
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਦਵਾਈਆਂ ਅਤੇ ਡਾਕਟਰੀ ਸਪਲਾਈ ਲਈ ਚੀਨ ਅਤੇ ਹੋਰ ਦੇਸ਼ਾਂ 'ਤੇ ਅਪਣੀ ਨਿਰਭਰਤਾ ਖ਼ਤਮ ਕਰੇਗਾ
ਵਾਸ਼ਿੰਗਟਨ, 7 ਅਗੱਸਤ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਦਵਾਈਆਂ ਅਤੇ ਡਾਕਟਰੀ ਸਪਲਾਈ ਲਈ ਚੀਨ ਅਤੇ ਹੋਰ ਦੇਸ਼ਾਂ 'ਤੇ ਅਪਣੀ ਨਿਰਭਰਤਾ ਖ਼ਤਮ ਕਰੇਗਾ। ਉਨ੍ਹਾਂ ਕਿਹਾ ਕਿ ਘਾਤਕ ਕੋਰੋਨਾ ਵਾਇਰਸ ਫੈਲਾ ਕੇ ਬੀਜਿੰਗ ਨੇ ਅਮਰੀਕਾ ਅਤੇ ਦੁਨੀਆ ਨੂੰ ਜੋ ਜ਼ਖ਼ਮ ਦਿਤਾ ਹੈ ਉਸ ਦੀ ਕੀਮਤ ਉਸ ਨੂੰ ਚੁਕਾਉਣੀ ਹੋਵੇਗੀ। ਟਰੰਪ ਨੇ ਵ੍ਹਰਲਪੂਲ ਦੇ ਮੈਨੂਫੈਕਚਰਿੰਗ ਪਲਾਂਟ ਦਾ ਦੌਰਾ ਕਰਨ ਓਹਾਈਓ ਜਾਣ ਤੋਂ ਪਹਿਲੇ ਵੀਰਵਾਰ ਨੂੰ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਚੀਨ ਨੇ ਜੋ ਕੀਤਾ ਉਹ ਭਿਆਨਕ ਹੈ। ਚਾਹੇ ਉਹ ਇਸ ਨੂੰ ਰੋਕਣ ਵਿਚ ਅਸਫਲ ਸੀ ਜਾਂ ਉਸ ਨੇ ਜਾਣ ਬੁੱਝ ਕੇ ਇਹ ਕੀਤਾ ਪ੍ਰੰਤੂ ਇਹ ਭਿਆਨਕ ਚੀਜ਼ ਹੈ ਨਾ ਕੇਵਲ ਅਮਰੀਕਾ ਲਈ ਸਗੋਂ ਪੂਰੀ ਦੁਨੀਆ ਲਈ, ਬਹੁਤ ਭਿਆਨਕ ਚੀਜ਼।
Donald Trump
ਉਨ੍ਹਾਂ ਕਿਹਾ ਕਿ ਬੀਜਿੰਗ ਨੇ ਕੋਰੋਨਾ ਵਾਇਰਸ ਫੈਲਾ ਕੇ ਅਮਰੀਕਾ ਅਤੇ ਦੁਨੀਆ ਨੂੰ ਜੋ ਜ਼ਖ਼ਮ ਦਿੱਤਾ ਹੈ ਉਸ ਦੀ ਕੀਮਤ ਉਸ ਨੂੰ ਅਦਾ ਕਰਨੀ ਪਵੇਗੀ। ਓਹਾਈਓ ਵਿਚ ਕਾਮਿਆਂ ਨੂੰ ਸੰਬੋਧਨ ਕਰਨ ਪਿੱਛੋਂ ਟਰੰਪ ਨੇ ਦੋਸ਼ ਲਗਾਇਆ ਕਿ ਉਸ ਦੇ ਸਾਬਕਾ ਆਗੂਆਂ ਓਬਾਮਾ-ਬਿਡੇਨ ਪ੍ਰਸ਼ਾਸਨ ਦੀ ਬਦੌਲਤ ਹੀ ਚੀਨ ਦੀ ਹਰ ਖੇਤਰ ਵਿਚ ਘੁਸਪੈਠ ਹੋਈ। ਰਾਸ਼ਟਰਪਤੀ ਨੇ ਕਿਹਾ ਕਿ ਅਗਲੇ ਚਾਰ ਸਾਲਾਂ ਵਿਚ ਅਸੀਂ ਦਵਾਈ ਅਤੇ ਡਾਕਟਰੀ ਸਪਲਾਈ ਸ਼੍ਰੇਣੀ ਨੂੰ ਆਪਣੇ ਦੇਸ਼ ਵਿਚ ਲਿਆਵਾਂਗੇ ਅਤੇ ਚੀਨ ਅਤੇ ਹੋਰ ਵਿਦੇਸ਼ੀ ਦੇਸ਼ਾਂ 'ਤੇ ਨਿਰਭਰਤਾ ਖ਼ਤਮ ਕਰਾਂਗੇ। ਉਨ੍ਹਾਂ ਕਿਹਾ ਕਿ ਜਿਵੇਂਕਿ ਇਸ ਵਿਸ਼ਵ ਮਹਾਮਾਰੀ ਵਿਚ ਦੇਖਣ ਨੂੰ ਮਿਲਿਆ ਹੈ, ਉਸ ਹਿਸਾਬ ਨਾਲ ਅਮਰੀਕਾ ਨੂੰ ਜ਼ਰੂਰੀ ਯੰਤਰਾਂ, ਸਾਮਾਨ ਅਤੇ ਦਵਾਈਆਂ ਦਾ ਖ਼ੁਦ ਉਤਪਾਦਨ ਕਰਨਾ ਹੋਵੇਗਾ। ਉਨ੍ਹਾਂ ਅਮਰੀਕੀ ਕਾਮਿਆਂ ਨੂੰ ਨੌਕਰੀਆਂ ਅਤੇ ਕਾਰਖਾਨਿਆਂ ਨੂੰ ਵਾਪਸ ਦੇਸ਼ ਵਿਚ ਲਿਆਉਣ ਦਾ ਵਾਅਦਾ ਕੀਤਾ।