿਰਾਇਆ ਗਿਆ।
Guatemala volcano eruption death toll rises to 69
ਉਧਰ ਜਵਾਲਾਮੁਖੀ ਨੂੰ ਲੈ ਕੇ ਅਧਿਕਾਰੀਆਂ ਦਾ ਕਹਿਣਾ ਹੈ ਕਿ 1974 ਤੋਂ ਬਾਅਦ ਹੁਣ ਪਿਊਗੋ 'ਚ ਇੰਨਾ ਜ਼ੋਰਦਾਰ ਧਮਾਕਾ ਹੋਇਆ ਹੈ। ਬਚਾਅ ਅਤੇ ਰਾਹਤ ਕਾਰਜ ਜਾਰੀ ਹੈ। ਜਵਾਲਾਮੁਖੀ 'ਚ ਹੋਏ ਇਸ ਧਮਾਕੇ ਤੋਂ ਬਾਅਦ ਰਾਜਧਾਨੀ ਗਵਾਟੇਮਾਲਾ ਸਿਟੀ ਦੇ ਲਾ ਆਰੋਰਾ ਕੌਮਾਂਤਰੀ ਹਵਾਈ ਅੱਡੇ ਨੂੰ ਬੰਦ ਕਰ ਦਿਤਾ। ਰਾਸ਼ਟਰਪਤੀ ਜਿਮੀ ਮੋਰਾਲੇਸ ਨੇ ਤਿੰਨ ਸ਼ਹਿਰਾਂ 'ਚ Red ਅਲਰਟ ਅਤੇ ਪੂਰੇ ਦੇਸ਼ 'ਚ Orange ਅਲਰਟ ਜਾਰੀ ਕੀਤਾ ਹੈ।