ਮਾਊਂਟ ਐਵਰੈਸਟ ਪਰਬਤੀ ਚੋਟੀ ਪ੍ਰਦੂਸ਼ਣ ਤੇ ਗਰਮੀ ਦੀ ਚਪੇਟ 'ਚ
Published : Jun 5, 2019, 7:01 pm IST
Updated : Jun 5, 2019, 7:01 pm IST
SHARE ARTICLE
Pollution and Climate Change Are Making Mount Everest More Dangerous for Climbers
Pollution and Climate Change Are Making Mount Everest More Dangerous for Climbers

ਭਵਿੱਖ ਵਿਚ ਪਹਾੜੀ 'ਤੇ ਚੜ੍ਹਨ ਵਾਲੇ ਪਰਬਤਾਰੋਹੀਆਂ ਨੂੰ ਜ਼ਿਆਦਾ ਖਤਰੇ ਦਾ ਸਾਹਮਣਾ ਕਰਨਾ ਪੈ ਸਕਦੈ

ਕਾਠਮੰਡੂ : ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਅਤੇ ਇਸ ਦੇ ਆਲੇ-ਦੁਆਲੇ ਦੀਆਂ ਚੋਟੀਆਂ ਤੇਜ਼ੀ ਨਾਲ ਦੂਸ਼ਿਤ ਹੋ ਰਹੀਆਂ ਹਨ। ਇਹ ਚੋਟੀਆਂ ਗਰਮੀ ਦੀ ਚਪੇਟ ਵਿਚ ਆ ਰਹੀਆਂ ਹਨ ਜਿਸ ਨਾਲ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ। ਇਸ ਨਾਲ ਭਵਿੱਖ ਵਿਚ ਚੜ੍ਹਨ ਵਾਲੇ ਪਰਬਤਾਰੋਹੀਆਂ ਨੂੰ ਜ਼ਿਆਦਾ ਖਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਕ ਅਮਰੀਕੀ ਵਿਗਿਆਨੀ ਨੇ ਮੰਗਲਵਾਰ ਨੂੰ ਇਹ ਗੱਲ ਕਹੀ। 

Mount EverestMount Everest

ਵੈਸਟਰਨ ਵਾਸ਼ਿੰਗਟਨ ਯੂਨੀਵਰਸਿਟੀ ਦੇ ਪ੍ਰੋਫੈਸਰ ਜੌਨ ਆਲ ਨੇ ਐਵਰੈਸਟ ਖੇਤਰ ਵਿਚ ਕੁਝ ਹਫਤੇ ਬਿਤਾਉਣ ਦੇ ਬਾਅਦ ਇਹ ਜਾਣਕਾਰੀ ਸਾਂਝੀ ਕੀਤੀ। ਆਲ ਨੇ ਕਿਹਾ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਸਾਥੀਆਂ ਵਿਗਿਆਨੀਆਂ ਨੇ ਪਾਇਆ ਕਿ ਬਰਫ ਵਿਚ ਡੂੰਘਾਈ ਤਕ ਪ੍ਰਦੂਸ਼ਣ ਦੱਬਿਆ ਹੋਇਆ ਹੈ। ਆਲ ਨੇ ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਚ ਕਿਹਾ ਕਿ ਇਥੇ ਜਿਹੜੀ ਬਰਫ ਹੈ ਉਹ ਪ੍ਰਦੂਸ਼ਕਾਂ ਨੂੰ ਘੇਰ ਕੇ ਹੇਠਾਂ ਵਾਲ ਲਿਜਾ ਰਹੀ ਹੈ। ਉਨ੍ਹਾਂ ਦੀ ਟੀਮ ਨੇ ਐਵਰੈਸਟ ਅਤੇ ਉਸ ਦੇ ਆਲੇ-ਦੁਆਲੇ ਦੀਆਂ ਚੋਟੀਆਂ 'ਤੇ ਅਧਿਐਨ ਕਰ ਕੇ ਇਹ ਨਤੀਜਾ ਕੱਢਿਆ। 

Mount EverestMount Everest

ਆਲ ਨੇ ਇਹ ਵੀ ਪਾਇਆ ਕਿ ਇਥੋਂ ਦੇ ਗਲੇਸ਼ੀਅਰ ਪਿੱਛੇ ਵਲ ਹੱਟ ਰਹੇ ਹਨ ਅਤੇ ਉਨ੍ਹਾਂ ਦੀ ਬਰਫ਼ ਘੱਟ ਰਹੀ ਹੈ। ਆਲ ਨੇ ਕਿਹਾ ਕਿ ਜਿਹੜੇ ਅੰਕੜੇ ਉਨ੍ਹਾਂ ਨੇ ਇਕੱਠੇ ਕੀਤੇ ਹਨ ਉਨ੍ਹਾਂ ਦਾ ਅਮਰੀਕਾ ਵਿਚ ਡੂੰਘਾ ਅਧਿਐਨ ਕੀਤਾ ਜਾਵੇਗਾ। ਆਲ ਨੇ ਇਸੇ ਤਰ੍ਹਾਂ ਦੀ ਸ਼ੋਧ 2009 ਵਿਚ ਵੀ ਕੀਤੀ ਸੀ। ਉਨ੍ਹਾਂ ਮੁਤਾਬਕ ਬੀਤੇ 10 ਸਾਲਾਂ ਵਿਚ ਪਰਬਤਾਂ ਵਿਚ ਬਹੁਤ ਤਬਦੀਲੀ ਹੋਈ ਹੈ।

Location: Nepal, Central, Kathmandu

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement