
ਇਹ ਪ੍ਰੋਗਰਾਮ 2014 ਤੋਂ ਹਰ ਸਾਲ ਦੀ ਤਰ੍ਹਾਂ ਸਾਲ ਦੀ ਤਰ੍ਹਾਂ ‘ਸਾਂਝੀ ਆਵਾਜ਼ ਰੇਡੀਓ’ ’ਤੇ ਸ਼ਮਾ ਭੰਗੂ ਵਲੋਂ ਕਰਵਾਇਆ ਜਾਂਦਾ ਹੈ
ਮੈਲਬਰਨ: ਮਿਸ ਅਤੇ ਮਿਸਜ਼ ਪੰਜਾਬਣ ਦੇ ਮੁਕਾਬਲਿਆਂ ਵਿਚ ਬਰਨਾਲਾ ਦੀ ਲੜਕੀ ਜਿਹੜੀ ਕਿ ਪਿਤਾ ਸ. ਜਗਰਾਜ ਸਿੰਘ ਢਿੱਲੋ ਸਾਬਕਾ ਡੀ.ਐੱਸ.ਪੀ. ਵਿਜੀਲੈਂਸ ਅਤੇ ਮਾਤਾ ਬਲਵਿੰਦਰ ਕੌਰ ਨਿਵਾਸੀ ਬਰਨਾਲਾ ਦੀ ਹੋਣਹਾਰ ਲੜਕੀ ਅਰਸ਼ਦੀਪ ਕੌਰ ਨੇ ‘ਮਿਸਿਜ਼ ਪੰਜਾਬਣ’ ਦਾ ਖਿਤਾਬ ਜਿੱਤਿਆ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਹ ਪ੍ਰੋਗਰਾਮ 2014 ਤੋਂ ਹਰ ਸਾਲ ਦੀ ਤਰ੍ਹਾਂ ਸਾਲ ਦੀ ਤਰ੍ਹਾਂ ‘ਸਾਂਝੀ ਆਵਾਜ਼ ਰੇਡੀਓ’ ’ਤੇ ਸ਼ਮਾ ਭੰਗੂ ਵਲੋਂ ਕਰਵਾਇਆ ਜਾਂਦਾ ਹੈ। ਇਹ ਮੁਕਾਬਲਾ 27 ਨਵੰਬਰ ਨੂੰ ਕਰਵਾਇਆ ਗਿਆ। ਇਸ ਦੇ ਫਾਈਨ ਰੌਡ ਦੇ ਮੁਕਾਬਲਿਆਂ ਵਿਚ 16 ਲੜਕੀਆਂ ਨੇ ਭਾਗ ਲਿਆ। ਮਿਸ ਪੰਜਾਬਣ ਦਾ ਖਿਤਾਬ ਰਮਣੀਕ ਕੌਰ ਰਨਰਅਪ ਪੰਜਾਬਣ 2022 ਸੰਦੀਪ ਕੌਰ ਨੇ ਜਿੱਤਿਆ ਤੇ ਇਸੇ ਤਰ੍ਹਾਂ ਮਿਸਿਜ਼ ਰਨਅਪ ਦਾ ਖਿਤਾਬ ਸੁਖਵੰਤ ਕੌਰ ਅਤੇ ਮਨਦੀਪ ਕੌਰ ਨੇ ਜਿੱਤਿਆ । ਮਿਸਿਜ਼ ਪੰਜਾਬਣ ਦਾ ਖਿਤਾਬ ਜਿੱਤ ਕੇ ਜਿੱਥੇ ਅਰਸ਼ਦੀਪ ਨੇ ਆਪਣੇ ਮਾਤਾ ਪਿਤਾ ਤੇ ਪਰਿਵਾਰ ਦਾ ਦੇਸ਼ ਵਿਚ ਨਾਮ ਉੱਚਾ ਕੀਤਾ ਹੈ ਉੱਥੇ ਹੀ ਮੈਲਬੋਰਨ ਵਿਚ ਰਹਿੰਦੇ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਇੱਥੇ ਜ਼ਿਕਰਯੋਗ ਹੈ ਕਿ ਅਰਸ਼ਦੀਪ ਸ਼ਹਿਰ ਬਰਨਾਲਾ ਦੇ ਸਕੂਲੀ, ਕਾਲਜਾਂ ਵਿਚ ਹੋਣ ਵਾਲੇ ਸਮਾਗਮਾਂ ਵਿਚ ਵੀ ਕਈ ਵਾਰ ਧਾਂਕ ਜਮਾਂ ਚੁੱਕੀ ਹੈ। ਅੱਜ ਕੱਲ ਆਸਟਰੇਲੀਆ ਵਿਖੇ ਰਹਿ ਰਹੀ ਹੈ ਜਿੱਥੇ ਉਸ ਨੇ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਵੀ ਕਰ ਦਿੱਤਾ ਹੈ।