ਅਫ਼ਗਾਨਿਸਤਾਨ : ਵਿਆਹ ਸਮਾਗਮ ਤੋਂ ਪਰਤ ਰਹੇ ਪ੍ਰਵਾਰ ਨਾਲ ਵਾਪਰਿਆ ਹਾਦਸਾ, ਡੂੰਘੀ ਖੱਡ ’ਚ ਡਿੱਗੀ ਬੱਸ
Published : Jun 8, 2023, 3:17 pm IST
Updated : Jun 8, 2023, 3:17 pm IST
SHARE ARTICLE
photo
photo

9 ਬੱਚਿਆਂ ਤੇ 12 ਔਰਤਾਂ ਸਮੇਤ 25 ਦੀ ਮੌਤ

 

ਕਾਬੁਲ :  ਉੱਤਰੀ ਅਫਗਾਨਿਸਤਾਨ ਵਿਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਮਿੰਨੀ ਬੱਸ ਹਾਦਸੇ ਵਿਚ 9 ਬੱਚਿਆਂ ਅਤੇ 12 ਔਰਤਾਂ ਸਮੇਤ 25 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਮੁਤਾਬਕ ਇਹ ਹਾਦਸਾ ਸਰ-ਏ-ਪੁਲ ਸੂਬੇ ਦੇ ਇਕ ਪਹਾੜੀ ਇਲਾਕੇ 'ਚ ਵਾਪਰਿਆ, ਜਿੱਥੇ ਯਾਤਰੀ ਇਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਉਹ ਸੱਯਦ ਜ਼ਿਲ੍ਹੇ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਨੂੰ ਜਾ ਰਹੇ ਸਨ।

ਸਥਾਨਕ ਪੁਲਿਸ ਕਮਾਂਡਰ ਦੇ ਬੁਲਾਰੇ ਦੀਨ ਮੁਹੰਮਦ ਨਜ਼ਾਰੀ ਨੇ ਹਾਦਸੇ ਲਈ ਮਿੰਨੀ ਬੱਸ ਡਰਾਈਵਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦਸਿਆ ਕਿ ਡਰਾਈਵਰ ਦੀ ਲਾਪਰਵਾਹੀ ਕਾਰਨ ਮਿੰਨੀ ਬੱਸ ਡੂੰਘੀ ਖੱਡ ਵਿਚ ਜਾ ਡਿੱਗੀ। ਨਾਜ਼ਰੀ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕੀ ਹਾਦਸੇ ਵਿੱਚ ਕੋਈ ਬਚਿਆ ਹੈ ਜਾਂ ਨਹੀਂ।
ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਵਿਚ ਟ੍ਰੈਫਿਕ ਹਾਦਸੇ ਆਮ ਹਨ। ਮੁੱਖ ਤੌਰ 'ਤੇ ਸੜਕਾਂ ਦੀ ਮਾੜੀ ਹਾਲਤ ਅਤੇ ਹਾਈਵੇਅ 'ਤੇ ਵਾਹਨ ਚਾਲਕਾਂ ਦੀ ਲਾਪ੍ਰਵਾਹੀ ਕਾਰਨ ਇੱਥੇ ਰੋਜ਼ਾਨਾ ਹਾਦਸੇ ਵਾਪਰਦੇ ਰਹਿੰਦੇ ਹਨ।

ਦੂਜੇ ਪਾਸੇ ਤਾਲਿਬਾਨ ਵਿਚ ਸੁਰੱਖਿਆ ਵਿਵਸਥਾ ਅਜੇ ਵੀ ਉਹੀ ਹੈ। ਬੀਤੇ ਦਿਨ ਬਦਖ਼ਸ਼ਾਨ ਸੂਬੇ ਦੇ ਤਾਲਿਬਾਨ ਦੇ ਕਾਰਜਕਾਰੀ ਡਿਪਟੀ ਗਵਰਨਰ ਮੌਲਵੀ ਨਿਸਾਰ ਅਹਿਮਦ ਅਹਿਮਦੀ ਇੱਕ ਬੰਬ ਧਮਾਕੇ ਵਿਚ ਮਾਰੇ ਗਏ ਸਨ। ਇਹ ਘਟਨਾ ਸੂਬਾਈ ਰਾਜਧਾਨੀ ਫੈਜ਼ਾਬਾਦ ਦੀ ਹੈ।
 
 

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement