
ਇਸ ਟਰਮ ਦਾ ਇਸਤੇਮਾਲ ਟੀਵੀ ਸ਼ੋਅ ਤੋਂ ਲੈ ਕੇ ਰੈਲੀਆਂ ਤਕ ਵੀ ਹੁੰਦਾ ਰਿਹਾ ਹੈ।
ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਉਹਨਾਂ ਵਿਰੋਧੀ ਆਗੂਆਂ ਨੂੰ ਨਿਸ਼ਾਨੇ 'ਤੇ ਲਿਆ ਹੈ ਜਿਨਾਂ ਨੇ ਪ੍ਰਧਾਨ ਮੰਤਰੀ ਨੂੰ ਸੈਲੇਕਟੇਡ ਕਿਹਾ ਸੀ। ਇਮਰਾਨ ਨੇ 29 ਜੂਨ ਨੂੰ ਕਿਹਾ ਕਿ ਜੋ ਲੋਕ ਮੇਰੇ ਸੈਲੇਕਟੇਡ ਹੋਣ ਦੀ ਗੱਲ ਕਰ ਰਹੇ ਹਨ ਉਹ ਆਪ ਫ਼ੌਜ ਦੀ ਤਾਨਾਸ਼ਾਹੀ ਵਾਲੀ ਨਰਸਰੀ ਵਿਚ ਤਿਆਰ ਹੋਏ ਹਨ। 23 ਜੂਨ ਨੂੰ ਨੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਸੂਰੀ ਨੇ ਸਦਨ ਦੇ ਆਗੂ ਨੂੰ ਸੈਲੇਕਟੇਡ ਕਹਿਣ 'ਤੇ ਰੋਕ ਲਗਾ ਦਿੱਤੀ ਸੀ।
Pakistan
ਉਹਨਾਂ ਮੁਤਾਬਕ ਅਜਿਹਾ ਸਦਨ ਦੇ ਅਪਮਾਨ ਨੂੰ ਰੋਕਣ ਲਈ ਕੀਤਾ ਗਿਆ। ਇਸ ਤੋਂ ਪਹਿਲਾਂ ਉਰਜਾ ਮੰਤਰੀ ਅਯੂਬ ਖ਼ਾਨ ਨੇ ਕਿਹਾ ਸੀ ਕਿ ਇਮਰਾਨ ਨੂੰ ਸੈਲੇਕਟੇਡ ਕਹਿਣਾ ਸਦਨ ਦੇ ਨਿਯਮਾਂ ਦਾ ਉਲੰਘਣਾ ਹੈ। ਅੰਗਰੇਜ਼ੀ ਅਖ਼ਬਾਰ ਦਾ ਟਾਈਮਜ਼ ਆਫ਼ ਇੰਡੀਆ ਮੁਤਾਬਕ ਇਮਰਾਨ ਖ਼ਾਨ ਲਈ ਸਭ ਤੋਂ ਪਹਿਲਾਂ ਸੈਲੇਕਟੇਡ ਟਰਮ ਦਾ ਇਸਤੇਮਾਲ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਜਰਦਾਰੀ ਨੇ ਕੀਤਾ ਸੀ।
ਉਹਨਾਂ ਨੇ ਪਿਛਲੇ ਸਾਲ ਨੈਸ਼ਨਲ ਅਸੈਂਬਲੀ ਦੇ ਨਵੇਂ ਪੱਧਰ ਦੀ ਸ਼ੁਰੂਆਤ ਵਿਚ ਇਮਰਾਨ ਖ਼ਾਨ ਨੂੰ ਵਧਾਈ ਦਿੰਦੇ ਹੋਏ ਉਹਨਾਂ ਨੂੰ ਸੈਲੇਕਟੇਡ ਪੀਐਮ ਦਸਿਆ ਸੀ। ਇਸ ਤੋਂ ਬਾਅਦ ਇਮਰਾਨ ਖ਼ਾਨ ਲਈ ਇਸ ਟਰਮ ਦਾ ਇਸਤੇਮਾਲ ਪ੍ਰੈਸ ਕਾਨਫਰੰਸ ਅਤੇ ਟੀਵੀ ਟਾਕ ਸ਼ੋਅ ਤੋਂ ਲੈ ਕੇ ਰੈਲੀਆਂ ਤਕ ਵੀ ਹੁੰਦਾ ਰਿਹਾ ਹੈ।
ਸੈਲੇਕਟੇਡ ਸ਼ਬਦ ਤੇ ਰੋਕ ਲੱਗਣ ਤੋਂ ਬਾਅਦ ਨੈਸ਼ਨਲ ਅਸੈਂਬਲੀ ਵਿਚ ਆਗੂ ਵਿਰੋਧੀ ਸ਼ਾਹਬਾਜ ਸ਼ਰੀਫ਼ ਨੇ ਕਿਹਾ ਕਿ ਇਸ ਸ਼ਬਦ ਵਿਚ ਨਾ ਤਾਂ ਕੋਈ ਗਾਲ੍ਹ ਸੀ ਅਤੇ ਨਾ ਹੀ ਇਹ ਅਨਉਚਿਤ ਸੀ। ਉਹਨਾਂ ਨੇ ਪੁੱਛਿਆ ਕਿ ਹੁਣ ਇਸ ਸ਼ਬਦ ਦੀ ਥਾਂ ਕਿਹੜਾ ਸ਼ਬਦ ਇਸਤੇਮਾਲ ਕਰੀਏ।