ਸੁਸ਼ਮਾ ਸਵਰਾਜ ਨੇ ਪ੍ਰੈੱਸ ਕਾਨਫ਼ਰੰਸ 'ਚ ਕੀਤੀ ਵੱਡੀ ਭੁੱਲ, ਟਵਿਟਰ 'ਤੇ ਮੰਗੀ ਮੁਆਫ਼ੀ
Published : May 29, 2018, 4:14 pm IST
Updated : May 29, 2018, 4:14 pm IST
SHARE ARTICLE
sushma swaraj
sushma swaraj

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਅਪਣੀ ਹੀ ਇਕ ਟਿੱਪਣੀ ਨੂੰ ਲੈ ਕੇ ਮੁਆਫ਼ੀ ਮੰਗਣੀ ਪਈ। ਦਰਅਸਲ ਸੁਸ਼ਮਾ ਸਵਰਾਜ ਨੇ ਅਪਣੀ ਉਸ ਟਿੱਪਣੀ...

ਨਵੀਂ ਦਿੱਲੀ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਅਪਣੀ ਹੀ ਇਕ ਟਿੱਪਣੀ ਨੂੰ ਲੈ ਕੇ ਮੁਆਫ਼ੀ ਮੰਗਣੀ ਪਈ। ਦਰਅਸਲ ਸੁਸ਼ਮਾ ਸਵਰਾਜ ਨੇ ਅਪਣੀ ਉਸ ਟਿੱਪਣੀ ਨੂੰ ਲੈ ਕੇ ਮੁਆਫ਼ੀ ਮੰਗੀ ਹੈ, ਜਿਸ ਵਿਚ ਉਨ੍ਹਾਂ ਨੇ ਗ਼ਲਤੀ ਨਾਲ ਕਹਿ ਦਿਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਦੇ ਜਨਕਪੁਰ ਦੌਰੇ ਦੌਰਾਨ ਲੱਖਾਂ ਭਾਰਤੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਦੀ ਇਸੇ ਟਿੱਪਣੀ 'ਤੇ ਨੇਪਾਲ ਦੇ ਇਕ ਸਾਂਸਦ ਅਤੇ ਟਵਿੱਟਰ ਯੂਜਰਸ ਨੇ ਉਨ੍ਹਾਂ ਨੂੰ ਗ਼ਲਤੀ ਦਾ ਅਹਿਸਾਸ ਕਰਵਾਇਆ।

shushma sawaraj shushma sawarajਜਿਵੇਂ ਹੀ ਸੁਸ਼ਮਾ ਨੂੰ ਅਪਣੀ ਗ਼ਲਤੀ ਦੇ ਬਾਰੇ ਵਿਚ ਪਤਾ ਚੱਲਿਆ ਉਨ੍ਹਾਂ ਨੇ ਤੁਰਤ ਇਸ ਨੂੰ ਸਵੀਕਾਰ ਕਰ ਲਿਆ ਅਤੇ ਅਪਣੀ ਗ਼ਲਤੀ ਲਈ ਮੁਆਫ਼ੀ ਵੀ ਮੰਗ ਲਈ। ਯੂਜਰਸ ਨੇ ਸੁਸ਼ਮਾ ਨੂੰ ਧਿਆਨ ਦਿਵਾਇਆ ਕਿ ਜਨਕਪੁਰ ਵਿਚ ਪੀਐਮ ਮੋਦੀ ਨੇ ਨੇਪਾਲੀ ਲੋਕਾਂ ਨੂੰ ਸੰਬੋਧਨ ਕੀਤਾ ਸੀ ਨਾ ਕਿ ਭਾਰਤੀਆਂ ਨੂੰ। ਸੁਸ਼ਮਾ ਨੇ ਅਪਣੀ ਗ਼ਲਤੀ ਨੂੰ ਮੰਨਿਆ ਅਤੇ ਟਵੀਟ ਕੀਤਾ ਕਿ ''ਇਹ ਮੇਰੇ ਵਲੋਂ ਹੋਈ ਗ਼ਲਤੀ ਸੀ। ਮੈਂ ਪੂਰੀ ਗੰਭੀਰਤਾ ਨਾਲ ਇਸ ਦੇ ਲਈ ਮੁਆਫ਼ੀ ਮੰਗਦੀ ਹਾਂ।''

gagan thapa tweetgagan thapa tweetਸੁਸ਼ਮਾ ਸਵਰਾਜ ਨੇ ਐਨਡੀਏ ਸਰਕਾਰ ਦੀ ਚੌਥੀ ਵਰ੍ਹੇਗੰਢ ਦੇ ਮੌਕੇ 'ਤੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੀਐਮ ਨਰਿੰਦਰ ਮੋਦੀ ਤੋਂ ਪਹਿਲਾਂ ਕਿਸੇ ਵੀ ਪ੍ਰਧਾਨ ਮੰਤਰੀ ਨੇ ਇੰਨੇ ਵੱਡੇ ਪੱਧਰ 'ਤੇ ਭਾਰਤੀ ਪਰਵਾਸੀਆਂ ਤਕ ਪਹੁੰਚਣ ਦਾ ਯਤਨ ਨਹੀਂ ਕੀਤਾ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸਰਕਾਰ ਨੂੰ ਸਰਕਾਰ ਵਿਚ ਉਨ੍ਹਾਂ ਮੰਤਰੀਆਂ ਵਿਚ ਸ਼ਾਮਲ ਕੀਤਾ ਜਾਂਦਾ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਹਨ। 

shushma sawaraj tweetshushma sawaraj tweetਨੇਪਾਲੀ ਕਾਂਗਰਸ ਦੇ ਨੇਤਾ ਅਤੇ ਸਾਂਸਦ ਗਗਨ ਥਾਪਾ ਨੇ ਵੀ ਟਵੀਟ ਕਰ ਕੇ ਕਹਿਾ ਹੈ ਕਿ ਭਲੇ ਹੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਪਣੀ ਟਿੱਪਣੀ ਨੂੰ ਲੈ ਕੇ ਖ਼ੇਦ ਜ਼ਾਹਿਰ ਕੀਤਾ ਹੈ, ਪਰ ਹਰ ਕੋਈ ਇਸ ਤੋਂ ਹੈਰਾਨਹੈ। ਕੀ ਗ਼ਲਤੀ ਨਾਲ ਨੇਪਾਲ ਦੀ ਸੰਪ੍ਰਭੁਤਾ ਵਿਚ ਦਖ਼ਲ ਸੀ? ਗਗਨ ਥਾਪਾ ਨੇ ਕਿਹਾ ਕਿ ਸਾਨੂੰ ਇਹ ਬਿਲਕੁਲ ਵੀ ਸਵੀਕਾਰ ਨਹੀਂ ਹੈ। ਹਾਲ ਹੀ ਵਿਚ ਪੀਐਮ ਮੋਦੀ ਨੇਪਾਲ ਗਏ ਸਨ, ਉਥੇ ਉਨ੍ਹਾਂ ਨੇ ਪਸ਼ੂਪਤੀ ਨਾਥ ਮੰਦਰ ਵਿਚ ਪੂਜਾ ਕੀਤਾ ਅਤੇ ਮੁਕਤੀਨਾਥ ਧਾਮ ਵੀ ਗਏ।

shushma sawaraj shushma sawarajਉਹ ਮਾਂ ਸੀਤਾ ਦੀ ਜਨਮ ਨਗਰੀ ਜਨਕਪੁਰ ਵੀ ਗਏ ਅਤੇ ਜਨਕਪੁਰ ਤੋਂ ਆਯੁੱਧਿਆ ਲਈ ਸ਼ੁਰੂ ਕੀਤੀ ਗਈ ਬੱਸ ਸੇਵਾ ਦਾ ਉਦਘਾਟਨ ਵੀ ਕੀਤਾ।  ਇਸ ਧਾਰਮਿਕ ਅਤੇ ਇਤਿਹਾਸਕ ਸ਼ਹਿਰ ਵਿਚ ਪੀਐਮ ਦੇ ਸਨਮਾਨ ਵਿਚ ਇਕ ਪ੍ਰੋਗਰਾਮ ਕਰਵਾਇਆ ਗਿਆ ਸੀ। ਪੀਐਮ ਮੋਦੀ ਨੇ ਇਸ ਦੌਰਾਨ ਜਨਕਪੁਰ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਭਾਰਤ-ਨੇਪਾਲ ਦਾ ਰਿਸ਼ਤਾ ਯੁੱਗਾਂ ਪੁਰਾਣਾ ਹੈ। ਦੋਹੇ ਦੇਸ਼ਾਂ ਦੀ ਦੋਸਤੀ ਕਿਸੇ ਰਣਨੀਤੀ ਜਾਂ ਕੂਟਨੀਤੀ ਦੀ ਮੋਹਤਾਜ਼ ਨਹੀਂ ਹੈ। ਨੇਪਾਲ ਦੇ ਬਿਨਾਂ ਭਾਰਤ ਦੇ ਧਾਮ ਵੀ ਅਧੂਰੇ ਹਨ ਅਤੇ ਰਾਮ ਵੀ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement