ਇਮਰਾਨ ਖ਼ਾਨ ਨੂੰ ਪਾਕਿ 'ਤੇ ਸ਼ਾਸਨ ਕਰਨ ਦਾ ਕੋਈ ਅਧਿਕਾਰ ਨਹੀਂ: ਮਰੀਅਮ
Published : Jul 8, 2019, 7:14 pm IST
Updated : Jul 8, 2019, 7:14 pm IST
SHARE ARTICLE
Maryam Nawaz demands Pakistan PM Imran Khan's resignation
Maryam Nawaz demands Pakistan PM Imran Khan's resignation

ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਅਪਣੇ ਘਰ ਚਲੇ ਜਾਣ ਇਮਰਾਨ ਖ਼ਾਨ

ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਨੇ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਆਲੋਚਨਾ ਕਰਦਿਆਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਮੰਡੀ ਬਹਾਉਦੀਨ ਵਿਚ ਬੀਤੀ ਰਾਤ ਵਿਰੋਧੀ ਧਿਰ ਮੁਸਲਿਮ ਲੀਗ ਨਵਾਜ਼ ਦੀ 45 ਸਾਲਾ ਮੀਤ ਪ੍ਰਧਾਨ ਮਰੀਅਮ ਨੇ ਇਮਰਾਨ ਖ਼ਾਨ ਵਿਰੁਧ ਨਾਹਰੇਬਾਜ਼ੀ ਕੀਤੀ ਅਤੇ ਕਿਹਾ ਕਿ ਕ੍ਰਿਕਟ ਖਿਡਾਰੀ ਤੋਂ ਸਿਆਸੀ ਆਗੂ ਬਣੇ 66 ਸਾਲਾ ਇਮਰਾਨ ਖ਼ਾਨ ਨੂੰ ਪਾਕਿਸਤਾਨ 'ਤੇ ਸ਼ਾਸਨ ਕਰਨ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ। ਅਪਣੇ ਭਾਸ਼ਨ ਵਿਚ ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਨੂੰ ਅਸਤੀਫ਼ਾ ਦੇ ਕੇ ਘਰ ਚਲੇ ਜਾਣਾ ਚਾਹੀਦਾ ਹੈ।

Imran khan to stay at envoys home avoid expensive hotels in united states says reportImran Khan

ਮਰੀਅਮ ਨੇ ਕਿਹਾ ਕਿ ਸਬੂਤਾਂ ਤੋਂ ਬਾਅਦ 69 ਸਾਲਾ ਉਨ੍ਹਾਂ ਦੇ ਪਿਤਾ ਨਵਾਜ਼ ਸ਼ਰੀਫ਼ ਨੂੰ ਜੇਲ ਵਿਚ ਰਖਣਾ ਇਕ ਅਪਰਾਧ ਹੋਵੇਗਾ। ਨਵਾਜ਼ ਸ਼ਰੀਫ਼ ਨੂੰ ਦਬਾਅ ਦੇ ਤਹਿਤ ਸਜ਼ਾ ਦਿਤੀ ਗਈ ਸੀ ਜਿਸ ਦਾਅਵੇ ਨੂੰ ਅਦਾਲਤ ਦੇ ਜੱਜ ਅਰਸ਼ਦ ਮਲਿਕ ਨੇ ਰੱਦ ਕਰ ਦਿਤਾ ਸੀ। ਜੇਲ ਰੋਡ 'ਤੇ ਹੋਈ ਇਕ ਰੈਲੀ ਵਿਚ ਮਰੀਅਮ ਨੇ ਦਾਅਵਾ ਕੀਤਾ ਕਿ ਸ਼ਰੀਫ਼ ਨੂੰ ਛੇਤੀ ਹੀ ਜੇਲ ਤੋਂ ਰਿਹਾਅ ਕਰ ਦਿਤਾ ਜਾਵੇਗਾ ਅਕੇ ਉਹ ਮੁੜ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਣਗੇ ਅਤੇ ਇਸ ਵਾਰ ਉਹ ਪਹਿਲਾਂ ਨਾਲੋਂ ਜ਼ਿਆਦਾ ਤਾਕਤਵਰ ਹੋਣਗੇ। ਲਾਹੌਰ ਵਿਚ ਸਨਿਚਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਰੀਅਮ ਨੇ ਕਿਹਾ ਸੀ ਕਿ ਜਿਸ ਕਾਰਨ ਉਸ ਦੇ ਪਿਤਾ ਨੂੰ ਦੋਸ਼ੀ ਠਹਿਰਾਇਆ ਗਿਆ, ਉਸ ਮੁਕੱਦਮੇ ਦੇ ਸਬੰਧ ਵਿਚ ਨਿਆਇਕ ਪ੍ਰਕਿਰਿਆ ਨਾਲ ਸਮਝੌਤਾ ਕੀਤਾ ਗਿਆ ਸੀ।

Maryam NawazMaryam Nawaz

ਇਸ ਮੌਕੇ ਮਰੀਅਮ ਨੇ ਇਕ ਵੀਡੀਉ ਵੀ ਚਲਾਇਆ ਜਿਸ ਬਾਰੇ ਉਨ੍ਹਾਂ ਦਾਅਵਾ ਕੀਤਾ ਕਿ ਵੀਡੀਉ ਵਿਚ ਸ਼ਰੀਫ਼ ਦਾ ਇਕ ਵਫ਼ਦਾਰ ਪ੍ਰਸ਼ੰਸਕ ਨਸੀਰ ਭੱਟ ਅਤੇ ਮਲਿਕ ਵਿਚਾਲੇ ਗੱਲਬਾਤ ਹੋ ਰਹੀ ਹੈ ਜਿਸ ਨੂੰ ਪਿਛਲੇ ਸਾਲ ਦਸੰਬਰ ਵਿਚ ਅਲ ਅਜੀਜੀਆ ਸਟੀਲ ਮਿਲ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ ਵਿਚ ਸੱਤ ਸਾਲ ਦੀ ਜੇਲ ਅਤੇ ਫ਼ਲੈਗਸ਼ਿਪ ਇਨਵੈਸਟਮੈਂਟ ਮਾਮਲੇ ਵਿਚ ਬਰੀ ਕੀਤਾ ਗਿਆ ਸੀ। ਜੱਜ ਮਲਿਕ ਨੇ ਮਰੀਅਮ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਸ਼ਰੀਫ਼ ਨੂੰ ਸਬੂਤਾਂ ਦੇ ਆਧਾਰ 'ਤੇ ਹੀ ਦੋਸ਼ੀ ਠਹਿਰਾਇਆ ਗਿਆ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement