ਭਾਰਤ ਦੇ ਬਾਅਦ ਹੁਣ ਅਮਰੀਕਾ ਨੇ ਵੀ ਲਗਾਈ ਟਿਕਟਾਕ, ਵੀਚੈਟ 'ਤੇ ਪਾਬੰਦੀ
Published : Aug 8, 2020, 10:25 am IST
Updated : Aug 8, 2020, 10:25 am IST
SHARE ARTICLE
File Photo
File Photo

ਟਰੰਪ ਨੇ ਕਾਰਜਕਾਰੀ ਹੁਕਮਾਂ 'ਤੇ ਕੀਤੇ ਦਸਤਖ਼ਤ, ਅਰਥਵਿਵਸਥਾ ਲਈ ਦਸਿਆ ਖ਼ਤਰਾ

ਵਾਸ਼ਿੰਗਟਨ, 7 ਅਗੱਤਸ : ਅਮਰੀਕਾ ਦੇ ਰਾਸ਼ਟਰਪੀ ਡੋਨਾਲਡ ਟਰੰਪ ਨੇ ਟਿਕਟਾਕ ਅਤੇ ਵੀਚੈਟ ਵਰਗੀ ਪਸੰਦੀਦਾ ਚੀਨ ਐਪ 'ਤੇ ਪਾਬੰਦੀ ਲਗਾਉਣ ਦੇ ਕਾਰਜਕਾਰੀ ਹੁਕਮਾਂ 'ਤੇ ਦਸਤਖ਼ਤ ਕੀਤੇ ਅਤੇ ਉਨ੍ਹਾਂ ਰਾਸ਼ਟਰੀ ਸੁਰੱਖਿਆ ਤੇ ਦੇਸ਼ ਦੀ ਅਰਥਵਿਵਸਥਾ ਲਈ ਖ਼ਤਰਾ ਦਸਿਆ। ਟਰੰਪ ਨੇ ਵੀਰਵਾਰ ਨੂੰ ਦੋ ਵੱਖ ਵੱਖ ਕਾਰਜਕਾਰੀ ਹੁਕਮਾਂ 'ਚ ਕਿਹਾ ਕਿ ਪਾਬੰਦੀ 45 ਦਿਨਾਂ ਦੇ ਅੰਦਰ ਲਾਗੂ ਹੋ ਜਾਵੇਗੀ।

ਜ਼ਿਕਰਯੋਗ ਹੈ ਕਿ ਭਾਰਤ ਟਿਕਟਾਕ ਅਤੇ ਵੀਚੈਟ 'ਤੇ ਪਾਬੰਦੀਆਂ ਲਗਾਉਣ  ਵਾਲਾ ਪਹਿਲਾ ਦੇਸ਼ ਹੈ। ਭਾਰਤ ਨੇ 106 ਚੀਨੀ ਐਪ 'ਤੇ ਪਾਬੰਦੀ ਲਗਾਈ ਹੋਈ ਹੈ। ਟਰੰਪ ਨੇ ਕਾਰਜਕਾਰੀ ਹੁਕਮਾਂ 'ਚ ਕਿਹਾ, ''ਅਮਰੀਕਾ ਨੂੰ ਅਪਣੀ ਰਾਸ਼ਟਰੀ ਸੁਰੱਖਿਆ ਲਈ ਟਿਕਟਾਕ ਦੇ ਮਾਲਕਾਂ ਵਿਰੁਧ ਹਮਲਾਵਰ ਕਾਰਵਾਈ ਕਰਨੀ ਚਾਹੀਦੀ ਹੈ।'' ਉਨ੍ਹਾਂ ਨੇ ਇਕ ਹੋਰ ਕਾਰਜਕਾਰੀ ਹੁਕਮ 'ਚ ਕਿਹਾ ਕਿ ਅਮਰੀਕਾ ਨੂੰ ਅਪਣੀ ਰਾਸ਼ਟਰੀ ਸੁਰੱਖਿਆ ਲਈ ਵੀਚੈਟ ਵਿਰੁਧ ਵੀ ''ਹਮਲਾਵਰ ਕਾਰਵਾਈ'' ਕਰਨੀ ਚਾਹੀਦੀ ਹੈ।

ਟਰੰਪ ਨੇ ਕਾਂਗਰਸ ਨੂੰ ਭੇਜੀ ਸ਼ਾਸ਼ਕੀ ਸੂਚਨਾ 'ਚ ਕਿਹ ਕਿ ਚੀਨ ਦੀ ਕੰਪਨੀਆਂ ਵਲੋਂ ਵਿਕਸਿਤ ਅਤੇ ਉਨ੍ਹਾਂ ਦੇ ਮਲਕੀਅਤ ਹੱਕ ਵਾਲੀ ਮੋਬਾਈਲ ਐਪ ਦਾ ਅਮਰੀਕਾ 'ਚ ਪ੍ਰਸਾਰ ਰਾਸ਼ਟਰੀ ਸੁਰੱਖਿਆ, ਵਿਦੇਸ਼ ਨੀਤੀ ਅਤੇ ਦੇਸ਼ ਦੀ ਅਰਥਵਿਵਸਥਾ ਲਈ ਖ਼ਤਰਾ ਹੈ। ਉਨ੍ਹਾਂ ਕਿਹਾ ਇਸ ਸਮੇਂ, ਖ਼ਾਸਕਰ ਇਕ ਮੋਬਾਈਲ ਐਪ ਟਿਕਟਾਕ ਤੋਂ ਨਜਿੱਠਣ ਲਈ ਆਦੇਸ਼ ਦਿਤੇ ਗਏ ਹਨ।'' ਟਰੰਪ ਨੇ ਕਿਹਾ ਕਿ ਚੀਨ ਦੀ ਕੰਪਨੀ ਬਾਈਟਡਾਂਸ ਲਿਮਿਟਿਡ ਦੇ ਮਲਕੀਅਤ ਹੱਕ ਵਾਲੀ ਵੀਡੀਉ ਸਾਂਝਾ ਕਰਨ ਵਾਲੀ ਮੋਬਾਈਲ ਐਪ ਟਿਕਟਾਕ ਅਪਣੇ  ਯੂਜ਼ਰਾਂ ਦੀ ਕਾਫ਼ੀ ਜਾਣਕਾਰੀ ਹਾਸਲ ਕਰ ਲੈਂਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਡਾਟਾ ਰੋਪਰਟ ਤੋਂ 'ਚਾਈਨੀਜ਼ ਕਮਿਊਨਿਸਟ ਪਾਰਟੀ' ਦੀ ਅਮਰੀਕੀਆਂ ਦੀ ਨਿਜੀ ਜਾਣਕਾਰੀ ਤਕ ਪਹੁੰਚ ਹੋਣ ਦਾ ਖ਼ਤਰਾ ਪੈਦਾ ਹੁੰਦਾ ਹੈ, ਜਿਸ ਨਾਲ ਸੰਘੀ ਕਰਮੀਆਂ ਅਤੇ ਠੇਕੇਦਾਰਾਂ 'ਤੇ ਨਜ਼ਰ ਰਖਣ 'ਚ ਚੀਨ ਸਮਰੱਥ ਹੋ ਸਕਦਾ ਹੈ, ਉਨ੍ਹਾਂ ਨੂੰ ਬਲੈਕਮੇਲ ਕਰਨ ਲਈ ਨਿਜੀ ਜਾਣਕਾਰੀ ਇਕੱਠੀ ਕਰ ਸਕਦਾ ਹੈ ਅਤੇ ਕਾਰਪੋਰੇਟ ਜਾਸੂਸੀ ਕਰ ਸਕਦਾ ਹੈ। 

File PhotoFile Photo

ਅਮਰੀਕਾ 'ਚ ਸੂਚੀਬੱਧ ਚੀਨੀ ਕੰਪਨੀਆਂ 'ਤੇ ਸਖ਼ਤ ਕਾਰਵਾਈ ਦੀ ਤਿਆਰੀ- ਟਰੰਪ ਪ੍ਰਸ਼ਾਸ਼ਨ ਅਜਿਹੀਆਂ ਚੀਨੀ ਕੰਪਨੀਆਂ 'ਤੇ ਸਖ਼ਤ ਕਾਰਵਾਈ ਕਰਨ ਦੇ ਪ੍ਰਸਤਾਵ 'ਤੇ ਵਿਚਾਰ ਕਰ ਰਿਹਾ ਹੈ ਜੋ ਅਮਰੀਕਾ ਸੂਚੀਬੱਧ ਹਨ ਅਤੇ ਆਡਿਟ ਵਿਵਸਥਾਵਾਂ ਦੀ ਪਾਲਣਾ ਨਹੀਂ ਕਰਦੀਆਂ ਹਨ।  ਵਾਲ ਸਟ੍ਰੀਟ ਜਨਰਲ ਦੀ ਰੀਪੋਰਟ ਮੁਤਾਬਕ ਜੋ ਪ੍ਰਸਤਾਵ ਦਿਤਾ ਗਿਆ ਹੈ, ਉਸ ਦੇ ਤਹਿਤ ਜੇ ਕੋਈ ਚਾਈਨੀਜ਼ ਕੰਪਨੀ ਨਿਊਯਾਰਕ ਸਟਾਕ ਐਕਸਚੇਂਜ ਜਾਂ ਨਾਸਡੈਕ 'ਚ ਸੂਚੀਬੱਧ ਹਨ ਤਾਂ ਉਸ ਨੂੰ ਅਮਰੀਕੀ ਰੈਗੂਲੇਟਰ ਵਲੋਂ ਆਡਿਟ ਕਰਨਾ ਜ਼ਰੂਰੀ ਹੋਵੇਗਾ। ਅਜਿਹਾ ਨਾ ਕਰਨ 'ਤੇ ਉਨ੍ਹਾਂ ਕੰਪਨੀਆਂ ਨੂੰ ਲਿਸਟ ਤੋਂ ਬਾਹਰ ਕਰ ਦਿਤਾ ਜਾਵੇਗਾ। 

ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਲਈ ਚੀਨੀ ਆਡਿਟਰਜ਼ ਨੂੰ ਅਪਣੇ ਅਕਾਊਂਟਿੰਗ ਦੇ ਦਸਤਾਵੇਜ ਅਮਰੀਕੀ ਸਰਕਾਰ ਦੇ ਵਿਸ਼ੇਸ਼ ਆਡਿਟ ਰੈਗੂਲੇਟਰ ਜਨਤਕ ਕੰਪਨੀ ਲੇਖਾ ਨਿਰੀਖਣ ਬੋਰਡ ਦੀ ਨਿਗਰਾਨੀ ਨਾਲ ਸਾਂਝੇ ਕਰਨੇ ਹੋਣਗੇ। ਵਿੱਤ ਮੰਤਰਾਲਾ ਅਤੇ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਵਿਭਾਗ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਜੋ ਚੀਨੀ ਕੰਪਨੀਆਂ ਹਾਲੇ ਤਕ ਸੂਚੀਬੱਧ ਨਹੀਂ ਹੋਈਆਂ ਹਨ, ਪਰ ਅਮਰੀਕਾ 'ਚ ਮੁੱਢਲੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਦੀ ਯੋਜਨਾ ਬਣਾ ਰਹੀਆਂ ਹਨ, ਉਨ੍ਹਾਂ ਨੂੰ ਨਿਊਯਾਰਕ ਸਟਾਕ ਐਕਸਚੇਂਜ ਜਾਂ ਨਾਸਡੈਕ 'ਤੇ ਜਨਤਕ ਹੋਣ ਤੋਂ ਪਹਿਲਾਂ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।

3 ਸਾਲ 'ਚ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ- ਅਮਰੀਕਨ ਸਕਿਓਰਿਟੀਜ਼ ਜਾਂ ਐਕਸਚੇਂਜ ਕਮਿਸ਼ਨ ਦੇ ਪ੍ਰਧਾਨ ਜੇ. ਕਲੇਟਨ ਨੇ ਕਿਹਾ ਕਿ ਇਹ ਸਿਫਾਰਿਸ਼ਾਂ ਕਾਂਗਰਸ ਦੇ ਕਾਨੂੰਨ ਮੁਤਾਬਕ ਹਨ ਅਤੇ ਬਰਾਬਰੀ ਦੇ ਮੁਕਾਬਲੇ ਦੇ ਮਹੱਤਵ 'ਤੇ ਕੇਂਦਰਿਤ ਹਨ। ਇਸ ਸਬੰਧ 'ਚ ਅਮਰੀਕੀ ਸੀਨੇਟ ਨੇ ਮਈ 'ਚ ਕਾਨੂੰਨ ਪਾਸ ਕੀਤਾ ਸੀ, ਜਿਸ ਤੋਂ ਬਾਅਦ ਇਹ ਕਦਮ ਚੁਕਿਆ ਗਿਆ ਹੈ। ਕਾਨੂੰਨ ਮੁਤਾਬਕ 3 ਸਾਲ 'ਚ ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੀਆਂ ਚੀਨੀ ਕੰਪਨੀਆਂ ਨੂੰ ਸ਼ੇਅਰ ਬਾਜ਼ਾਰ ਤੋਂ ਹਟਾ ਦਿਤਾ ਜਾਵੇਗਾ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement