
ਦਰਸ਼ਨ ਕਰਕੇ ਸਿੱਖਾਂ ਦੀ ਖ਼ੁਸ਼ੀ ਦਾ ਨਾ ਰਿਹਾ ਕੋਈ ਟਿਕਾਣਾ
ਕਰਤਾਰਪੁਰ ਸਾਹਿਬ: ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਜਿੱਥੇ ਸਿੱਖ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉੱਥੇ ਹੀ ਹੁਣ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹਿਲਾਂ ਬਾਇਓਮੈਟ੍ਰਿਕ 'ਤੇ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਸਰਧਾਲੂਆਂ ਨੂੰ ਇੱਕ ਯਾਤਰੀ ਕਾਰਡ ਦਿੱਤਾ ਜਾਂਦਾ ਹੈ ਜਿਸ ਨੂੰ ਯਾਤਰੀ ਸਟੇਅ ਦੌਰਾਨ ਆਪਣੇ ਨਾਲ ਰੱਖਦੇ ਹਨ।
Kartarpur Sahibਇੰਨਾ ਹੀ ਨਹੀਂ ਸ਼ਰਧਾਲੂਆਂ ਵੱਲੋਂ ਜਦੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਇਸ ਕਾਰਡ ਨੂੰ ਪੰਚ ਕਰਨਾ ਪੈਂਦਾ ਹੈ ਜਿਸ ਨਾਲ ਇਹ ਪਤਾ ਲੱਗਦਾ ਹੈ ਕਿ ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਕੇ ਵਾਪਸ ਜਾ ਚੁੱਕਾ ਹੈ। ਇਸ ਪ੍ਰਕਾਰ ਚਾਰ ਸ਼੍ਰੇਣੀਆਂ ਇਸ ਵਿਚ ਸ਼ਾਮਲ ਹਨ ਇਕ ਉਹ ਸਿੱਖ ਜੋ ਪਾਕਿਸਤਾਨ ਵਿਚ ਹਨ, ਇਕ ਉਹ ਜੋ ਭਾਰਤ ਵਿਚ ਹਨ, ਇਕ ਉਹ ਜੋ ਇੰਟਰਨੈਸ਼ਨਲ ਹਨ ਤੇ ਇਕ ਉਹ ਜੋ ਪਾਕਿਸਤਾਨ ਤੋਂ ਭਾਰਤ ਆਉਣਗੇ।
Kartarpur Sahibਉੱਥੇ ਹੀ ਇਸ ਮੌਕੇ 'ਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਪੁੱਜੀ ਸੰਗਤ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਪਾਕਿਸਤਾਨ ਸਰਕਾਰ ਦੀ ਸ਼ਲਾਘਾ ਕੀਤੀ ਗਈ। ਉਹਨਾਂ ਇਹ ਵੀ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਬਣਿਆ ਹੋਇਆ ਇਤਿਹਾਸਕ ਖੂਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਹੈ। ਇਸ ਖ਼ੂਹ ਨੂੰ ਲੈ ਕੇ ਸਰਧਾਲੂਆਂ 'ਚ ਕਾਫ਼ੀ ਮਾਨਤਾ ਹੈ। ਦੱਸਣਯੋਗ ਹੈ ਕਿ ਕਰਤਾਰਪੁਰ ਸਾਹਿਬ ਦੇ ਅੰਦਰਲੇ ਦ੍ਰਿਸ਼ਾਂ ਨੂੰ ਦੇਖ ਕੇ ਸਿੱਖ ਸੰਗਤ ਧੰਨ ਧੰਨ ਕਰ ਉੱਠੀ।
Kartarpur Sahib ਸੰਗਤਾਂ ਦਾ ਕਹਿਣ ਹੈ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇਖ ਕੇ ਬਹੁਤ ਖੁਸ਼ੀ ਹੋਈ ਹੈ। ਇਸ ਨੂੰ ਅੱਜ ਇਕ ਵੱਖਰੀ ਨੁਹਾਰ ਦਿੱਤੀ ਗਈ ਹੈ। ਦੱਸ ਦੇਈਏ ਕਿ ਸਿੱਖਾਂ ਦੀ 70 ਸਾਲਾਂ ਦੀ ਅਰਦਾਸ ਪੁਰੀ ਹੋਣ ਜਾ ਰਹੀ ਹੈ ਕਿਉਂਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ 'ਚ ਮਹਿਜ਼ ਕੁੱਝ ਕੁ ਸਮਾਂ ਬਾਕੀ ਰਹਿ ਗਿਆ ਹੈ ਜਿਸ ਦਾ ਉਦਘਾਟਨ ਡੇਰਾ ਬਾਬਾ ਨਾਨਕ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾਵੇਗਾ ਅਤੇ ਪਹਿਲੇ ਜਥੇ ਨੂੰ ਕਰਤਾਰਪੁਰ ਸਾਹਿਬ ਲਈ ਰਵਾਨਾ ਕੀਤਾ ਜਾਵੇਗਾ, ਜਦਕਿ ਦੂਜੇ ਪਾਸੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਲਾਂਘੇ ਦਾ ਉਦਘਾਟਨ ਕਰਨਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।