
ਚੀਨ ਵੱਲੋਂ ਮਾਊਂਟ ਐਵਰੈਸਟ 'ਤੇ ਜਾਣ ਵਾਲੇ ਹੁਣ ਸਿਖਰ 'ਤੇ ਪਹੁੰਚਣ ਤੋਂ ਬਾਅਦ ਵੀ ਹਾਈ-ਸਪੀਡ 5 ਜੀ ਦੂਰਸੰਚਾਰ ਸੇਵਾ ਦੀ ਵਰਤੋਂ ਕਰ ਸਕਣਗੇ।
ਬੀਜਿੰਗ: ਚੀਨ ਵੱਲੋਂ ਮਾਊਂਟ ਐਵਰੈਸਟ 'ਤੇ ਜਾਣ ਵਾਲੇ ਹੁਣ ਸਿਖਰ 'ਤੇ ਪਹੁੰਚਣ ਤੋਂ ਬਾਅਦ ਵੀ ਹਾਈ-ਸਪੀਡ 5 ਜੀ ਦੂਰਸੰਚਾਰ ਸੇਵਾ ਦੀ ਵਰਤੋਂ ਕਰ ਸਕਣਗੇ। ਚੀਨ ਦੇ ਅਧਿਕਾਰਤ ਮੀਡੀਆ ਨੇ ਸ਼ੁੱਕਰਵਾਰ ਨੂੰ ਖਬਰ ਦਿੱਤੀ ਕਿ ਦੁਨੀਆ ਦੇ ਸਭ ਤੋਂ ਜ਼ਿਆਦਾ ਉਚਾਈ ਵਾਲੇ ਬੇਸ ਸਟੇਸ਼ਨ ਨੇ ਰਿਮੋਟ ਹਿਮਾਲਿਆਈ ਖੇਤਰ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
Photo
ਚੀਨ ਦੀ ਸਰਕਾਰੀ ਦੂਰਸੰਚਾਰ ਕੰਪਨੀ ਚਾਇਨਾ ਮੋਬਾਈਲ ਅਨੁਸਾਰ ਇਹ ਬੇਸ ਸਟੇਸ਼ਨ 6500 ਮੀਟਰ ਦੀ ਉਚਾਈ 'ਤੇ ਬਣਾਇਆ ਗਿਆ ਹੈ। ਇਹ ਦੁਨੀਆ ਦੀ ਸਭ ਕੋਂ ਉੱਚੀ ਚੋਟੀ ਮਾਊਂਟ ਐਵਰੇਸਟ ਦੇ ਅਧੁਨਿਕ ਆਧਾਰ ਬੇਸ ਕੈਂਪ ਵਿਚ ਸਥਿਤ ਹੈ। ਇਸ ਨੇ ਵੀਰਵਾਰ ਨੂੰ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
Photo
ਨਿਊਜ਼ ਏਜੰਸੀ ਅਨੁਸਾਰ, ਇਸ ਬੇਸ ਸਟੇਸ਼ਨ ਤੋਂ ਇਲਾਵਾ ਪਹਿਲਾਂ ਤੋਂ ਦੋ ਹੋਰ ਬੇਸ ਸਟੇਸ਼ਨ 5300 ਮੀਟਰ ਅਤੇ 5800 ਮੀਟਰ 'ਤੇ ਬਣੇ ਹੋਏ ਹਨ। ਚੀਨ-ਨੇਪਾਲ ਸਰਹੱਦ 'ਤੇ ਸਥਿਤ ਮਾਊਂਟ ਐਵਰੇਸਟ ਦੀ ਚੋਟੀ 8,840 ਮੀਟਰ ਦੀ ਉਚਾਈ 'ਤੇ ਹੈ। 5 ਜੀ ਪੰਜਵੀਂ ਪੀੜ੍ਹੀ ਦੀ ਵਾਇਰਲੈਸ ਸੰਚਾਰ ਟੈਕਨਾਲੌਜੀ ਹੈ।
Photo
ਤੇਜ਼ ਗਤੀ ਨਾਲ ਇਹ ਬਿਹਤਰ ਬੈਂਡਵਿਡਥ ਅਤੇ ਨੈਟਵਰਕ ਸਮਰੱਥਾ ਪ੍ਰਦਾਨ ਕਰਵਾਉਂਦੀ ਹੈ। ਇਹ ਭਵਿੱਖ ਵਿਚ ਗਤੀਹੀਣ ਕਾਰਾਂ, ਇੰਟਰਨੈਟ ਨਾਲ ਜੁੜੇ ਉਪਕਰਣਾਂ, ਵਰਚੁਅਲ ਮੀਟਿੰਗਾਂ ਅਤੇ ਟੈਲੀਮੇਡੀਸੀਨ ਲਈ ਉੱਚ-ਪਰਿਭਾਸ਼ਾ ਕਨੈਕਸ਼ਨਾਂ ਲਈ ਰਾਹ ਤਿਆਰ ਕਰੇਗੀ।
Photo
'ਗਲੋਬਲ ਟਾਈਮਜ਼' ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਬੇਹੱਦ ਮੁਸ਼ਕਿਲ ਸਥਾਨ 'ਤੇ ਪੰਜ 5ਜੀ ਸਟੇਸ਼ਨ ਬਣਾਉਣ ਦੀ ਲਾਗਤ ਇਕ ਕਰੋੜ ਯੁਆਨ (14.2 ਲੱਖ ਡਾਲਰ) ਪਹੁੰਚ ਸਕਦੀ ਹੈ। ਚੀਨ ਦੀ ਦੂਰਸੰਚਾਰ ਖੇਤਰ ਦੀ ਦਿੱਗਜ਼ ਕੰਪਨੀ ਹੁਆਵੇਈ ਨੇ ਕਿਹਾ ਹੈ ਕਿ ਉਸ ਨੇ 6500 ਮੀਟਰ ਦੀ ਉਚਾਈ 'ਤੇ ਦੁਨੀਆ ਦਾ ਸਭ ਤੋਂ ਉੱਚਾ ਬੇਸ ਸਟੇਸ਼ਨ ਲਗਾਉਣ ਲਈ ਚਾਈਨਾ ਟੈਲੀਕਾਮ ਦੇ ਨਾਲ ਹਿੱਸੇਦਾਰੀ ਕੀਤੀ ਹੈ।