
ਚੰਡੀਗੜ੍ਹ ਵਿਚ ਔਰਤਾਂ ਲਈ ਹੈਲਮਟ ਲਾਜ਼ਮੀ ਕੀਤਾ ਗਿਆ ਹੈ। ਟਰੈਫ਼ਿਕ ਪੁਲਿਸ ਪਿਛਲੇ ਇਕ ਮਹੀਨੇ ਤੋਂ ਸੜਕਾਂ ਤੇ ਔਰਤਾਂ ਨੂੰ ਹੈਲਮਟ ਪਾਉਣ ਲਈ ਜਾਗਰੂਕ ਕਰ ਰਹੀ ਹੈ...........
ਚੰਡੀਗੜ੍ਹ : ਚੰਡੀਗੜ੍ਹ ਵਿਚ ਔਰਤਾਂ ਲਈ ਹੈਲਮਟ ਲਾਜ਼ਮੀ ਕੀਤਾ ਗਿਆ ਹੈ। ਟਰੈਫ਼ਿਕ ਪੁਲਿਸ ਪਿਛਲੇ ਇਕ ਮਹੀਨੇ ਤੋਂ ਸੜਕਾਂ ਤੇ ਔਰਤਾਂ ਨੂੰ ਹੈਲਮਟ ਪਾਉਣ ਲਈ ਜਾਗਰੂਕ ਕਰ ਰਹੀ ਹੈ। ਔਰਤਾਂ ਨੂੰ ਉਤਸਾਹਤ ਕਰਨ ਲਈ ਹੈਲਮਟ, ਛੱਤਰੀਆਂ ਅਤੇ ਕੱਪ ਆਦੀ ਔਰਤਾਂ ਨੂੰ ਤੋਫ਼ੇ ਦੇ ਰੂਪ ਵਿਚ ਦਿਤੇ ਜਾ ਰਹੇ ਹਨ, ਤਾਂਕਿ ਔਰਤਾਂ ਵਿਚ ਹੈਲਮਟ ਪਾਉਣ ਦੀ ਆਦਤ ਪੈ ਸਕੇ ਅਤੇ ਉਹ ਹੈਲਮਟ ਨੂੰ ਅਪਣੀ ਸੁਰੱਖ਼ਿਆ ਲਈ ਪਹਿਨਣ ਨਾਕਿ ਟਰੈਫ਼ਿਕ ਪੁਲਿਸ ਦੇ ਭੈਅ ਨਾਲ ਇਸ ਨੂੰ ਮਹਿਜ ਸਿਰ ਤੇ ਰੱਖਣ।
ਟਰੈਫ਼ਿਕ ਪੁਲਿਸ ਨੇ ਬਿਨਾ ਹੈਲਮਟ ਦੁਪਹਿਆ ਵਾਹਨ ਚਲਾਉਣ ਵਾਲੀ ਔਰਤਾਂ ਦੇ ਸਿੱਧੇ ਚਲਾਨ ਕੱਟਣ ਦੇ ਬਜਾਏ ਸ਼ੁਰੂਆਤ ਵਿਚ ਔਰਤਾਂ ਨੂੰ ਇਸਦੇ ਲਈ ਜਾਗਰੂਕ ਕਰਨ ਲਈ ਜ਼ੋਰਾਂ-ਸ਼ੋਰਾਂ ਨਾਲ ਮੁਹਿੰਮ ਚਲਾਈ ਹੋਈ ਹੈ। ਐਸ ਐਸ ਪੀ ਟ੍ਰੈਫ਼ਿਕ ਸੁਸ਼ਾਂਤ ਅਨੰਦ ਖੁਦ ਸੜਕਾਂ ਤੇ ਅੋਰਤਾਂ ਨੂੰ ਹੈਲਮਟ ਪ੍ਰਤੀ ਜਾਗਰੂਕ ਕਰ ਰਹੇ ਹਨ। ਪਰ ਟਰੈਫ਼ਿਕ ਪੁਲਿਸ ਦੀ ਇਸ ਜਾਗਰੂਕਤਾ ਮੁਹਿੰਮ ਦਾ ਔਰਤਾਂ ਤੇ ਬਹੁਤਾ ਅਸਰ ਨਹੀ ਪਇਆ ਹੈ। ਸ਼ਹਿਰ ਵਿਚ 80 ਫੀਸਦੀ ਅੋਰਤਾਂ ਹਾਲੇ ਵੀ ਹੈਲਮਟ ਦੀ ਵਰਤੋਂ ਨਹੀ ਕਰ ਰਹੀਆਂ ਹਨ।
ਜਿਸ ਨੂੰ ਵੇਖਦੇ ਹੋਏ ਚੰਡੀਗੜ੍ਹ ਪੁਲਿਸ ਹੁਣ ਛੇਤੀ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਔਰਤਾਂ ਦੇ ਚਲਾਨ ਕੱਟਣੇ ਸ਼ੁਰੂ ਕਰੇਗੀ। ਹੈਲਮਟ ਨਾ ਪਾਉਣ ਪਿਛੇ ਇਹ ਹਨ ਔਰਤਾਂ ਦੇ ਤਰਕ : ਸ਼ਹਿਰ ਦੇ ਇਕ ਕਾਲਜ ਵਿਚ ਪੜ੍ਹਨ ਵਾਲੀ ਬੀਕਾਮ ਦੀ ਵਿਦਿਆਰਥਣ ਨੇਹਾ ਨੇ ਦਸਿਆ ਕਿ ਹਾਲੇ ਟ੍ਰੈਫ਼ਿਕ ਪਿਲਸ ਨੇ ਚਲਾਨ ਕੱਟਣੇ ਸ਼ੁਰੂ ਨਹੀਂ ਕੀਤੇ ਹਨ। ਇਸ ਕਰ ਕੇ ਜਿੰਨੀ ਦੇਰ ਹੋ ਸਕਦਾ ਹੈ, ਬਚਿਆ ਜਾਵੇ। ਸਕੂਟਰ ਦੇ ਪਿਛੇ ਬੈਠੀ ਜ਼ਿਆਦਾਤਰ ਔਰਤਾਂ ਦਾ ਵੀ ਇਹੋ ਕਹਿਣਾ ਹੈ ਕਿ ਚਲਾਨ ਸ਼ੁਰੂ ਹੋਣ ਤੋਂ ਬਾਅਦ ਹੈਮਲਮਟ ਪਾ ਲੈਣਗੇ। ਕੁੱਝ ਇਕ ਨੂੰ ਹੁਕਮ ਵਾਪਸ ਹੋ ਜਾਣ ਦੀ ਉਮੀਦ ਹੈ।