
ਪੰਜਾਬ ਦੇ ਕਈ ਵੱਡੇ ਰੇਲਵੇ ਸਟੇਸ਼ਨਾਂ ਨੂੰ ਵੀ ਟਾਰਗੇਟ ਕਰਨ ਦੀ ਯੋਜਨਾ ਬਣਾਈ
ਜਲੰਧਰ- ਦੇਸ਼ ਵਿਚ ਚੁਨਾਵੀ ਮਾਹੌਲ ਨੂੰ ਖ਼ਰਾਬ ਕਰਨ ਲਈ ਅਤਿਵਾਦੀ ਸੰਗਠਨ ਜੈਸ਼-ਏ- ਮੁਹੰਮਦ ਨੇ ਪੰਜਾਬ ਦੇ ਕਈ ਵੱਡੇ ਸਟੇਸ਼ਨਾਂ ਨੂੰ ਟਾਰਗੇਟ ਕਰਨ ਦੀ ਯੋਜਨਾ ਬਣਾਈ ਹੈ। ਜੈਸ਼-ਏ-ਮੁਹੰਮਦ ਨੇ 13 ਅਤੇ 16 ਮਈ ਨੂੰ ਪੰਜਾਬ ਵਿਚ ਵੱਡੀ ਅਤਿਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਧਮਕੀ ਦਿੱਤੀ ਹੈ, ਤਾਂਕਿ ਪੰਜਾਬ ਵਿਚ 19 ਮਈ ਨੂੰ ਹੋਣ ਵਾਲੇ ਆਮ ਚੋਣ ਦੇ ਅੰਤਿਮ ਪੜਾਅ ਵਿਚ ਭੀੜ ਨੂੰ ਟਾਰਗੇਟ ਕੀਤਾ ਜਾ ਸਕੇ। ਪੱਤਰ ਵਿਚ 16 ਮਈ ਨੂੰ ਹਰਿਮੰਦਰ ਸਾਹਿਬ ਸਮੇਤ ਪੰਜਾਬ ਦੇ ਹੋਰ ਧਾਰਮਿਕ ਸਥਾਨਾਂ ਨੂੰ ਉਡਾ ਦੇਣ ਦੀ ਵੀ ਚਿਤਾਵਨੀ ਦਿੱਤੀ ਗਈ ਹੈ।
ਜੈਸ਼-ਏ-ਮੁਹੰਮਦ ਨੇ ਫਿਰੋਜ਼ਪੁਰ ਰੇਲਵੇ ਸਟੇਸ਼ਨ ਦੇ ਮੈਨੇਜਰ ਨੂੰ ਇੱਕ ਖ਼ਤ ਵਿਚ ਧਮਕੀ ਦਿੱਤੀ ਹੈ ਕਿ ਉਹ ਆਉਣ ਵਾਲੇ ਦਿਨਾਂ ਵਿਚ ਜਲੰਧਰ, ਫਿਰੋਜਪੁਰ, ਅਮ੍ਰਿੰਤਸਰ ਅਤੇ ਬਰਨਾਲਾ ਰੇਲਵੇ ਸਟੇਸ਼ਨਾਂ ਨੂੰ ਉਡਾ ਦੇਣਗੇ। ਇਸ ਧਮਕੀ ਭਰੇ ਪੱਤਰ ਦੇ ਬਾਅਦ ਰੇਲਵੇ ਸਟੇਸ਼ਨਾਂ ਉੱਤੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਇਸਤੋਂ ਪਹਿਲਾਂ ਵੀ ਕਈ ਵਾਰ ਧਮਕੀ ਭਰੇ ਪੱਤਰ ਆ ਚੁੱਕੇ ਹਨ ਪਰ ਇਸ ਵਾਰ ਤਾਰੀਕਾਂ ਦਾ ਜਿਕਰ ਵੀ ਕੀਤਾ ਗਿਆ ਹੈ। ਉਥੇ ਹੀ ਇਸ ਧਮਕੀ ਤੋਂ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਅਤਿਵਾਦੀ ਧਿਆਨ ਭਟਕਾ ਕੇ ਕਿਤੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਤਾਂ ਨਹੀਂ।
Jalander Cantt Railway Station
ਕੁੱਝ ਦਿਨ ਪਹਿਲਾਂ ਜਲੰਧਰ ਕੈਂਟ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਦੋਸ਼ੀ ਤੋਂ ਹਰਿਆਣਾ ਪੁਲਿਸ ਕੁੱਝ ਵੀ ਨਹੀਂ ਉਗਲਵਾ ਸਕੀ। ਹੁਣ ਇਕ ਤੋਂ ਬਾਅਦ ਇਕ ਧਮਕੀ ਆ ਰਹੀ ਹੈ। ਅਤਿਵਾਦੀ ਕਸ਼ਮੀਰੀ ਸਟੂਡੈਂਟਸ ਨੂੰ ਮਜਹਬ ਦੇ ਨਾਮ ਉੱਤੇ ਵਰਗਲਾ ਕੇ ਹਥਿਆਰ ਬਣਾ ਕੇ ਟਾਰਗੇਟ ਕਰ ਰਹੇ ਹਨ। ਉਥੇ ਹੀ ਅਤਿਵਾਦੀ ਮੂਸੇ ਦੇ ਟਾਰਗੇਟ ਉੱਤੇ ਰੇਲਵੇ ਸਟੇਸ਼ਨ ਸਨ ਅਤੇ ਹਜਾਰਾਂ ਲੋਕਾਂ ਦੀ ਭੀੜ ਉੱਤੇ ਹਮਲਾ ਕਰਨ ਦਾ ਪਲੈਨ ਬਣਾਇਆ ਸੀ ਪਰ ਪੂਰੇ ਦੇਸ਼ ਭਰ ਵਿਚ ਹਾਈ ਅਲਰਟ ਅਤੇ ਐਸ.ਓ.ਜੀ ਟੀਮਾਂ ਦੀ ਨਿਯੁਕਤੀ ਤੋਂ ਬਾਅਦ ਅਤਿਵਾਦੀ ਮੂਸਾ ਅੰਡਰਗਰਾਊਂਡ ਹੋ ਗਿਆ ਸੀ।
ਹੁਣ ਅਤਿਵਾਦੀ ਸਿੱਧੇ ਤੌਰ ਉੱਤੇ ਪੰਜਾਬ ਵਿਚ 19 ਮਈ ਨੂੰ ਹੋਣ ਵਾਲੇ ਆਮ ਚੋਣ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹਨ। ਦੱਸ ਦਈਏ ਕਿ 14 ਫਰਵਰੀ ਨੂੰ ਹੋਏ ਪੁਲਵਾਮਾ ਹਮਲੇ ਵਿਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ ਸਨ ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚਕਾਰ ਤਣਾਅ ਪੈਦਾ ਹੋ ਗਿਆ ਸੀ ਪਰ ਹੁਣ ਜ਼ੈਸ਼-ਏ-ਮੁਹੰਮਦ ਅਤਿਵਾਦੀ ਸੰਗਠਨ ਇਸਦਾ ਬਦਲਾ ਲੈਣਾ ਚਾਹੁੰਦੇ ਹਨ।