
ਯੂਐਸ ਦੇ ਓਰੇਗਨ ਸ਼ਹਿਰ ਦੇ ਇਕ ਵਿਅਕਤੀ ਨੇ 16 ਲੱਖ ਰੁਪਏ ਕੂੜੇ ਦੀ ਗੱਡੀ ਵਿਚ ਸੁੱਟ ਦਿੱਤੇ।
ਓਰੇਗਨ: ਅਜਿਹਾ ਕਈ ਵਾਰ ਹੁੰਦਾ ਹੈ ਕਿ ਅਸੀ ਅਪਣੇ ਪੈਸੇ ਖੋ ਦਿੰਦੇ ਹਾਂ, ਚਾਹੇ ਉਹ ਪਰਸ ਡਿੱਗਣ ਨਾਲ ਹੋਣ ਜਾਂ ਚੋਰੀ ਨਾਲ। ਜੇਕਰ 10, 100 ਜਾਂ 1,00 ਰੁਪਏ ਦੇ ਨੋਟ ਗੁੰਮ ਜਾਣ ਤਾਂ ਬਹੁਤ ਦੁੱਖ ਹੁੰਦਾ ਹੈ। ਪਰ ਕੀ ਤੁਸੀਂ ਕਦੇ ਸੋਚਿਆਂ ਕਿ ਤੁਹਾਡੇ ਲੱਖਾਂ ਰੁਪਏ ਤੁਹਾਡੀ ਹੀ ਗਲਤੀ ਨਾਲ ਗੁੰਮ ਹੋ ਗਏ ਹੋਣ? ਯੂਐਸ ਦੇ ਓਰੇਗਨ ਸ਼ਹਿਰ ਦੇ ਇਕ ਵਿਅਕਤੀ ਨਾਲ ਅਜਿਹੀ ਹੀ ਘਟਨਾ ਵਾਪਰੀ ਹੈ, ਜਿਸ ਨੇ 16 ਲੱਖ ਰੁਪਏ ਕੂੜੇ ਦੀ ਗੱਡੀ ਵਿਚ ਸੁੱਟ ਦਿੱਤੇ।
ਇਸ ਵਿਅਕਤੀ ਨੇ ਗਲਤੀ ਨਾਲ ਅਪਣੀ ਜ਼ਿੰਦਗੀ ਭਰ ਦੀ ਕਮਾਈ (ਕਰੀਬ 23 ਹਜ਼ਾਰ ਡਾਲਰ) ਕੂੜੇ ਦੇ ਟਰੱਕ ਵਿਚ ਸੁੱਟ ਦਿੱਤੀ। ਦਰਅਸਲ ਇਸ ਵਿਅਕਤੀ ਨੇ ਲਗਭਗ 16 ਲੱਖ ਦੇ ਕੈਸ਼ ਨੂੰ ਇਕ ਜੁੱਤੀਆਂ ਦੇ ਡੱਬੇ ਵਿਚ ਰੱਖਿਆ ਸੀ। ਘਰ ਵਿਚੋਂ ਕੂੜਾ ਕੱਢਣ ਸਮੇਂ ਗਲਤੀ ਨਾਲ ਇਹ ਡੱਬਾ ਵੀ ਕੂੜੇ ਵਿਚ ਚਲਾ ਗਿਆ। ਜਿਸ ਤਰ੍ਹਾਂ ਭਾਰਤ ਵਿਚ ਕੂੜੇ ਦੇ ਟਰੱਕ ਚੱਲਦੇ ਹਨ, ਠੀਕ ਇਸੇ ਤਰ੍ਹਾਂ ਯੂਐਸ ਵਿਚ ਵੀ ਕੂੜੇ ਦੇ ਟਰੱਕ ਚੱਲਦੇ ਹਨ। ਇਹਨਾਂ ਵਿਚੋਂ ਇਕ ਟਰੱਕ ‘ਚ ਵਿਅਕਤੀ ਨੇ ਗਲਤੀ ਨਾਲ 16 ਲੱਖ ਰੁਪਏ ਸੁੱਟ ਦਿੱਤੇ।
ਜਿਵੇਂ ਹੀ ਉਸ ਨੂੰ ਪਤਾ ਚੱਲਿਆ ਕਿ ਉਸ ਦੀ ਸਾਰੀ ਕਮਾਈ ਕੂੜੇ ਵਿਚ ਚਲੀ ਗਈ ਹੈ ਤਾਂ ਉਸ ਨੇ ਗਾਰਬੇਜ਼ ਟਰੱਕ ਕੰਪਨੀ ਨੂੰ ਫੋਨ ਕੀਤਾ ਅਤੇ ਪੂਰੀ ਗੱਲ ਦੱਸੀ। ਫੋਨ ਕਰਨ ਤੋਂ ਬਾਅਦ ਹੀ ਪੈਸਿਆਂ ਦੀ ਤਲਾਸ਼ੀ ਸ਼ੁਰੂ ਕੀਤੀ ਗਈ ਅਤੇ ਕਾਫ਼ੀ ਸਮੇਂ ਬਾਅਦ ਜੁੱਤੀਆਂ ਦਾ ਡੱਬਾ ਮਿਲਿਆ ਗਿਆ ਅਤੇ ਉਸ ਵਿਚ ਮੌਜੂਦ ਪੈਸੇ ਵੀ ਮਿਲ ਗਏ। ਪਰ ਪੈਸਿਆਂ ਵਿਚੋਂ ਕਰੀਬ 320 ਡਾਲਰ ਭਾਵ 22 ਹਜ਼ਾਰ ਰੁਪਏ ਗਾਇਬ ਸਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਵਿਅਕਤੀ ਦੇ ਪੈਸਿਆਂ ਨੇ 321 ਕਿਲੋਮੀਟਰ ਦਾ ਸਫ਼ਰ ਤੈਅ ਹੈ ਕਿਉਂਕਿ ਕੂੜੇ ਨੂੰ ਸ਼ਹਿਰ ਤੋਂ ਕਾਫ਼ੀ ਦੂਰ ਸੁੱਟਿਆ ਜਾਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।