ਇਹ ਧਮਾਕਾ ਹਜ਼ਾਰਾ ਸ਼ੀਆ ਮਸਜਿਦ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਇਸ ਵਿਚ 50 ਲੋਕਾਂ ਦੀ ਮੌਤ ਤੇ 60 ਤੋਂ ਵੱਧ ਜ਼ਖਮੀ ਹੋ ਗਏ ਹਨ।
ਕਾਬੁਲ: ਅਫ਼ਗਾਨਿਸਤਾਨ (Afghanistan) ਦੇ ਕੁੰਦੁਜ਼ ਵਿਚ ਸ਼ੁੱਕਰਵਾਰ ਦੀ ਨਮਾਜ਼ (Prayer) ਦੌਰਾਨ ਇੱਕ ਜ਼ੋਰਦਾਰ ਧਮਾਕਾ ਹੋਇਆ। ਇਸ ਵਿਚ 50 ਲੋਕਾਂ ਦੀ ਮੌਤ ਹੋ ਗਈ ਹੈ ਅਤੇ 60 ਤੋਂ ਵੱਧ ਜ਼ਖਮੀ ਹੋ ਗਏ ਹਨ। ਇਹ ਧਮਾਕਾ ਹਜ਼ਾਰਾ ਸ਼ੀਆ ਮਸਜਿਦ (Masjid) ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਅਜੇ ਤੱਕ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਹੋਰ ਪੜ੍ਹੋ: ਲਖੀਮਪੁਰ ਖੀਰੀ ਮਾਮਲਾ: ਪੱਤਰਕਾਰ ਰਮਨ ਦੇ ਘਰ ਭੁੱਖ ਹੜ੍ਹਤਾਲ ਅਤੇ ਮੌਨ ਵਰਤ 'ਤੇ ਬੈਠੇ ਨਵਜੋਤ ਸਿੱਧੂ
ਮੀਡੀਆ ਦਾ ਕਹਿਣਾ ਹੈ ਕਿ ਧਮਾਕਾ (Bomb Blast) ਅਫ਼ਗਾਨਿਸਤਾਨ ਦੇ ਉੱਤਰੀ ਕੁੰਦੁਜ਼ ਪ੍ਰਾਂਤ ਦੀ ਸੱਯਦ ਅਬਾਦ ਮਸਜਿਦ ਵਿਚ ਹੋਇਆ, ਕਿਉਂਕਿ 300 ਤੋਂ ਵੱਧ ਲੋਕ ਸ਼ੁੱਕਰਵਾਰ ਦੀ ਨਮਾਜ਼ ਲਈ ਮਸਜਿਦ ਵਿਚ ਸ਼ਾਮਲ ਹੋਏ ਸਨ। ਧਮਾਕੇ ਦੇ ਹੋਰ ਵੇਰਵੇ ਦਿੰਦੇ ਹੋਏ ਤਾਲਿਬਾਨ (Taliban) ਦੇ ਬੁਲਾਰੇ ਜ਼ਬੀਉੱਲਾਹ ਮੁਹਾਜਿਦ ਨੇ ਦੱਸਿਆ ਕਿ ਰਾਜਧਾਨੀ ਕੁੰਦੁਜ਼ ਦੇ ਬਾਂਦਰ ਖਾਨ ਅਬਾਦ ਜ਼ਿਲ੍ਹੇ ਵਿਚ ਇੱਕ ਸ਼ੀਆ ਹਮਵਤਨ ਦੀ ਮਸਜਿਦ ਵਿਚ ਅੱਜ ਦੁਪਹਿਰ ਧਮਾਕਾ ਹੋਇਆ, ਜਿਸ ਵਿਚ ਕਈ ਨਾਗਰਿਕ ਮਾਰੇ ਗਏ ਅਤੇ ਜ਼ਖਮੀ ਹੋ ਗਏ ਹਨ।
ਹੋਰ ਪੜ੍ਹੋ: ਆਰਯਨ ਖਾਨ ਨਾਲ ਸੈਲਫ਼ੀ ਲੈ ਕੇ ਵਿਵਾਦਾਂ ’ਚ ਫਸਿਆ ਕਿਰਨ ਗੋਸਾਵੀ, ਲਟਕੀ ਗ੍ਰਿਫ਼ਤਾਰੀ ਦੀ ਤਲਵਾਰ
ਹੋਰ ਪੜ੍ਹੋ: ਪ੍ਰਾਈਵੇਟ ਆਪ੍ਰੇਟਰਾਂ ਦੀਆਂ ਬਿਨ੍ਹਾਂ TAX ਤੋਂ ਚੱਲ ਰਹੀਆਂ 5 ਬੱਸਾਂ ਦਾ ਗੇਅਰ ਕੱਢਿਆ
ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਦਿ ਲੇਵੈਂਟ (ISIL) ਨਾਲ ਜੁੜੇ ਅਤਿਵਾਦੀਆਂ ਦੇ ਹਮਲੇ ਅਗਸਤ ਦੇ ਅੱਧ ਵਿਚ ਤਾਲਿਬਾਨ ਦੇ ਅਫ਼ਗਾਨਿਸਤਾਨ ਉੱਤੇ ਕਬਜ਼ਾ ਕਰਨ ਤੋਂ ਬਾਅਦ ਵਧੇ ਹਨ। ਅਤਿਵਾਦੀ ਹਮਲਿਆਂ 'ਚ ਵਾਧੇ ਨੇ ਦੋਹਾਂ ਸਮੂਹਾਂ ਵਿਚਕਾਰ ਵਿਆਪਕ ਟਕਰਾਅ ਦੀ ਸੰਭਾਵਨਾ ਨੂੰ ਵਧਾ ਦਿੱਤਾ ਹੈ।ਇਸ ਤੋਂ ਪਹਿਲਾਂ ਐਤਵਾਰ ਨੂੰ ਕਾਬੁਲ ਦੀ ਇੱਕ ਮਸਜਿਦ ਵਿਚ ਹੋਏ ਧਮਾਕੇ ਵਿਚ ਘੱਟੋ ਘੱਟ 12 ਲੋਕਾਂ ਦੀ ਮੌਤ ਹੋ ਗਈ ਸੀ ਅਤੇ 32 ਹੋਰ ਜ਼ਖਮੀ ਹੋ ਗਏ ਸਨ। ਇਹ ਘਟਨਾ ਕਾਬੁਲ ਦੀ ਈਦਗਾਹ ਮਸਜਿਦ ਵਿਚ ਭੀੜ ਵਾਲੀ ਥਾਂ 'ਤੇ ਵਾਪਰੀ ਸੀ।