
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਇਕ ਅਦਾਲਤ ਨੇ 2 ਮਿਲੀਅਨ ਅਮਰੀਕੀ ਡਾਲਰ ਦਾ ਜ਼ੁਰਮਾਨਾ ਲਗਾਇਆ ਹੈ।
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਇਕ ਅਦਾਲਤ ਨੇ 2 ਮਿਲੀਅਨ ਅਮਰੀਕੀ ਡਾਲਰ ਦਾ ਜ਼ੁਰਮਾਨਾ ਲਗਾਇਆ ਹੈ। ਡੋਨਾਲਡ ਟਰੰਪ ਨੇ ਅਪਣੀ ਚੈਰੀਟੀ ਫਾਂਊਡੇਸ਼ਨ ਦਾ ਪੈਸਾ 2016 ਸੰਸਦੀ ਚੋਣ ਪ੍ਰਚਾਰ ਵਿਚ ਖਰਚ ਕੀਤਾ ਸੀ। ਨਿਊਯਾਰਕ ਅਟਾਰਨੀ ਜਨਰਲ ਲੇਟੀਟੀਆ ਜੇਮਸ ਨੇ ਵੀਰਵਾਰ ਨੂੰ ਕਿਹਾ ਕਿ ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਟਰੰਪ ਨੇ ਚੈਰੀਟੀ ਸੰਸਥਾਵਾਂ ਦਾ ਪੈਸਾ ਚੋਣ ਪ੍ਰਚਾਰ ਵਿਚ ਖਰਚ ਕੀਤਾ ਸੀ।
Donald Trump
ਇਸ ਲਈ ਉਹਨਾਂ ‘ਤੇ 2 ਮਿਲੀਅਨ ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਦਰਅਸਲ ਜੂਨ 2018 ਵਿਚ ਟਰੰਪ ਫਾਂਊਡੇਸ਼ਨ ‘ਤੇ ਅਰੋਪ ਲਗਾਇਆ ਗਿਆ ਸੀ ਕਿ ਇਸ ਦਾ ਪੈਸਾ 2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਡੋਨਾਲਡ ਟਰੰਪ ਨੇ ਨਿੱਜੀ, ਵਪਾਰਕ ਅਤੇ ਸਿਆਸੀ ਹਿੱਤਾਂ ਵਿਚ ਲਗਾਇਆ ਸੀ। ਇਸ ਮਾਮਲੇ ਦੀ ਸੁਣਵਾਈ ਦੌਰਾਨ ਟਰੰਪ ਨੇ ਅਰੋਪ ਸਵੀਕਾਰ ਕਰ ਲਿਆ ਸੀ।
Donald Trump
ਸੁਣਵਾਈ ਦੌਰਾਨ ਜਜ ਸੈਲੀਅਨ ਸਕਰਾਪੁਲਾ ਨੇ ਫੈਸਲਾ ਸੁਣਾਉਂਦੇ ਹੋਏ ਆਦੇਸ਼ ਦਿੱਤਾ ਕਿ ਟਰੰਪ ਫਾਂਊਡੇਸ਼ਨ ਨੂੰ ਬੰਦ ਕਰ ਦਿੱਤਾ ਜਾਵੇ ਅਤੇ ਇਸ ਫਾਂਊਡੇਸ਼ਨ ਦੇ ਬਾਕੀ ਬਚੇ ਫੰਡ ਨੂੰ ਹੋਰ ਗੈਰ-ਲਾਭਕਾਰੀ ਸੰਗਠਨਾਂ ਵਿਚ ਵੰਡ ਦਿੱਤਾ ਜਾਵੇ। ਅਟਾਰਨੀ ਜਨਰਲ ਜੇਮਸ ਵੱਲੋਂ ਦਰਜ ਇਸ ਮੁਕੱਦਮੇ ਵਿਚ ਰਾਸ਼ਟਰਪਤੀ ਟਰੰਪ ‘ਤੇ 2.8 ਮਿਲੀਅਨ ਦਾ ਜ਼ੁਰਮਾਨਾ ਲਗਾਉਣ ਦੀ ਮੰਗ ਕੀਤੀ ਗਈ ਸੀ ਪਰ ਜੱਜ ਸਕਰਾਪੁਲਾ ਨੇ 20 ਲੱਖ ਡਾਲਰ ਦਾ ਜ਼ੁਰਮਾਨਾ ਲਗਾਇਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।