
ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤੇ ਜਾਣ ਦੀਆਂ ਇਕ ਤੋਂ ਬਾਅਦ ਇਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ।
ਮਲੇਸ਼ੀਆ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤੇ ਜਾਣ ਦੀਆਂ ਇਕ ਤੋਂ ਬਾਅਦ ਇਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਮਲੇਸ਼ੀਆ ਦੇ ਇਕ ਹੋਟਲ ਵੱਲੋਂ ਵੀ ਇਕ ਮੰਦਭਾਗੀ ਹਰਕਤ ਕਰਕੇ ਸਿੱਖ ਮਨਾਂ ਨੂੰ ਠੇਸ ਪਹੁੰਚਾਈ ਗਈ ਹੈ।ਦਰਅਸਲ ਮਲੇਸ਼ੀਆ ਵਿਚ ਏਵੀਕੇ ਐਮਲ ਨਾਂ ਦੇ ਇਕ ਹੋਟਲ ਵੱਲੋਂ ਖਾਣਾ ਖਾਣ ਲਈ ਰੱਖੇ ਗਏ ਟੇਬਲਾਂ 'ਤੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਲਗਾਈਆਂ ਗਈਆਂ।
Picture of Sri Harmandir Sahib on Tables in Malaysia Hotel
ਜਿਨ੍ਹਾਂ 'ਤੇ ਅੰਮ੍ਰਿਤਸਰ ਵੀ ਲਿਖਿਆ ਹੋਇਆ। ਇਹੀ ਨਹੀਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਇਨ੍ਹਾਂ ਤਸਵੀਰਾਂ 'ਤੇ ਸ਼ਰਾਬ ਦੇ ਭਰੇ ਗਲਾਸ ਅਤੇ ਸਿਗਰਟ ਦੀਆਂ ਡੱਬੀਆਂ ਵੀ ਰੱਖੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਮਲੇਸ਼ੀਆ ਦੇ ਹੋਟਲ ਵੱਲੋਂ ਕੀਤੀ ਗਈ ਇਹ ਕਾਰਵਾਈ ਵਾਕਈ ਬਹੁਤ ਮੰਦਭਾਗੀ ਹੈ ਅਤੇ ਅਜਿਹਾ ਕਰਨ ਵਾਲੇ ਹੋਟਲ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅਜੇ ਤਕ ਕਿਸੇ ਵੀ ਸਿੱਖ ਜਥੇਬੰਦੀ ਵੱਲੋਂ ਹੋਟਲ ਦੀ ਇਸ ਮੰਦਭਾਗੀ ਕਾਰਵਾਈ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ ਗਈ।
Picture of Sri Harmandir Sahib on Tables in Malaysia Hotel
ਸਿੱਖ ਜਥੇਬੰਦੀਆਂ ਦੇ ਢਿੱਲੇ ਰਵੱਈਏ ਕਾਰਨ ਹੀ ਇਕ ਤੋਂ ਬਾਅਦ ਇਕ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਐਮਾਜ਼ੋਨ ਅਤੇ ਫਲਿੱਪਕਾਰਟ ਵਰਗੀਆਂ ਕੰਪਨੀਆਂ ਵੀ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲੇ ਡੋਰ ਮੈਟ ਬਣਾ ਕੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰ ਚੁੱਕੀਆਂ ਹਨ।