
ਅਮਰੀਕਾ 'ਚ ਇਕ ਵਾਰ ਫਿਰ ਤੋਂ ਗੋਲੀਬਾਰੀ ਦੀ ਖਬਰ ਸਾਹਮਣ ਆਈ ਹੈ । ਇਸ ਵਾਰ ਅਮਰੀਕਾ ਦੇ ਲੋਸ ਏਂਜ਼ਿਲਿਸ ਇਲਾਕੇ ਵਿਚ ਬੁੱਧਵਾਰ ਦੇਰ ਰਾਤ ਇਕ..
ਵਾਸ਼ਿੰਗਟਨ (ਪੀਟੀਆਈ): ਅਮਰੀਕਾ 'ਚ ਇਕ ਵਾਰ ਫਿਰ ਤੋਂ ਗੋਲੀਬਾਰੀ ਦੀ ਖਬਰ ਸਾਹਮਣ ਆਈ ਹੈ। ਇਸ ਵਾਰ ਅਮਰੀਕਾ ਦੇ ਲੋਸ ਏਂਜ਼ਿਲਿਸ ਇਲਾਕੇ ਵਿਚ ਬੁੱਧਵਾਰ ਦੇਰ ਰਾਤ ਇਕ ਬਾਰ ਵਿਚ ਇਕ ਬੰਦੂਕਧਾਰੀ ਜ਼ਬਰਨ ਵੜ ਗਿਆ ਅਤੇ ਉਸ ਨੇ ਗੋਲੀਬਾਰੀ ਕਰ ਦਿਤੀ। ਦੱਸ ਦਈਏ ਕਿ ਇਸ ਘਟਨਾ ਵਿਚ 12 ਲੋਕਾਂ ਦੀ ਮੌਤ ਹੋ ਗਈ ਅਤੇ 11 ਲੋਕ ਜਖ਼ਮੀ ਹੋ ਗਏ।
shoot in Baar
ਵੈਂਟੁਰਾ ਕਾਉਂਟੀ ਸ਼ੇਰਿਫ ਦਫ਼ਤਰ ਦੇ ਕੈਪਟਨ ਗਾਰੋਂ ਕੁਰੇਦਜਿਆਨ ਨੇ ਦੱਸਿਆ ਕਿ ਬਾਰ ਵਿਚ ਕਾਲਜ ਦੇ ਵਿਦਿਆਰਥੀਆਂ ਦੀ ਇਕ ਪਾਰਟੀ ਚੱਲ ਰਹੀ ਸੀ ਅਤੇ ਅਣਗਿਣਤ ਲੋਕ ਉੱਥੇ ਮੌਜੂਦ ਸਨ। ਜਿਸ ਦੇ ਚਲਦਿਆਂ ਉੱਥੇ ਭਾਜੜਾਂ ਪੈ ਗਈਆਂ। ਉਨ੍ਹਾਂ ਨੇ ਦੱਸਿਆ ਕਿ ਹਮਲਾਵਰ ਹੁਣ ਵੀ ਪਰਿਸਰ ਦੇ ਅੰਦਰ ਹੀ ਹੈ।
California
ਇਸ ਘਟਨਾ ਵਿਚ ਇਕ ਡਿਪਟੀ ਸ਼ੇਰਿਫ ਸਹਿਤ 11 ਲੋਕ ਜਖ਼ਮੀ ਹੋਏ ਹਨ। ਲੋਸ ਏੰਜਿਲਿਸ ਟਾਈਮਸ ਨੇ ਇਕ ਕਨੂੰਨ ਪਰਿਵਰਤਨ ਅਧਿਕਾਰੀ ਦੇ ਹਵਾਲੇ ਤੋਂ ਦੱਸਿਆ ਕਿ ਘੱਟ ਤੋਂ ਘੱਟ 30 ਗੋਲੀਆਂ ਚੱਲੀ ਹਨ।