
ਤੇਲੰਗਾਨਾ ਦੇ ਇੱਕ 25 ਸਾਲ ਦੇ ਵਿਦਿਆਰਥੀ ਦੀ ਅਮਰੀਕਾ ਦੇ ਕੈਂਸਸ ਸ਼ਹਿਰ ਵਿਚ ਇੱਕ ਰੈਸਟੌਰੈਂਟ ਦੇ ਅੰਦਰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰਕੇ ਹੱਤਿਆ ਕਰ ਦਿੱਤੀ
ਹੈਦਰਾਬਾਦ, ਤੇਲੰਗਾਨਾ ਦੇ ਇੱਕ 25 ਸਾਲ ਦੇ ਵਿਦਿਆਰਥੀ ਦੀ ਅਮਰੀਕਾ ਦੇ ਕੈਂਸਸ ਸ਼ਹਿਰ ਵਿਚ ਇੱਕ ਰੈਸਟੌਰੈਂਟ ਦੇ ਅੰਦਰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰਕੇ ਹੱਤਿਆ ਕਰ ਦਿੱਤੀ। ਮ੍ਰਿਤਕ ਵਿਦਿਆਰਥੀ ਦੀ ਪਛਾਣ ਸ਼ਰਤ ਕੋਪੂ ਦੇ ਰੂਪ ਵਿਚ ਹੋਈ ਹੈ ਜੋ ਯੂਨੀਵਰਸਿਟੀ ਆਫ ਮਿਜੋਰੀ - ਕੈਂਸਸ ਸਿਟੀ (UMKC) ਵਿਚ ਪੜਦਾ ਸੀ। ਉਹ ਤੇਲੰਗਾਨਾ ਦੇ ਵਾਰੰਗਲ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਮ੍ਰਿਤਕ ਵਿਦਿਆਰਥੀ ਦੇ ਚਚੇਰੇ ਭਰਾ ਸੰਦੀਪ ਵੇਮੁਲਾਕੋਂਡਾ ਨੇ ਦੱਸਿਆ ਕਿ ਅਣਪਛਾਤੇ ਬਦਮਾਸ਼ਾਂ ਦੇ ਇੱਕ ਗੁੱਟ ਨੇ ਕੈਂਸਸ ਦੇ ਰੈਸਟੌਰੈਂਟ ਵਿਚ ਗੋਲੀਬਾਰੀ ਕੀਤੀ, ਜਿਸ ਦੌਰਾਨ ਸ਼ਰਤ ਨੂੰ 5 ਗੋਲੀਆਂ ਲੱਗੀ।
Indian Student Killed in Kansasਸ਼ਰਤ ਦੇ ਚਚੇਰੇ ਭਰਾ ਸੰਦੀਪ ਨੇ ਦੱਸਿਆ ਕਿ ਜ਼ਖਮੀ ਸ਼ਰਤ ਨੂੰ ਤੁਰਤ ਨੇੜਲੇ ਹਸਪਤਾਲ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਸ਼ਰਤ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕੇ ਉਸਦਾ ਚਚੇਰਾ ਭਰਾ (ਸ਼ਰਤ ਕੋਪੂ) ਇਸ ਸਾਲ ਜਨਵਰੀ ਵਿਚ ਅਮਰੀਕਾ ਗਿਆ ਸੀ। ਉਸਨੂੰ ਯੂਨੀਵਰਸਿਟੀ ਆਫ ਮਿਜੋਰੀ - ਕੈਂਜਸ ਸਿਟੀ ਵਿਚ ਪੜ੍ਹਨ ਲਈ ਪੂਰੀ ਸਕਾਲਰਸ਼ਿਪ ਮਿਲੀ ਸੀ। ਦੱਸ ਦਈਏ ਕੇ ਬੀਤੀ ਰਾਤ ਉਸਨੂੰ ਪਤਾ ਲੱਗਿਆ ਕਿ ਕੁਝ ਅਣਪਛਾਤੇ ਲੋਕਾਂ ਨੇ ਗੋਲੀ ਮਾਰਕੇ ਉਸਦੀ ਬੇਰਹਿਮੀ ਨਾਲ ਹਤਿਆ ਕਰ ਦਿੱਤੀ।
Indian Student Killed in Kansasਇਸ ਗੱਲ ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਸ਼ਰਤ ਦੇ ਭਰਾ ਨੇ ਕਿਹਾ ਕੇ ਇਹ ਸਾਡੇ ਸਾਰਿਆਂ ਲਈ ਬੜਾ ਮੰਦਭਾਗਾ ਦਿਨ ਸਾਬਿਤ ਹੋਇਆ ਹੈ। ਸੰਦੀਪ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਇਸ ਮਾਮਲੇ ਨੂੰ ਦੇਖਣ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੇ ਜਾਣ ਵਿਚ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਅਮਰੀਕਾ ਸਥਿਤ ਭਾਰਤੀ ਦੂਤਘਰ ਤੋਂ ਸ਼ਰਤ ਦੇ ਮ੍ਰਿਤ ਸਰੀਰ ਨੂੰ ਅੰਤਮ ਸੰਸਕਾਰ ਲਈ ਹੈਦਰਾਬਾਦ ਭੇਜੇ ਜਾਣ ਦੀ ਬੇਨਤੀ ਕੀਤੀ ਹੈ। ਸ਼ਿਕਾਗੋ ਸਥਿਤ ਇੰਡਿਅਨ ਕਾਂਸੁਲੇਟ ਨੇ ਸ਼ਰਤ ਦੀ ਹੱਤਿਆ ਉੱਤੇ ਦੁੱਖ ਜਤਾਇਆ ਹੈ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਜਤਾਇਆ ਹੈ।
Indian Student Killed in Kansasਦੱਸ ਦਈਏ ਕੇ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਵਿਦੇਸ਼ ਦੀ ਧਰਤੀ 'ਤੇ ਕਿਸੇ ਭਾਰਤੀ ਮੂਲ ਦੇ ਵਿਦਿਆਰਥੀ ਦੀ ਇਸ ਤਰ੍ਹਾਂ ਮੌਤ ਹੋਈ ਹੋਵੇ। ਇਸ ਤੋਂ ਪਹਿਲਾਂ ਫਰਵਰੀ 2017 ਵਿਚ ਕੈਂਸਸ ਵਿਚ ਹੀ ਇੱਕ ਹੋਰ ਭਾਰਤੀ ਟੇਕੀ ਸ਼ਰੀਨਿਵਾਸ ਕੁਚਿਭੋਟਲਾ ਦੀ ਇੱਕ ਵਾਰ ਵਿੱਚ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ।