
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ੁਕਰਵਾਰ ਨੂੰ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ), ਸਰਕਾਰਾਂ ਡੇਗਣ ਲਈ ਪੈਸੇ ਅਤੇ ਡਰਾਉਣ-ਧਮਕਾਉਣ ਦਾ ਸਹਾਰਾ ਲੈਂਦੀ ਹੈ
ਅਹਿਮਦਾਬਾਦ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ੁਕਰਵਾਰ ਨੂੰ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ), ਸਰਕਾਰਾਂ ਡੇਗਣ ਲਈ ਪੈਸੇ ਅਤੇ ਡਰਾਉਣ-ਧਮਕਾਉਣ ਦਾ ਸਹਾਰਾ ਲੈਂਦੀ ਹੈ। ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਭਗਵੀਂ ਪਾਰਟੀ ਕਰਨਾਟਕ 'ਚ ਵੀ ਇਹੀ ਕੰਮ ਕਰ ਰਹੀ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ''ਭਾਜਪਾ ਜਿੱਥੇ ਵੀ ਸਰਕਾਰ ਡੇਗ ਸਕਦੀ ਹੈ ਉੱਥੇ ਪੈਸੇ ਜਾਂ ਡਰਾਵੇ ਦਾ ਇਸਤੇਮਾਲ ਕਰਦੀ ਹੈ।
ਪਹਿਲਾਂ ਤੁਸੀ ਇਹ ਗੋਆ 'ਚ, ਪੂਰਬ-ਉੱਤਰ 'ਚ ਵੇਖਿਆ ਅਤੇ ਹੁਣ ਇਹੀ ਕਰਨਾਟਕ 'ਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹੀ ਉਸ ਦੇ ਕੰਮ ਕਰਨ ਦਾ ਤਰੀਕਾ ਹੈ। ਉਸ ਕੋਲ ਪੈਸਾ ਹੈ, ਤਾਕਤ ਹੈ ਅਤੇ ਉਹ ਇਸ ਦਾ ਪ੍ਰਯੋਗ ਕਰਦੇ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਮਾਣਹਾਨੀ ਦੇ ਇਕ ਮਾਮਲੇ 'ਚ ਮੈਟਰੋਪੋਲੀਟਨ ਅਦਾਲਤ ਸਾਹਮਣੇ ਪੇਸ਼ੀ ਲਈ ਆਏ ਹੋਏ ਸਨ। ਰਾਹੁਲ ਨੇ ਖ਼ੁਦ ਨੂੰ ਨਿਰਦੋਸ਼ ਦਸਿਆ ਅਤੇ ਉਨ੍ਹਾਂ ਨੂੰ ਮਾਮਲੇ 'ਚ ਜ਼ਮਾਨਤ ਮਿਲ ਗਈ।