
ਸਤੰਬਰ ਤਕ ਬਾਜ਼ਾਰ ਵਿਚ ਆ ਜਾਵੇਗੀ ਕੋਰੋਨਾ ਦੀ ਵੈਕਸੀਨ
ਨਵੀਂ ਦਿੱਲੀ: ਇਕ ਪਾਸੇ ਦੇਸ਼ ਤੇ ਦੁਨੀਆਂ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਦੂਜੇ ਪਾਸੇ ਇਸ ਨਾਲ ਨਿਪਟਣ ਲਈ ਵੈਕਸੀਨ ਬਣਾਉਣ ਦੀ ਕੋਸ਼ਿਸ਼ ਵੀ ਜਾਰੀ ਹੈ। ਹੁਣ ਤਕ ਕੋਰੋਨਾ ਵੈਕਸੀਨ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਚੁੱਕੇ ਹਨ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਾਂ ਇਥੋਂ ਤਕ ਕਹਿ ਦਿਤਾ ਹੈ ਕਿ ਉਨ੍ਹਾਂ ਵੈਕਸੀਨ ਬਣਾ ਲਈ ਹੈ।
Corona Virus Vaccine
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਦੇਸ਼ ਨੂੰ ਕੋਰੋਨਾ ਦੀ ਵੈਕਸੀਨ ਬਣਾਉਣ ਦੀ ਦਿਸ਼ਾ 'ਚ ਜ਼ਬਰਦਸਤ ਕਾਮਯਾਬੀ ਮਿਲੀ ਹੈ। ਅਮਰੀਕਾ ਨੇ 20 ਲੱਖ ਵੈਕਸੀਨ ਬਣਾ ਲਈ ਹੈ। ਇਸ ਦੇ ਸੁਰੱਖਿਅਤ ਹੋਣ ਦੀ ਗੱਲ ਨਿਸ਼ਚਤ ਹੁੰਦੇ ਹੀ ਇਸ ਦਾ ਇਸਤੇਮਾਲ ਸ਼ੁਰੂ ਹੋ ਜਾਵੇਗਾ।
Corona Virus Vaccine
ਉਥੇ ਹੀ ਹੁਣ ਖ਼ਬਰ ਹੈ ਕਿ ਬਰਤਾਨੀਆ ਫਾਰਮਾ ਕੰਪਨੀ ਐਸਟਰਾ ਜੈਨੇਕਾ ਨੇ ਦਾਅਵਾ ਕੀਤਾ ਹੈ ਕਿ ਉਹ ਕੋਰੋਨਾ ਵੈਕਸੀਨ ਬਣਾਉਣ 'ਚ ਸਫ਼ਲ ਹੋ ਗਈ ਹੈ ਤੇ ਸਤੰਬਰ ਤਕ ਵੈਕਸੀਨ ਬਾਜ਼ਾਰ 'ਚ ਆ ਜਾਵੇਗੀ। ਕੰਪਨੀ ਦੇ ਸੀਈਓ ਨੇ ਕਿਹਾ ਹੈ ਕਿ ਜੇਕਰ ਟਰਾਇਲ ਸਹੀ ਸਾਬਤ ਹੋਇਆ ਤਾਂ ਸਤੰਬਰ ਤਕ ਬਾਜ਼ਾਰ 'ਚ 2 ਬਿਲੀਅਨ ਵੈਕਸੀਨ ਆ ਜਾਵੇਗੀ।
Corona Virus Vaccine
ਕੰਪਨੀ ਸੀਈ ਪਾਸਕਲ ਸੋਰੂਟ ਨੇ ਬੀਬੀਸੀ ਰੇਡੀਉ ਨੂੰ ਦਿਤੇ ਇੰਟਰਵਿਊ 'ਚ ਕਿਹਾ ਕਿ ਹੁਣ ਤਕ ਟਰੈਕ 'ਤੇ ਹਨ ਤੇ ਵੈਕਸੀਨ ਬਣਾਉਣ 'ਚ ਲੱਗੇ ਹਨ। ਨਾਲ ਹੀ ਨਤੀਜੇ ਆਉਣ ਤੋਂ ਬਾਅਦ ਇਸ ਦੇ ਉਪਯੋਗ ਕਰਨ ਲਈ ਅਸੀਂ ਉਪਲਬਧ ਕਰਵਾਉਣਾ ਹੈ।
Corona Virus Vaccine
ਸਾਡਾ ਅੰਦਾਜ਼ਾ ਹੈ ਕਿ ਅਗੱਸਤ ਤਕ ਸਾਡੇ ਕੋਲ ਡਾਟਾ ਹੋਵੇਗਾ ਤੇ ਸਤੰਬਰ 'ਚ ਸਾਨੂੰ ਪਤਾ ਲੱਗ ਜਾਵੇਗਾ ਕਿ ਸਾਡੇ ਕੋਲ ਪ੍ਰਭਾਵੀ ਵੈਕਸੀਨ ਹੈ ਜਾਂ ਨਹੀਂ। ਕੰਪਨੀ ਨੇ ਕਿਹਾ ਹੈ ਕਿ ਉਹ ਇਸ ਦੇ ਬਣਨ ਤੋਂ ਬਾਅਦ ਘੱਟ ਕਮਾਈ ਵਾਲੇ ਦੇਸ਼ਾਂ ਨੂੰ ਵੀ ਸਪਲਾਈ ਕਰੇਗੀ।
Corona Virus Vaccine
ਕੰਪਨੀ ਨੇ ਅਮਰੀਕਾ, ਯੂਰਪ ਤੇ ਭਾਰਤ ਲਈ ਵਿਸ਼ੇਸ਼ ਸਪਲਾਈ ਚੈਨ ਬਣਾਈ ਹੈ। ਨਾਲ ਹੀ ਚੀਨ 'ਚ ਇਸ ਦੇ ਉਤਪਾਦਨ ਦੀ ਸ਼ੁਰੂਆਤ ਕਰਨ ਬਾਰੇ ਸੋਚ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।