ਸੀਐਨਐਨ ਦੇ ਪੱਤਰਕਾਰ ਨੂੰ ਟਰੰਪ ਨਾਲ ਬਹਿਸ ਕਰਨਾ ਪਿਆ ਮਹਿੰਗਾ 
Published : Nov 8, 2018, 3:44 pm IST
Updated : Nov 8, 2018, 3:47 pm IST
SHARE ARTICLE
Trump
Trump

ਅਮਰੀਕੀ 'ਚ ਹੋਈਆਂ ਮੱਧਵਰਗੀ ਚੋਣਾਂ ਤੋਂ ਬਾਅਦ ਇਕ ਪ੍ਰੈੱਸ ਕਾਨਫਰੰਸ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਬਹਿਸ ਕਰਨਾ ਪੱਤਰਕਾਰ ਨੂੰ ਕਾਫੀ ਮਹਿੰਗਾ ਪੈ ....

ਵਾਸ਼ਿੰਗਟਨ (ਭਾਸ਼ਾ): ਅਮਰੀਕੀ 'ਚ ਹੋਈਆਂ ਮੱਧਵਰਗੀ ਚੋਣਾਂ ਤੋਂ ਬਾਅਦ ਇਕ ਪ੍ਰੈੱਸ ਕਾਨਫਰੰਸ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਬਹਿਸ ਕਰਨਾ ਪੱਤਰਕਾਰ ਨੂੰ ਕਾਫੀ ਮਹਿੰਗਾ ਪੈ ਗਿਆ। ਦੱਸ ਦਈਏ ਕਿ ਵ੍ਹਾਈਟ ਹਾਊਸ 'ਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਝਗੜੇ ਦੌਰਾਨ ਗੁੱਸੇ 'ਚ ਆਏ ਟਰੰਪ ਨੇ ਇਕ ਰਿਪੋਰਟਰ ਨੂੰ ਅਸੱਭਿਅ ਅਤੇ ਬੇਰਹਿਮ ਕਿਹਾ, ਜਦਕਿ ਇਕ ਪੱਤਰਕਾਰ 'ਤੇ ਨਸਲੀ ਸਵਾਲ ਕਰਨ ਦਾ ਦੋਸ਼ ਲਗਾਇਆ।

Donald Trump Donald Trump

ਦੱਸ ਦਈਏ ਕਿ ਤਕਰੀਬਨ ਡੇਢ ਘੰਟੇ ਦੀ ਪ੍ਰੈੱਸ ਕਾਨਫਰੰਸ ਦੌਰਾਨ ਕਈ ਵਾਰ ਟਰੰਪ ਰਿਪੋਰਟਰਾਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਥਾਂ ਮਾਈਕ੍ਰੋਫੋਨ ਛੱਡ ਕੇ ਗਏ। ਇਸ ਮਗਰੋਂ ਰਿਪੋਰਟਰ ਨੇ ਫਿਰ ਪੁੱਛਿਆ ਕਿ ਕੀ ਜਾਂਚ ਨੂੰ ਲੈ ਕੇ ਲੱਗ ਰਹੇ ਦੋਸ਼ਾਂ ਕਾਰਨ ਤੁਸੀਂ ਚਿੰਤਾ 'ਚ ਹੋ ਤਾਂ ਟਰੰਪ ਨੇ ਖਿੱਝ ਕੇ ਕਿਹਾ,''ਮੈਂ ਤੁਹਾਨੂੰ ਕੀ ਕਿਹਾ,  ਤੁਹਾਡੇ ਚੈਨਲ ਨੂੰ ਸ਼ਰਮਿੰਦਾ ਹੋਣਾ ਚਾਹੀਦਾ ਹੈ ਕਿ ਤੁਸੀਂ ਉੱਥੇ ਕੰਮ ਕਰਦੇ ਹੋ, ਤੁਸੀਂ ਅਸੱਭਿਅ ਅਤੇ ਬੇਰਹਿਮ ਆਦਮੀ ਹੋ। ਤੁਹਾਨੂੰ ਸੀਐਨਐਨ 'ਚ ਕੰਮ ਨਹੀਂ ਕਰਨਾ ਚਾਹੀਦਾ।

Donald Trump Donald Trump

''ਟਰੰਪ ਨੇ ਕਿਹਾ ਕਿ ਇਹ ਮੀਡੀਆ ਦਾ ਰਵਈਆ ਦੁਸ਼ਮਣਾ ਅਤੇ ਤੇ ਬਹੁਤ ਨਿਰਾਸ਼ਾਜਨਕ ਹੈ।' ਇਨ੍ਹਾਂ ਹੀ ਨਹੀਂ ਟਰੰਪ ਨੇ ਕਥਿਤ ਤੌਰ 'ਤੇ ਨਸਲੀ ਸਵਾਲ ਪੁੱਛਣ ਵਾਲੇ ਸੀਐਨਐਨ ਦੇ ਰਿਪੋਰਟਰ ਦਾ ਪ੍ਰੈਸ ਪਾਸ ਵੀ ਰੱਦ ਕਰ ਦਿਤਾ। ਵਾਈਟ ਹਾਉਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਇੱਕ ਬਿਆਨ ਜਾਰੀ ਕਰ ਅਕੋਸਟਾ ਉੱਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੇ ਵਾਇਟ ਹਾਉਸ ਇੰਟਰਨ ਦੇ ਤੌਰ 'ਤੇ ਅਪਣਾ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਇਕ ਮੁਟਿਆਰ 'ਤੇ ਅਪਣਾ ਹੱਥ ਰੱਖਿਆ।ਸਾਰਾ ਨੇ ਅਪਣੇ ਬਿਆਨ ਵਿਚ ਇਸ ਨੂੰ ਪੂਰੀ ਤਰ੍ਹਾਂ ਅਸਵੀਕਾਰਿਆ ਕਰਾਰ ਦਿਤਾ।

press confrens press conference

 ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਮਰੀਕੀ ਮੀਡਿਆ  ਦੇ ਵਿਚ ਰਿਸ਼ਤੀਆਂ ਵਿਚ ਤਲਖੀ ਪਹਿਲਾਂ ਵੀ ਰਹੀ ਹੈ ,  ਪਰ ਇਹ ਭੜਾਸ ਬੁੱਧਵਾਰ ਨੂੰ ਉਸ ਸਮੇਂ ਵੱਧ ਗਈ ਜਦੋਂ ਉਨ੍ਹਾਂ ਨੇ ਕੁੱਝ ਪੱਤਰਕਾਰਾਂ ਨੂੰ ਗਵਾਰ ਕਰਾਰ ਦਿਤਾ ਅਤੇ ਪੀਬੀਐ ਸ ਦੀ ਇਕ ਪੱਤਰ ਪ੍ਰੇਰਕ ਉਤੇ ਨਸਲਭੇਦੀ ਸਵਾਲ ਕਰਨ ਦਾ ਇਲਜ਼ਾਮ ਲਗਾਇਆ।ਇਸ ਪੱਤਰ ਪ੍ਰੇਰਕ ਨੇ ਟਰੰਪ ਵਲੋਂ ਚਿੱਟੇ ਰਾਸ਼ਟਰਵਾਦੀਆਂ ਦੇ ਬਾਰੇ ਸਵਾਲ ਕੀਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement