
ਚੀਨ ਨੇ ਐਤਵਾਰ ਨੂੰ ਇਸ ਗੱਲ ਦੀ ਜਾਂਚ ਕੀਤੀ ਕਿ ਹਾਲ ਹੀ ਵਿਚ ਲਾਪਤਾ ਹੋਏ ਇੰਟਰਪੋਲ ਦੇ ਪ੍ਰਮੁੱਖ ਮੇਂਗ ਹੋਂਗਵੇਈ ਕਾਨੂੰਨ ਦੀ ਉਲੰਘਣਾ...
ਨਵੀਂ ਦਿੱਲੀ : ਚੀਨ ਨੇ ਐਤਵਾਰ ਨੂੰ ਇਸ ਗੱਲ ਦੀ ਜਾਂਚ ਕੀਤੀ ਕਿ ਹਾਲ ਹੀ ਵਿਚ ਲਾਪਤਾ ਹੋਏ ਇੰਟਰਪੋਲ ਦੇ ਪ੍ਰਮੁੱਖ ਮੇਂਗ ਹੋਂਗਵੇਈ ਕਾਨੂੰਨ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਜਾਂਚ ਦੇ ਤਹਿਤ ਉਨ੍ਹਾਂ ਦੀ ਹਿਰਾਸਤ ਵਿਚ ਹਨ। ਚੀਨ ਨੇ ਸਰਕਾਰੀ ਕਰਮਚਾਰੀਆਂ ਦੇ ਭ੍ਰਿਸ਼ਟਾਚਾਰ ਮਾਮਲਿਆਂ ਨੂੰ ਵੇਖਣ ਵਾਲੇ ਰਾਸ਼ਟਰੀ ਨਿਗਰਾਨੀ ਕਮਿਸ਼ਨ ਨੇ ਅਪਣੀ ਵੈਬਸਾਈਟ ਤੇ ਜਾਰੀ ਬਿਆਨ ਵਿਚ ਕਿਹਾ ਕਿ ਹੋਂਗਵੇਈ ਉਤੇ ਕੁਝ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨਾਲ ਇਸ ਸਬੰਧ ਵਿਚ ਪੁੱਛਗਿਛ ਕੀਤੀ ਜਾ ਰਹੀ ਹੈ।
Interpol's Chief Hongwoiਮੀਡੀਆ ਦੇ ਮੁਤਾਬਕ ਚੀਨ ਦੇ ਜਨ ਸੁਰੱਖਿਆ ਵਿਭਾਗ ਵਿਚ ਉਪ ਮੰਤਰੀ ਰਹਿ ਚੁਕੇ ਹੋਂਗਵੇਈ ਫਰਾਂਸ ਦੇ ਲੀਓਨ ਸਥਿਤ ਇੰਟਰਪੋਲ ਹੈਡਕੁਆਰਟਰ ਤੋਂ ਚੀਨ ਦੀ ਯਾਤਰਾ ਦੌਰਾਨ ਲਾਪਤਾ ਹੋ ਗਏ ਸੀ। ਬੀਤੇ 25 ਸਤੰਬਰ ਨੂੰ ਇੰਟਰਪੋਲ ਹੈੱਡਕੁਆਰਟਰ ਤੋਂ ਨਿਕਲਣ ਤੋਂ ਬਾਅਦ ਹੋਂਗਵੇਈ ਦਾ ਅਪਣੇ ਪਰਿਵਾਰ ਦੇ ਲੋਕਾਂ ਨਾਲ ਸੰਪਰਕ ਨਹੀਂ ਹੋ ਸਕਿਆ ਸੀ। ਇਸ ਸਮੇਂ ਦੌਰਾਨ ਹੋਂਗਵੇਈ ਦੀ ਪਤਨੀ ਗ੍ਰੇਸ ਮੇਂਗ ਨੇ ਐਤਵਾਰ ਨੂੰ ਮੀਡੀਆ ਨੂੰ ਕਿਹਾ ਕਿ ਉਨ੍ਹਾਂ ਨੇ ਸੋਚਿਆ ਕਿ ਉਹ ਖਤਰੇ ਵਿਚ ਹਨ। ਉਨ੍ਹਾਂ ਨੇ ਅਪਣੇ ਪਤੀ ਨੂੰ ਲੱਭਣ ਲਈ ਅੰਤਰਰਾਸ਼ਟਰੀ ਮਦਦ ਲਈ ਭਾਵਨਾਤਮਕ ਅਵਾਜ਼ ਵੀ ਦਿਤੀ।
Interpol chief Hongwai in China's custody for investigationਜਿਸ ਦਿਨ ਹੋਂਗਵੇਈ ਲਾਪਤਾ ਹੋਏ ਉਸ ਦਿਨ ਉਨ੍ਹਾਂ ਨੇ ਅਪਣੀ ਪਤਨੀ ਨੂੰ ਸੋਸ਼ਲ ਮੀਡੀਆ ਸੰਦੇਸ਼ ਭੇਜ ਕਿ ਕਿਹਾ, ‘ਮੇਰੀ ਕਾਲ ਦਾ ਇੰਤਜ਼ਾਰ ਕਰੋ।’ ਇਸ ਸੰਦੇਸ਼ ਦੇ ਨਾਲ ਹੀ ਖ਼ਤਰੇ ਦੇ ਨਿਸ਼ਾਨ ਦਾ ਇਸ਼ਾਰਾ ਕਰਨ ਵਾਲੇ ਚਾਕੂ ਦੀ ਤਸਵੀਰ ਵੀ ਭੇਜੀ। ਅਪਣੀ ਸੁਰੱਖਿਆ ਦੇ ਡਰ ਤੋਂ ਅਪਣੀ ਪਹਿਚਾਣ ਲੁਕਾਉਣ ਦੀ ਕੋਸ਼ਿਸ਼ ਕਰਦੇ ਹੋਏ ਮੇਂਗ ਨੇ ਚੀਨੀ ਅਤੇ ਅੰਗਰੇਜ਼ੀ ਵਿਚ ਜਾਰੀ ਅਪਣੇ ਬਿਆਨ ਵਿਚ ਕਿਹਾ, ਮੈਨੂੰ ਪਤਾ ਨਹੀਂ ਹੈ ਕਿ ਉਨ੍ਹਾਂ ਨਾਲ ਕੀ ਹੋਇਆ ਹੈ। ਸ਼ਨੀਵਾਰ ਨੂੰ ਅੰਤਰਰਾਸ਼ਟਰੀ ਅਪਰਾਧਿਕ ਪੁਲਿਸ ਸੰਗਠਨ (ਇੰਟਰਪੋਲ) ਤੋਂ ਚੀਨ ਦੀ ਯਾਤਰਾ ਦੌਰਾਨ ਲਾਪਤਾ ਹੋਏ ਇੰਟਰਪੋਲ ਪ੍ਰਮੁੱਖ ਮੇਂਗ ਹੋਂਗਵਾਈ ਦੇ ਸਬੰਧ ਵਿਚ ਅਧਿਕਾਰਿਕ ਜਾਣਕਾਰੀ ਮੰਗਦੇ ਹੋਏ ਕਿਹਾ ਕਿ ਉਹ ਅਪਣੇ ਪ੍ਰਮੁੱਖਾਂ ਦੇ ਹਿੱਤ ਨੂੰ ਲੈ ਕੇ ਚਿੰਤਾ ਵਿਚ ਹਨ।
ਇੰਟਰਪੋਲ ਦੇ ਸਕੱਤਰ ਜਨਰਲ ਯੁਰਗਨ ਸਟੋਕ ਨੇ ਕਿਹਾ ਕਿ ਇੰਟਰਪੋਲ ਨੇ ਅਧਿਕਾਰਕ ਤੌਰ 'ਤੇ ਚੀਨ ਦੇ ਪ੍ਰਸ਼ਾਸਨ ਤੋਂ ਮੈਂਗ ਹਾਂਗਵੇਈ ਬਾਰੇ ਕਾਨੂੰਨ ਦੀ ਪਾਲਣਾ ਕਰਨ ਵਾਲੀਆਂ ਏਜੰਸੀਆਂ ਦੁਆਰਾ ਜਾਣਕਾਰੀ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਸ਼੍ਰੀ ਹੋਂਗਵੇਈ ਦਾ ਮਾਮਲਾ ਫਰਾਂਸ ਅਤੇ ਚੀਨ ਦੋਵਾਂ ਵਿਚ ਸਬੰਧਿਤ ਅਧਿਕਾਰੀਆਂ ਦੇ ਲਈ ਹੈ। ਫਰਾਂਸ ਨੇ ਇਕ ਜਾਂਚ ਸ਼ੁਰੂ ਕੀਤੀ ਹੈ, ਪਰ ਐਤਵਾਰ ਨੂੰ ਕਿਹਾ ਕਿ ਇਸ ਸਬੰਧ ਵਿਚ ਕੋਈ ਹੋਰ ਜਾਣਕਾਰੀ ਨਹੀਂ ਹੈ।