
ਹਮਲਾਵਰ ਦੀ ਪਛਾਣ ਨਾਥੇਨੀਅਲ ਵੈਲਟਮੈਨ ਵਜੋਂ ਹੋਈ
ਓਨਟਰੀਓ-ਕੈਨੇਡਾ ਦੇ ਓਨਟਾਰੀਓ ਸੂਬੇ 'ਚ ਐਤਵਾਰ ਨੂੰ ਟਰੱਕ ਡਰਾਈਵਰ ਨੇ ਮੁਸਲਿਮ ਪਰਿਵਾਰ 'ਤੇ ਟਰੱਕ ਚੜ੍ਹਾ ਦਿੱਤਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂ਼ਡੋ ਨੇ ਮੁਸਿਲਮ ਪਰਿਵਾਰ 'ਤੇ ਹੋਏ ਹਮਲੇ ਨੂੰ ਲੈ ਕੇ ਟਵੀਟ ਕੀਤਾ। ਟਵਿੱਟਰ 'ਤੇ ਜਾਣਕਾਰੀ ਦਿੰਦੇ ਹੋਏ ਕਿਹਾ ਉਨ੍ਹਾਂ ਨੇ ਕਿਹਾ ਕਿ ਕੈਨੇਡਾ 'ਚ ਨਫਰਤ ਦੀ ਕੋਈ ਥਾਂ ਨਹੀਂ ਹੈ ਅਤੇ ਅਜਿਹਾ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ ਅਤੇ ਸਾਨੂੰ ਇਸ ਨੂੰ ਕਿਸੇ ਵੀ ਕੀਮਤ 'ਤੇ ਰੋਕਣਾ ਹੋਵੇਗਾ।
I’m horrified by the news from London, Ontario. To the loved ones of those who were terrorized by yesterday’s act of hatred, we are here for you. We are also here for the child who remains in hospital - our hearts go out to you, and you will be in our thoughts as you recover.
— Justin Trudeau (@JustinTrudeau) June 7, 2021
ਇਹ ਵੀ ਪੜ੍ਹੋ-Indian Idol 12 : ਅੰਜਲੀ ਦੇ ਸ਼ੋਅ 'ਚੋਂ ਬਾਹਰ ਹੋਣ 'ਤੇ ਭੜਕੇ ਫੈਂਸ, ਇੰਝ ਕੱਢੀ ਭੜਾਸ
ਦੱਸ ਦੇਈਏ ਕਿ ਓਨਟਾਰੀਓ ਸੂਬੇ 'ਚ ਇਕ ਟਰੱਕ ਡਰਾਈਵਰ ਨੇ ਮੁਸਿਲਮ ਪਰਿਵਰ 'ਤੇ ਟਰੱਕ ਚੜ੍ਹਾ ਦਿੱਤਾ ਜਿਸ ਨਾਲ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਗਈ ਅਤੇ ਇਕ 9 ਸਾਲਾਂ ਬੱਚਾ ਜ਼ਖਮੀ ਹੋ ਗਿਆ। ਟਰੱਕ ਚੜ੍ਹਾਉਣ ਦੇ ਦੋਸ਼ 'ਚ 20 ਸਾਲਾਂ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਹਮਲਾਵਰ ਦੀ ਪਛਾਣ ਨਾਥੇਨੀਅਲ ਵੈਲਟਮੈਨ ਵਜੋਂ ਹੋਈ ਹੈ। ਉਸ ਨੂੰ ਘਟਨਾ ਵਾਲੀ ਥਾਂ ਤੋਂ 6 ਕਿਲੋਮੀਟਰ ਦੂਰ ਇਕ ਸ਼ਾਪਿੰਗ ਸੈਂਟਰ ਤੋਂ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ-ਕੋਰੋਨਾ ਦੀ ਤਹਿ ਤੱਕ ਜਾਣ ਲਈ ਇੰਟਰਨੈਸ਼ਨਲ ਐਕਸਪਰਟਸ ਨੂੰ ਐਂਟਰੀ ਦੇਵੇ ਚੀਨ : ਬਲਿੰਕੇਨ
canada
ਪੁਲਸ ਸਰਵਿਸ ਸੁਪਰਡੈਂਟ ਪਾਲ ਵਾਏਟ ਮੁਤਾਬਕ, ਸ਼ੱਕੀ ਵਿਅਕਤੀ ਦਾ ਮੁਸਲਿਮ ਪਰਿਵਾਰ 'ਚ ਪਹਿਲਾਂ ਕਦੇ ਕੋਈ ਸੰਪਰਕ ਨਹੀਂ ਰਿਹਾ ਹੈ। ਵੇਲਟਮੈਨ ਵਿਰੁੱਧ ਫਰਸਟ ਡਿਗਰੀ ਮਰਡਰ ਅਤੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਇਸ ਨੂੰ ਹੇਟ-ਕ੍ਰਾਈਮ ਕਰਾਰ ਦਿੰਦੇ ਹੋਏ ਕਿਹਾ ਕਿ ਦੋਸ਼ੀ ਮੁਸਲਮਾਨਾਂ ਨੂੰ ਪੰਸਦ ਨਹੀਂ ਕਰਦਾ ਹੈ। ਇਸ ਲਈ ਉਸ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੋਵੇਗਾ।
ਇਹ ਵੀ ਪੜ੍ਹੋ-'ਕੋਰੋਨਾ ਨਾਲ ਨਜਿੱਠਣ ਲਈ ਵੈਕਸੀਨੇਸ਼ਨ ਹੀ ਸਿਰਫ ਇਕੋ-ਇਕ ਤਰੀਕਾ'
canada
ਪੁਲਸ ਮੁਤਾਬਕ ਹਾਦਸੇ 'ਚ 2 ਮਹਿਲਾਵਾਂ, ਦੋ ਪੁਰਸ਼ ਅਤੇ ਇਕ ਨਾਬਾਲਗ ਲੜਕੀ ਸ਼ਾਮਲ ਹੈ। ਇਨ੍ਹਾਂ 'ਚੋਂ ਇਕ ਮਹਿਲਾ ਦੀ ਉਮਰ 77 ਸਾਲ, ਦੂਜੀ ਦੀ 44 ਅਤੇ ਪੁਰਸ਼ ਦੀ ਉਮਰ 46 ਸਾਲ ਅਤੇ ਨਾਬਾਲਗ ਲੜਕੀ ਦੀ ਉਮਰ 15 ਸਾਲ ਹੈ। ਹਾਲਾਂਕਿ ਇਕ 9 ਸਾਲ ਦਾ ਲੜਕਾ ਵੀ ਇਸ ਹਮਲੇ 'ਚ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ ਜਿਸ ਦਾ ਹਸਪਤਾਲ 'ਚ ਇਲਾਜ 'ਚ ਚੱਲ ਰਿਹਾ ਹੈ। ਸਥਾਨਕ ਪ੍ਰਸ਼ਾਸਨ ਨੇ ਪੀੜਤ ਮੁਸਲਮਾਨ ਪਰਿਵਾਰ ਦੀ ਪਛਾਣ ਜਨਤਕ ਨਹੀਂ ਕੀਤੀ ਹੈ।
canada
ਇਹ ਵੀ ਪੜ੍ਹੋ-ਕੋਰੋਨਾ ਨਾਲ ਮੌਤਾਂ ਦੇ ਮਾਮਲੇ 'ਚ ਮਹਾਰਾਸ਼ਟਰ 10ਵੇਂ ਸਥਾਨ 'ਤੇ
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਲੰਡਨ, ਓਨਟਾਰੀਓ ਸਮੇਤ ਪੂਰੇ ਦੇਸ਼ 'ਚ ਰਹਿਣ ਵਾਲੇ ਮੁਸਲਮਾਨਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਸਰਕਾਰ ਉਨ੍ਹਾਂ ਨਾਲ ਹੈ। ਪੀ.ਐੱਮ. ਟਰੂਡੋ ਨੇ ਹਸਪਤਾਲ 'ਚ ਦਾਖਲ ਬੱਚੇ ਦੇ ਜਲਦ ਠੀਕ ਹੋਣ ਦੀ ਉਮੀਦ ਜਤਾਈ ਅਤੇ ਕਿਹਾ ਕਿ ਸਰਕਾਰ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ।