ਟ੍ਰੈਫਿਕ ਜਾਮ ਤੋਂ ਨਿਜਾਤ ਦਿਲਾਵੇਗੀ ਜਾਪਾਨ ਦੀ ਇਹ ਤਕਨੀਕ 
Published : Nov 8, 2018, 1:00 pm IST
Updated : Nov 8, 2018, 1:00 pm IST
SHARE ARTICLE
Traffic jams in Indian cities
Traffic jams in Indian cities

ਭਾਰਤ ਦੇ ਸ਼ਹਿਰਾਂ ਨੂੰ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਦਿਲਾਉਣ ਲਈ ਹੁਣ ਜਾਪਾਨ ਅੱਗੇ ਆਇਆ ਹੈ। ਬੇਂਗਲੁਰੂ ਤੋਂ ਇਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ।

ਨਵੀਂ ਦਿੱਲੀ, ( ਭਾਸ਼ਾ ) : ਆਵਾਜਾਈ ਦੌਰਾਨ ਵਾਹਨਾਂ ਦੀ ਦਿਨੋ ਦਿਨ ਵੱਧ ਰਹੀ ਗਿਣਤੀ ਨਾਲ ਅਕਸਰ ਭਾਰਤ ਦੇ ਵੱਡੇ ਅਤੇ ਛੋਟੇ ਸ਼ਹਿਰਾਂ ਦੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਆਰਥਿਕਤਾ ਨੂੰ ਵੀ ਵੱਡਾ ਨੁਕਸਾਨ ਪਹੁੰਚਦਾ ਹੈ ਕਿਉਂਕਿ ਇਸ ਕਾਰਨ ਅਰਬਾਂ ਰੁਪਏ ਦੀ ਬਰਬਾਦੀ ਹਰ ਸਾਲ ਹੋ ਰਹੀ ਹੈ। ਭਾਰਤ ਦੇ ਸ਼ਹਿਰਾਂ ਨੂੰ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਦਿਲਾਉਣ ਲਈ ਹੁਣ ਜਾਪਾਨ ਅੱਗੇ ਆਇਆ ਹੈ। ਭਾਰਤ ਦੀ ਸਿਲਿਕਾਨ ਵੈਲੀ ਦੇ ਨਾਮ ਨਾਲ ਮਸ਼ਹੂਰ ਬੇਂਗਲੁਰੂ ਤੋਂ ਇਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ।

GPSGPS

ਜਾਪਾਨ ਅਤੇ ਬੇਂਗਲੁਰੂ ਦੇ ਵਿਚਕਾਰ ਹੋਏ ਇਸ ਸਮਝੌਤੇ ਅਧੀਨ ਉਹ ਇੰਟੇਲਿਜੇਂਸ ਟਰਾਂਸਪੋਰਟੇਸ਼ਨ ਸਿਸਟਮ  ਤੋਂ ਭਾਰਤ ਦੇ ਟ੍ਰੈਫਿਕ ਜਾਮ ਨੂੰ ਖਤਮ ਕਰੇਗਾ। ਅਗਲੇ ਸਾਲ ਮਾਰਚ ਵਿਚ ਇਸ ਪ੍ਰਣਾਲੀ ਨੂੰ ਲਾਗੂ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ ਜੋ ਕਿ ਸਾਲ 2020 ਦੇ ਮੱਧ ਤੱਕ ਚਲੇਗਾ। ਇਸ ਨਾਲ ਸਮੱਸਿਆ ਵਿਚ 30 ਫੀਸਦੀ ਤੱਕ ਕਮੀ ਆਉਣ ਦੀ ਆਸ ਪ੍ਰਗਟਾਈ ਜਾ ਰਹੀ ਹੈ। ਸ਼ਹਿਰ ਵਿਚ ਜਾਮ ਲੱਗਣ ਵਾਲੇ 12 ਮੁਖ ਸਥਾਨਾਂ ਤੇ 72 ਸੈਂਸਰ ਲਗਾਏ ਜਾਣਗੇ। ਕਿਥੇ ਕਿਨ੍ਹਾ ਜਾਮ ਲੱਗਾ ਹੈ ਇਹ ਜਾਨਣ ਲਈ ਜਨਤਕ ਬੱਸਾਂ ਤੇ ਜੀਪੀਐਸ ( ਗਲੋਬਲ ਪੋਜਿਸ਼ਨਿੰਗ ਸਿਸਟਮ) ਸੈਟ ਕੀਤੇ ਜਾਣਗੇ।

Intelligent Transportation System Intelligent Transportation System

ਇਹ ਡਿਟੈਕਟਰ ਅਲਟਰਾਸਾਨਿਕ ਤੰਰਗਾਂ ਰਾਹੀ ਹਰ ਇਕ ਮਿੰਟ ਵਿਚ ਟ੍ਰੈਫਿਕ ਦੀ ਸਥਿਤੀ ਨੂੰ ਸਿੱਧੇ ਟ੍ਰੈਫਿਕ ਕੰਟਰੋਲ ਸੈਂਟਰ ਤੱਕ ਭੇਜਣਗੇ ਜੋ ਕਿ ਹਾਟ ਸਪਾਟ ਰਾਹੀ ਟ੍ਰੈਫਿਕ ਦੇ ਹੋਰ ਰਸਤਿਆਂ ਤੇ ਮੋੜ ਕੇ ਜਾਮ ਨੂੰ ਹਟਾਵੇਗਾ। 1.13 ਕੋਰੜ ਡਾਲਰ ਦੀ ਇਸ ਪਰਿਯੋਜਨਾ ਵਿਚ ਜਾਪਾਨ ਦੀ ਅੰਤਰਰਾਸ਼ਟਰੀ ਕਾਰਪੋਰੇਸ਼ਨ ਏਜੰਸੀ ( ਜੇਆਈਸੀਏ) ਨਿਵੇਸ਼ ਕਰੇਗੀ। ਇਹ ਸਰਕਾਰੀ ਸੰਸਥਾ ਵਿਕਾਸਸ਼ੀਲ ਦੇਸ਼ਾਂ ਵਿਚ ਆਰਥਿਕ ਮਦਦ ਦਿੰਦੀ ਹੈ। ਜਾਪਾਨ ਵਿਚ ਆਈਟੀਐਸ ਤਕਨੀਕ 1990 ਤੋਂ ਵਰਤੀ ਜਾ ਰਹੀ ਹੈ। ਸ਼੍ਰੀਲੰਕਾ ਅਤੇ ਕੰਬੋਡੀਆ ਵੀ ਇਸੇ ਤਕਨੀਕ ਤੋਂ ਹੀ ਟ੍ਰੈਫਿਕ ਜਾਮ ਦੀ ਪਰੇਸ਼ਾਨੀ ਨਾਲ ਨਿਪਟ ਰਹੇ ਹਨ।

Japan International Cooperation AgencyJapan International Cooperation Agency

ਯੁੰਗਾਡਾ ਵੀ ਇਸ ਤੇ ਕੰਮ ਕਰ ਰਿਹਾ ਹੈ। 2017 ਵਿਚ ਮਾਸਕੋ ਅਤੇ ਰੂਸ ਨੇ ਆਈਟੀਐਸ ਤਕਨੀਕ ਤੋਂ ਜਾਮ ਦੀ ਸਮੱਸਿਆ ਤੋਂ 40 ਫੀਸਦੀ ਤੱਕ ਨਿਜਾਤ ਪਾ ਲਈ ਹੈ। ਬੇਂਗਲੁਰੂ ਵਿਚ ਦੁਨੀਆਂ ਦੀਆਂ ਕੁਝ ਸਿਖਰ ਦੀਆਂ ਸਾਫਟਵੇਅਰ ਕੰਪਨੀਆਂ ਮੌਜੂਦ ਹਨ। 1920 ਤੱਕ ਇਹ ਗਾਰਡਨ ਸਿਟੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਪਿਛਲੇ ਤਿੰਨ ਦਹਾਕਿਆਂ ਵਿਚ ਤਕਨੀਕੀ ਪੱਧਰ ਵਿਚ ਹੋਏ ਵਾਧੇ ਨੇ ਸ਼ਹਿਰ ਨੂੰ ਤਕਨੀਕੀ ਹਬ ਵਿਚ ਬਲਦ ਦਿਤਾ ਅਤੇ ਇਸ ਦੌਰਾਨ ਇਥੇ ਜਨਸੰਖਿਆ ਵਿਚ ਵੀ ਤੇਜ਼ੀ ਨਾਲ ਵਾਧਾ ਹੋਇਆ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement