
1954 ਵਿਚ ਕੀਤੇ ਮਾਪ ਮੁਤਾਬਕ ਇਸ ਦੀ ਉਚਾਈ 8848 ਮੀਟਰ ਸੀ
ਕਾਠਮੰਡੂ : ਨੇਪਾਲ ਅਤੇ ਚੀਨ ਨੇ ਵਿਸ਼ਵ ਦੀ ਸਭ ਤੋਂ ਉੱਚੀ ਪਰਬਤੀ ਚੋਟੀ ਮਾਊਂਟ ਐਵਰੈਸਟ ਦੀ ਉਚਾਈ ਮੰਗਲਵਾਰ ਨੂੰ ਸਾਂਝੇ ਤੌਰ ’ਤੇ ਜਾਰੀ ਕੀਤੀ, ਜੋ 8848.86 ਮੀਟਰ ਦੱਸੀ ਗਈ ਹੈ।
Mount Everest
ਨੇਪਾਲ ਸਰਕਾਰ ਨੇ ਐਵਰੈਸਟ ਦੀ ਸਟੀਕ ਉਚਾਈ ਮਾਪਣ ਦਾ ਫ਼ੈਸਲਾ ਕੀਤਾ ਸੀ। ਐਵਰੈਸਟ ਦੀ ਉਚਾਈ ਨੂੰ ਲੈ ਕੇ ਪਿਛਲੇ ਕੁੱਝ ਸਾਲਾਂ ਤੋਂ ਬਹਿਸ ਹੋ ਰਹੀ ਸੀ ਅਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪਿਛਲੀ ਵਾਰ ਮਾਪੀ ਗਈ ਉਚਾਈ ਤੋਂ 86 ਸੈਂਟੀਮੀਟਰ ਵੱਧ ਹੈ। ਭਾਰਤ ਸਰਵੇਖਣ ਦੁਆਰਾ 1954 ਵਿਚ ਕੀਤੇ ਗਏ ਮਾਪ ਦੇ ਅਨੁਸਾਰ ਇਸ ਦੀ ਉਚਾਈ 8848 ਮੀਟਰ ਮਾਪੀ ਗਈ ਸੀ।
Mount Everest
ਜ਼ਿਕਰਯੋਗ ਹੈ ਕਿ ਹਰ ਸਾਲ ਵੱਡੀ ਗਿਣਤੀ ਵਿਚ ਲੋਕ ਮਾਊਂਟ ਐਵਰੈਸਟ ਦੀ ਚੜ੍ਹਾਈ ਸਫ਼ਲਤਾਪੂਰਵਕ ਪੂਰੀ ਕਰ ਕੇ ਵੱਡੀ ਪ੍ਰਾਪਤੀ ਕਰਦੇ ਹਨ। ਭਾਰਤੀਆਂ ਸਣੇ ਕਈ ਦੇਸ਼ਾਂ ਦੇ ਲੋਕ ਇਥੇ ਆਉਂਦੇ ਹਨ, ਹਾਲਾਂਕਿ ਕੋਰੋਨਾ ਵਾਇਰਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਇਸ ਸਾਲ ਇਹ ਇੱਛਾ ਪੂਰੀ ਕਰਨ ਦੀ ਮਨਜ਼ੂਰੀ ਨਹੀਂ ਮਿਲ ਸਕੀ ਸੀ।