Pakistan News : ਪਾਕਿਸਤਾਨ ’ਚ ਡਾਕੂਆਂ ਨੇ ਹੀ ਸ਼ੁਰੂ ਕਰ ਲਿਆ ਯੂ-ਟਿਊਬ ਚੈਨਲ

By : BALJINDERK

Published : Sep 8, 2024, 10:09 am IST
Updated : Sep 8, 2024, 10:09 am IST
SHARE ARTICLE
ਡਾਕੂਆਂ ਦੀ ਤਸਵੀਰ
ਡਾਕੂਆਂ ਦੀ ਤਸਵੀਰ

Pakistan News : ਡਾਕੂਆਂ ਦੀ ਖ਼ਬਰ ਦੇਣ ਵਾਲਿਆਂ ਲਈ ਮੁੱਖ ਮੰਤਰੀ ਮਰੀਅਮ ਨਵਾਜ਼ ਨੇ 1-1 ਕਰੋੜ ਰੁਪਏ ਦੇ ਇਨਾਮ ਦਾ ਕੀਤਾ ਐਲਾਨ 

Pakistan News : ਪਾਕਿਸਤਾਨ ਦੇ ਲਹਿੰਦੇ ਪੰਜਾਬ, ਸਿੰਧ ਅਤੇ ਬਲੌਚਿਸਤਾਨ ਦੇ ਦਰਿਆਈ ਖੇਤਰ ਕੱਚੇ ਦੇ ਡਾਕੂਆਂ ਦੇ ਮੁਖੀ ਸ਼ਾਹਿਦ ਬਲੌਚ ਨੇ ਅਪਣਾ ਖ਼ੁਦ ਦਾ ਯੂ-ਟਿਊਬ ਚੈਨਲ ਸ਼ੁਰੂ ਕਰ ਕੇ ਲਹਿੰਦੇ ਪੰਜਾਬ ਦੀ ਸਰਕਾਰ, ਉਥੋਂ ਦੀ ਫ਼ੌਜ ਅਤੇ ਆਲਾ ਪੁਲਿਸ ਅਧਿਕਾਰੀਆਂ ਦਾ ਮਜ਼ਾਕ ਬਣਾਇਆ ਹੈ। ਦਸਣਯੋਗ ਹੈ ਕਿ ਸੈਂਕੜੇ ਲੋਕਾਂ ਅਤੇ ਪੁਲਿਸ ਮੁਲਾਜ਼ਮਾਂ  ਦੀਆਂ ਹੱਤਿਆਵਾਂ, ਫ਼ਿਰੌਤੀ ਲਈ ਅਗ਼ਵਾ ਅਤੇ ਵੱਖ-ਵੱਖ ਘਿਨੌਣੇ ਅਪਰਾਧਾਂ ਲਈ ਲੋੜੀਂਦੇ ਕੱਚੇ ਦੇ ਡਾਕੂਆਂ ਦੀ ਖ਼ਬਰ ਦੇਣ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਵਾਲਿਆਂ ਲਈ ਬੀਤੇ ਹਫ਼ਤੇ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਬਕਾਇਦਾ ਇਸ਼ਤਿਹਾਰ ਜਾਰੀ ਕਰਕੇ 1-1 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।

ਇਹ ਵੀ ਪੜੋ : Special Article : ਆਧੁਨਿਕ ਪੰਜਾਬੀ ਕਾਵਿ ਦੀ ਨਵੀਂ ਤੇ ਵਖਰੀ ਨੁਹਾਰ ਘੜਨ ਵਾਲੇ : ਜਸਵੰਤ ਸਿੰਘ ਨੇਕੀ

ਦਸਿਆ ਜਾ ਰਿਹਾ ਹੈ ਕਿ ਡਾਕੂਆਂ ਦਾ ਮੁਖੀ ਸ਼ਾਹਿਦ ਬਲੋਚ ਘੱਟੋ-ਘੱਟ 11 ਪੁਲਿਸ ਮੁਲਾਜ਼ਮਾਂ ਸਮੇਤ ਦਰਜਨਾਂ ਲੋਕਾਂ ਦੀ ਹਤਿਆ ਅਤੇ ਫਿਰੌਤੀ ਲਈ ਅਗ਼ਵਾ ਦੇ ਮਾਮਲਿਆਂ ’ਚ ਪੁਲਿਸ ਨੂੰ ਲੋੜੀਂਦਾ ਹੈ। ਡਾਕੂ ਬਲੌਚ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਵੀਡੀਉ ’ਚ ਲੋਕਾਂ ਨੂੰ ਆਪਣੇ ਯੂ-ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਬੇਨਤੀ ਕਰਦਾ ਹੋਇਆ ਅਤੇ ਅਪਣੇ ਪ੍ਰਸੰਸ਼ਕਾਂ ਦਾ ਧਨਵਾਦ ਪ੍ਰਗਟ ਕਰਦਾ ਵੇਖਿਆ-ਸੁਣਿਆ ਜਾ ਸਕਦਾ ਹੈ, ਜਿਨ੍ਹਾਂ ਨੇ ਉਸ ਦੇ ਚੈਨਲ ਨੂੰ ਸਬਸਕ੍ਰਾਈਬ ਅਤੇ ਇਸ ਨੂੰ ਦੂਜਿਆਂ ਨਾਲ ਸਾਂਝਾ ਕੀਤਾ ਹੈ।

(For more news apart from Bandits in Pakistan have started YouTube channel News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement