ਭਾਰਤੀ ਮੂਲ ਦੀ ਪ੍ਰੋਫ਼ੈਸਰ ਜੋਇਤਾ ਗੁਪਤਾ ਦੀ ‘ਡੱਚ ਨੋਬੇਲ ਪੁਰਸਕਾਰ’ ਲਈ ਚੋਣ
Published : Jun 8, 2023, 11:04 am IST
Updated : Jun 8, 2023, 11:04 am IST
SHARE ARTICLE
Indian-origin professor Joyeeta Gupta awarded Dutch Nobel Prize
Indian-origin professor Joyeeta Gupta awarded Dutch Nobel Prize

ਯੂਨੀਵਰਸਿਟੀ ਆਫ਼ ਐਮਸਟਰਡਮ ’ਚ ਵਾਤਾਵਰਨ ਵਿਕਾਸ ਸਬੰਧੀ ਪ੍ਰੋਫੈਸਰ ਹਨ ਜੋਇਤਾ ਗੁਪਤਾ

 

ਲੰਡਨ: ਭਾਰਤੀ ਮੂਲ ਦੀ ਪ੍ਰੋਫ਼ੈਸਰ ਜੋਇਤਾ ਗੁਪਤਾ ਉਨ੍ਹਾਂ ਦੋ ਵਿਗਿਆਨੀਆਂ ਵਿਚ ਸ਼ਾਮਲ ਹੈ, ਜਿਨ੍ਹਾਂ ਨੂੰ ‘ਡੱਚ ਨੋਬਲ ਪੁਰਸਕਾਰ’ ਵਜੋਂ ਜਾਣੇ ਜਾਂਦੇ ਵੱਕਾਰੀ ਸਪੀਨੋਜ਼ਾ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਨੀਦਰਲੈਂਡ ਰਿਸਰਚ ਕੌਂਸਲ ਨੇ ਬੁਧਵਾਰ ਨੂੰ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਜੋਇਤਾ ਗੁਪਤਾ ਐਮਸਟਰਡਮ ਯੂਨੀਵਰਸਿਟੀ ਵਿਚ ਸਥਿਰਤਾ ਅਤੇ ਵਾਤਾਵਰਣ ਅਤੇ ਵਿਕਾਸ ਦੀ ਫੈਕਲਟੀ ਦੀ ਪ੍ਰੋਫੈਸਰ ਹੈ। ਇਸ ਪੁਰਸਕਾਰ ਦਾ ਐਲਾਨ ਉਨ੍ਹਾਂ ਦੇ ਸ਼ਾਨਦਾਰ, ਮੋਹਰੀ ਅਤੇ ਪ੍ਰੇਰਨਾਦਾਇਕ ਵਿਗਿਆਨਕ ਕੰਮ ਲਈ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ ’ਚ ਪਾਕਿਸਤਾਨੀ ਡਰੋਨ ਬਰਾਮਦ, ਤਰਨਤਾਰਨ ਵਿਖੇ 2.5 ਕਿਲੋ ਹੈਰੋਇਨ ਅਤੇ ਮੋਟਰਸਾਈਕਲ ਬਰਾਮਦ

ਨੀਦਰਲੈਂਡ ਰਿਸਰਚ ਕਾਉਂਸਿਲ ਵਲੋਂ ਜਾਰੀ ਬਿਆਨ ਮੁਤਾਬਕ ਜੋਇਤਾ ਗੁਪਤਾ ਨੂੰ ਅਧਿਕਾਰਤ ਤੌਰ 'ਤੇ 4 ਅਕਤੂਬਰ ਨੂੰ ਇਸ ਪੁਰਸਕਾਰ ਲਈ ਚੁਣੇ ਗਏ ਇਕ ਹੋਰ ਵਿਗਿਆਨੀ ਟੋਬੀ ਕੀਰਸ ਦੇ ਨਾਲ ਸਨਮਾਨਤ ਕੀਤਾ ਜਾਵੇਗਾ। ਜੋਇਤਾ ਗੁਪਤਾ ਨੂੰ ਵਿਗਿਆਨਕ ਖੋਜ 'ਤੇ ਖਰਚ ਕਰਨ ਲਈ 15 ਲੱਖ ਯੂਰੋ ਨਾਲ ਸਨਮਾਨਤ ਕੀਤਾ ਜਾਵੇਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement