Washington News : ਯੂ.ਕੇ ’ਚ ਚੀਨ ਖੋਲ੍ਹਣ ਜਾ ਰਿਹੈ ਦੂਤਘਰ, ਅਮਰੀਕਾ ਨੇ ਦਿਤੀ ਚਿਤਾਵਨੀ
Published : Jun 8, 2025, 1:54 pm IST
Updated : Jun 8, 2025, 1:54 pm IST
SHARE ARTICLE
ਯੂ.ਕੇ ’ਚ ਚੀਨ ਖੋਲ੍ਹਣ ਜਾ ਰਿਹੈ ਦੂਤਘਰ, ਅਮਰੀਕਾ ਨੇ ਦਿਤੀ ਚਿਤਾਵਨੀ
ਯੂ.ਕੇ ’ਚ ਚੀਨ ਖੋਲ੍ਹਣ ਜਾ ਰਿਹੈ ਦੂਤਘਰ, ਅਮਰੀਕਾ ਨੇ ਦਿਤੀ ਚਿਤਾਵਨੀ

Washington News : ਇਸ ਤੋਂ ਪਹਿਲਾਂ ਰਿਪੋਰਟ ਮਿਲੀ ਸੀ ਕਿ ਯੂ.ਕੇ ਕਈ ਸ਼ਰਤਾਂ ਦੇ ਨਾਲ ਚੀਨ ਨੂੰ ਯੂਰਪ ਦਾ ਸੱਭ ਤੋਂ ਵੱਡਾ ਦੂਤਘਰ ਖੋਲ੍ਹਣ ਦੀ ਇਜਾਜ਼ਤ ਦੇ ਸਕਦਾ ਹੈ

Washington News in Punjabi : ਅਮਰੀਕਾ ਨੇ ਬ੍ਰਿਟਿਸ਼ ਅਧਿਕਾਰੀਆਂ ਨੂੰ ਲੰਡਨ ਵਿਚ ਇਕ ਨਵਾਂ ਚੀਨੀ ਦੂਤਘਰ ਖੋਲ੍ਹਣ ਦੀ ਇਜਾਜ਼ਤ ਦੇਣ ਵਿਰੁਧ ਚੇਤਾਵਨੀ ਦਿਤੀ ਹੈ ਕਿਉਂਕਿ ਇਸ ਦੀ ਯੋਜਨਾਬੱਧ ਜਗ੍ਹਾ ਦੇਸ਼ ਦੇ ਮਹੱਤਵਪੂਰਨ ਵਿੱਤੀ ਕੇਂਦਰਾਂ ਨੇੜੇ ਹੈ। ਟਾਈਮਜ਼ ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਇਸ ਸਬੰਧੀ ਜਾਣਕਾਰੀ ਦਿਤੀ।

ਚੀਨੀ ਸਰਕਾਰ ਨੇ ਛੇ ਸਾਲ ਪਹਿਲਾਂ ਲੰਡਨ ਵਿਚ ਇਕ ਇਤਿਹਾਸਕ ਇਮਾਰਤ ਖ਼ਰੀਦੀ ਸੀ, ਜਿਸ ਵਿਚ ਰਾਇਲ ਟਕਸਾਲ ਹੁੰਦਾ ਸੀ ਪਰ ਅਜੇ ਵੀ ਉੱਥੇ ਇਕ ਨਵਾਂ ਦੂਤਘਰ ਖੋਲ੍ਹਣ ਦੀ ਇਜਾਜ਼ਤ ਪ੍ਰਾਪਤ ਨਹੀਂ ਕਰ ਸਕਿਆ ਹੈ। ਇਸ ਤੋਂ ਪਹਿਲਾਂ ਰਿਪੋਰਟ ਮਿਲੀ ਸੀ ਕਿ ਯੂ.ਕੇ ਕਈ ਸ਼ਰਤਾਂ ਦੇ ਨਾਲ ਚੀਨ ਨੂੰ ਯੂਰਪ ਦਾ ਸੱਭ ਤੋਂ ਵੱਡਾ ਦੂਤਘਰ ਖੋਲ੍ਹਣ ਦੀ ਇਜਾਜ਼ਤ ਦੇ ਸਕਦਾ ਹੈ।

ਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਦਸਿਆ, ‘ਅਮਰੀਕਾ ਚੀਨ ਨੂੰ ਸਾਡੇ ਸੱਭ ਤੋਂ ਨੇੜਲੇ ਸਹਿਯੋਗੀਆਂ ਵਿਚੋਂ ਇਕ ਦੇ ਸੰਵੇਦਨਸ਼ੀਲ ਸੰਚਾਰ ਤਕ ਸੰਭਾਵੀ ਪਹੁੰਚ ਪ੍ਰਦਾਨ ਕਰਨ ਬਾਰੇ ਡੂੰਘਾ ਚਿੰਤਤ ਹੈ।’’ ਜਿਸ ਇਮਾਰਤ ਵਿਚ ਚੀਨ ਦੂਤਘਰ ਖੋਲ੍ਹਣਾ ਚਾਹੁੰਦਾ ਹੈ ਉਹ ਵਿੱਤੀ ਕੇਂਦਰਾਂ ਦੇ ਨਾਲ-ਨਾਲ ਤਿੰਨ ਮਹੱਤਵਪੂਰਨ ਡੇਟਾ ਸੈਂਟਰਾਂ ਨਾਲ ਸਥਿਤ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲਾਂ ਯੂ.ਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਬੀਜਿੰਗ ਨੂੰ ਦੂਤਘਰ ਖੋਲ੍ਹਣ ਤੋਂ ਇਨਕਾਰ ਕਰਨ ਲਈ ਕਿਹਾ ਸੀ; ਇਹ ਮੁੱਦਾ ਵਪਾਰ ਗੱਲਬਾਤ ਦੌਰਾਨ ਉਠਾਇਆ ਗਿਆ ਸੀ। ਸੂਤਰਾਂ ਅਨੁਸਾਰ ਜੇਕਰ ਇਹ ਦੂਤਘਰ ਖੋਲਿ੍ਹਆ ਜਾਂਦਾ ਹੈ ਤਾਂ ਟਰੰਪ ਪ੍ਰਸ਼ਾਸਨ ਨੂੰ ਖ਼ੁਫ਼ੀਆ ਜਾਣਕਾਰੀ ਯੂ.ਕੇ ਨੂੰ ਟਰਾਂਸਫ਼ਰ ਕਰਨ ਬਾਰੇ ਚਿੰਤਾਵਾਂ ਹੋਣਗੀਆਂ।

(For more news apart from China is going open an embassy in UK, America has given a warning News in Punjabi, stay tuned to Rozana Spokesman)

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਰੱਬ ਅਜਿਹੀ ਭੈੜੀ ਨੂੰਹ ਕਿਸੇ ਨੂੰ ਨਾ ਦੇਵੇ, ਮੁੰਡੇ ਨੇ ਘਰ ਵੇਚ ਕੇ ਪਤਨੀ ਨੂੰ ਭੇਜਿਆ ਸੀ ਵਿਦੇਸ਼

01 Jun 2025 3:18 PM

ਵੱਡੀ ਖ਼ਬਰ: 'India ਨੇ ਲੜਾਕੂ ਜਹਾਜ਼ ਗੁਆਏ', CDS ਨੇ ਕਬੂਲੀ ਗੱਲ, ਬਿਆਨ 'ਤੇ ਸਿਆਸੀ ਬਵਾਲ, LIVE

01 Jun 2025 3:17 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 28/05/2025

28 May 2025 8:59 PM

Corona ਕਾਰਨ ਹੋਈਆਂ 13 ਮੌਤਾਂ, ਜਾਨਲੇਵਾ ਕੋਰੋਨਾ ਤੋਂ ਕਿਵੇਂ ਹੋਵੇ ਬਚਾਅ ? 0172-4634590 'ਤੇ ਕਾਲ ਕਰਕੇ ਦਿਓ ਰਾਇ

28 May 2025 8:55 PM

Thar Constable Amandeep ਦੀ Arrest 'ਤੇ Afsana Khan ਦੀ Sister Raftaar ਦਾ ਵੱਡਾ ਬਿਆਨ।Exclusive interview

28 May 2025 4:09 PM
Advertisement