
ਪਾਕਿਸਤਾਨ ਵਿਚ ਚੋਣਾਂ ਦੇ ਚਲਦਿਆਂ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਬੇਟੀ ਮਰੀਅਮ ਬੀਤੇ ਦਿਨੀਂ ਪਾਕਿਸਤਾਨ ਪਰਤੇ ਸਨ, ਜਿਨ੍ਹਾਂ ਨੂੰ ਭ੍ਰਿਸ਼ਟਾਚਾਰ ...
ਲਾਹੌਰ : ਪਾਕਿਸਤਾਨ ਵਿਚ ਚੋਣਾਂ ਦੇ ਚਲਦਿਆਂ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਬੇਟੀ ਮਰੀਅਮ ਬੀਤੇ ਦਿਨੀਂ ਪਾਕਿਸਤਾਨ ਪਰਤੇ ਸਨ, ਜਿਨ੍ਹਾਂ ਨੂੰ ਭ੍ਰਿਸ਼ਟਾਚਾਰ ਕੇਸ ਦੇ ਚਲਦਿਆਂ ਏਅਰਪੋਰਟ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਹੁਣ ਇਸ ਸਮੇਂ ਇਹ ਦੋਵੇਂ ਪਿਓ-ਧੀ ਰਾਵਲਪਿੰਡੀ ਦੀ ਹਾਈ ਸਕਿਓਰਿਟੀ ਵਾਲੀ ਆਦਿਆਲਾ ਜੇਲ੍ਹ ਵਿਚ ਬੰਦ ਹਨ। ਹੁਣ ਇਕ ਖ਼ਬਰ ਆ ਰਹੀ ਹੈ ਕਿ ਜੇਲ੍ਹ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਦੀ ਜਾਨ ਨੂੰ ਖ਼ਤਰਾ ਹੈ।
Adiyala Jailਜੇਲ੍ਹ ਅਧਿਕਾਰੀਆਂ ਦੇ ਮੁਤਾਬਕ ਕੈਦੀਆਂ ਨੇ ਸ਼ਰੀਫ਼ ਵਿਰੁਧ ਨਾਅਰੇਬਾਜ਼ੀ ਕੀਤੀ, ਜਿਸ ਕਾਰਨ ਸ਼ਰੀਫ਼ ਨੂੰ ਮਸਜਿਦ ਵਿਚ ਨਮਾਜ਼ ਅਦਾ ਕਰਨ ਤੋਂ ਵੀ ਰੋਕ ਦਿਤਾ ਗਿਆ। ਸੁਰੱਖਿਆ ਅਧਿਕਾਰੀ ਨੇ ਦਸਿਆ ਕਿ ਸ਼ਰੀਫ਼ ਲਈ ਜੇਲ੍ਹ ਵਿਚ ਰਹਿਣਾ ਅਸੁਰੱਖਿਅਤ ਹੋ ਸਕਦਾ ਹੈ ਕਿਉਂਕਿ ਫਿਲਹਾਲ ਜੇਲ੍ਹ ਵਿਚ ਅਜਿਹੇ ਬਹੁਤ ਸਾਰੇ ਅਜਿਹੇ ਕੈਦੀ ਵੀ ਬੰਦ ਹਨ, ਜਿਨ੍ਹਾਂ ਨੂੰ ਅਤਿਵਾਦੀ ਗਤੀਵਿਧੀਆਂ ਦੇ ਚਲਦੇ ਕੈਦ ਕੀਤਾ ਹੋਇਆ ਹੈ। ਇਸ ਸ਼ੱਕ ਤੋਂ ਬਾਅਦ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਮਰੀਅਮ ਦੀ ਸੁਰੱਖਿਆ ਸਖ਼ਤ ਕਰ ਦਿਤੀ ਗਈ ਹੈ ਪਰ ਫਿਲਹਾਲ ਉਨ੍ਹਾਂ 'ਤੇ ਖ਼ਤਰਾ ਬਰਕਰਾਰ ਦਸਿਆ ਜਾ ਰਿਹਾ ਹੈ।
Miriam sharifਉਨ੍ਹਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਰੀਫ਼ ਤੇ ਮਰੀਅਮ ਨੂੰ ਇਸਲਾਮਾਬਾਦ ਦੇ ਸਿਹਾਲਾ ਪੁਲਿਸ ਟਰੇਨਿੰਗ ਕਾਲਜ ਦੇ ਆਰਾਮ ਘਰ ਵਿਚ ਤਬਦੀਲ ਕਰ ਦਿਤਾ ਗਿਆ ਹੈ। ਦਸ ਦਈਏ ਕਿ ਇਸ ਤੋਂ ਪਹਿਲਾਂ ਨਵਾਜ਼ ਸ਼ਰੀਫ ਨੂੰ ਅਦਿਆਲਾ ਜੇਲ੍ਹ ਵਿਚ ਬੰਦ ਕਰਨ ਨੂੰ ਲੈ ਕੇ ਉਨ੍ਹਾਂ ਦੇ ਭਰਾ ਸ਼ਾਹਬਾਜ਼ ਸ਼ਰੀਫ ਨੇ ਇਤਰਾਜ਼ ਜ਼ਾਹਰ ਕੀਤਾ ਸੀ ਕਿ ਸਾਬਕਾ ਪੀਐੱਮ ਨੂੰ ਇਸ ਤਰ੍ਹਾਂ ਜੇਲ੍ਹ ਵਿਚ ਰੱਖਣਾ ਠੀਕ ਨਹੀਂ ਹੈ। ਇਹ ਸ਼ੱਕ ਇਸ ਲਈ ਵੀ ਪ੍ਰਗਟਾਇਆ ਜਾ ਰਿਹਾ ਹੈ ਕਿ ਬੀਤੇ ਦਿਨ ਪ੍ਰਦਰਸ਼ਨਕਾਰੀਆਂ ਨੇ ਇਥੇ ਸ਼ਰੀਫ ਪਰਵਾਰ ਦੇ ਐਵੇਨਫੀਲਡ ਅਪਾਰਟਮੈਂਟ ਵਿਚ ਹਮਲੇ ਦੀ ਕੋਸ਼ਿਸ਼ ਕੀਤੀ ਸੀ।
Adiyala Jail Rawalpindiਭੀੜ ਨੇ ਸ਼ਰੀਫ ਤੇ ਬੇਟੇ ਹੁਸੈਨ ਨਵਾਜ਼ ਦੇ ਅਪਾਰਟਮੈਂਟ ਦੇ ਦਰਵਾਜ਼ੇ ਤੋੜਨ ਦੀ ਕੋਸ਼ਿਸ਼ ਕੀਤੀ। ਇਕ ਪ੍ਰਦਰਸ਼ਨਕਾਰੀ ਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਬ੍ਰਿਟੇਨ ਦੀ ਸ਼ਾਖਾ ਦੇ ਇਕ ਮੈਂਬਰ 'ਤੇ ਸਾਮਾਨ ਢੋਹਣ ਵਾਲੀ ਟ੍ਰਾਲੀ ਸੁੱਟ ਦਿਤੀ ਸੀ। ਸੁਰੱਖਿਆ ਬਲਾਂ ਨੇ ਬੜੀ ਮਸ਼ੱਕਤ ਨਾਲ ਪ੍ਰਦਰਸ਼ਨਕਾਰੀਆਂ 'ਤੇ ਕਾਬੂ ਪਾਇਆ ਸੀ। ਸਿਹਾਲਾ ਲਾਜ ਨੂੰ ਸਾਫ਼ ਕਰਨ ਤੋਂ ਬਾਅਦ ਉਸ ਨੂੰ ਫੁੱਲ, ਪੇਂਟਿੰਗ ਅਤੇ ਤਸਵੀਰਾਂ ਨਾਲ ਸਜਾਇਆ ਗਿਆ। ਇਥੇ ਕੈਦੀਆਂ ਨੂੰ ਇਕ ਡਬਲ ਬੈੱਡ, ਦੋ ਕੁਰਸੀਆਂ ਅਤੇ ਇਕ ਟੇਬਲ ਦਿਤਾ ਜਾਂਦਾ ਹੈ।
Adiyala Jail Rawalpindiਦਸ ਦਈਏ ਕਿ ਇਹ ਉਹੀ ਲਾਜ ਹੈ, ਜਿਥੇ ਸਾਬਕਾ ਰਾਸ਼ਟਰਪਤੀ ਅਤੇ ਪੀਪੀਪੀ ਦੇ ਸਹਿ ਪ੍ਰਧਾਨ ਆਸਿਫ਼ ਅਲੀ ਜ਼ਰਦਾਰੀ ਨੂੰ ਹਿਰਾਸਤ ਵਿਚ ਰਖਿਆ ਗਿਆ ਸੀ, ਜਦੋਂ 1996 ਵਿਚ ਉਨ੍ਹਾਂ ਦੀ ਸਰਕਾਰ ਡਿਗੀ ਸੀ। ਹੋਰ ਰਾਜ ਨੇਤਾ ਵੀ ਇਸ ਰੈਸਟ ਹਾਊਸ ਵਿਚ ਹਿਰਾਸਤ ਵਿਚ ਰਹਿ ਚੁੱਕੇ ਹਨ। ਦਸ ਦਈਏ ਕਿ ਬਹੁਚਰਚਿਤ ਪਨਾਮਾ ਪੇਪਰ ਕਾਂਡ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸ਼ਰੀਫ਼ ਨੂੰ 10 ਸਾਲ ਬੇਟੀ ਮਰੀਅਮ ਨੂੰ 7 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।
Nawaz Sharif and Miriam sharifਲੰਡਨ ਵਿਚ ਚਾਰ ਲਗਜ਼ਰੀ ਫਲੈਟਾਂ ਦੇ ਮਾਲਕ ਹੋਣ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿਤੇ ਜਾਣ ਤੋਂ ਬਾਅਦ ਜਵਾਬਦੇਹੀ ਬਿਊਰੋ ਨੇ 13 ਜੁਲਾਈ ਨੂੰ ਸ਼ਰੀਫ਼ ਅਤੇ ਮਰੀਅਮ ਨੂੰ ਲੰਡਨ ਤੋਂ ਲਾਹੌਰ ਵਾਪਸ ਆਉਂਦੇ ਹੀ ਗ੍ਰਿਫ਼ਤਾਰ ਕਰ ਲਿਆ ਸੀ। ਫਿਲਹਾਲ ਇਸ ਸਮੇਂ ਪਾਕਿਸਤਾਨ ਵਿਚ ਚੋਣਾਂ ਦਾ ਪ੍ਰਚਾਰ ਤੇਜ਼ੀ ਨਾਲ ਚੱਲ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਵਾਰ ਕਿਹੜੀ ਪਾਰਟੀ ਨੂੰ ਪਾਕਿਸਤਾਨ ਦੀ ਜਨਤਾ ਅਪਣਾ ਫ਼ਤਵਾ ਦਿੰਦੀ ਹੈ।