ਬਿਨਾਂ ਇੰਜੈਕਸ਼ਨ ਲਿਆ ਜਾ ਸਕੇਗਾ ਇੰਸੁਲਿਨ ,ਵਿਗਿਆਨੀਆਂ ਨੇ ਤਿਆਰ ਕੀਤਾ ਰੋਬੋਟਿਕ ਕੈਪਸੂਲ
Published : Feb 9, 2019, 3:39 pm IST
Updated : Feb 9, 2019, 3:46 pm IST
SHARE ARTICLE
Capsules
Capsules

ਅਜੇ ਇਸ ਉਪਕਰਣ ਨੂੰ  ਸੂਰਾਂ ਅਤੇ ਚੂਹਿਆਂ ਤੇ ਵਰਤਿਆ ਜਾ ਰਿਹਾ ਹੈ । ਤਿੰਨ ਸਾਲਾਂ ਵਿਚ ਮਨੁੱਖਾਂ 'ਤੇ ਵੀ ਇਸਦਾ ਮੈਡੀਕਲ ਪਰੀਖਣ ਸ਼ੁਰੂ ਹੋ ਜਾਵੇਗਾ ।

ਵਾਸ਼ਿੰਗਟਨ : ਸੂਗਰ ਦੇ ਮਰੀਜਾਂ ਨੂੰ ਇੰਸੁਲਿਨ ਲੈਣ ਲਈ ਵਾਰ -ਵਾਰ ਇੰਜੈਕਸ਼ਨ ਲੈਣਾ ਪੈਂਦਾ ਹੈ । ਇਸ ਤੋਂ  ਇਲਾਵਾ ਕੈਂਸਰ ਅਤੇ ਹੋਰ ਜਾਨਲੇਵਾ ਬਿਮਾਰੀਆਂ ਦੀ ਦਵਾਈ ਵੀ  ਇੰਜੈਕਸ਼ਨ ਤੋਂ ਹੀ ਲੈਣੀ ਪੈਂਦੀ ਹੈ। ਇਹ ਦਵਾਈਆਂ ਇਨ੍ਹੇ ਵੱਡੇ ਅਣੂਆਂ ਤੋਂ ਬਣੀਆਂ ਹੁੰਦੀਆਂ ਹਨ ਕਿ ਮਰੀਜ਼ ਦੀਆਂ ਅੰਤੜੀਆਂ ਇਸ ਨੂੰ ਪਚਾ ਨਹੀਂ  ਸਕਦੀਆਂ। ਇਸ ਕਾਰਨ ਲੰਮੇ ਚਿਰਾਂ ਤੋਂ ਵਿਗਿਆਨੀ ਅਜਿਹਾ ਤਰੀਕਾ ਵਿਕਸਿਤ ਕਰਨ ਦੀ ਕੋਸ਼ਿਸ਼ ਵਿਚ ਸਨ

Massachusetts Institute of TechnologyMassachusetts Institute of Technology

ਜਿਸਦੀ ਮਦਦ ਨਾਲ ਮਰੀਜ਼ਾਂ ਨੂੰ ਬਿਨਾਂ ਇੰਜੈਕਸ਼ਨ  ਦੇ ਹੀ ਇੰਸੁਲਿਨ ਵਰਗੀਆਂ ਦਵਾਈਆਂ ਦਿਤੀਆਂ ਜਾ ਸਕਣ।  ਇਸ ਖੇਤਰ ਵਿੱਚ ਉਨ੍ਹਾਂ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ । ਮੈਸੇਚਿਉਸੇਟਸ ਇੰਸਟੀਚਿਊਟ ਆਫ ਤਕਨਾਲੋਜੀ ਅਤੇ ਹਾਵਰਡ ਦੇ ਵਿਗਿਆਨੀਆਂ ਨੇ ਇਕ ਅਜਿਹਾ ਰੋਬੋਟਿਕ ਕੈਪਸੂਲ ਤਿਆਰ ਕੀਤਾ ਹੈ ਜਿਸਦੀ ਮਦਦ ਨਾਲ ਮਰੀਜ਼ ਦੇ ਸਰੀਰ ਵਿਚ ਇੰਸੁਲਿਨ ਸੌਖਾ ਹੀ ਪਹੁੰਚਾਇਆ ਜਾ ਸਕਦਾ ਹੈ।

Insulin InjectionInsulin Injection

ਇਸ ਕੈਪਸੂਲ ਵਿਚ ਕਛੁਏ ਦੇ ਖੋਲ ਦੀ ਬਣਤਰ ਸੋਮਾ ਨਾਮਕ ਸੂਖਮ ਡਿਵਾਇਸ ਰੱਖੀ ਗਈ ਹੈ ਜਿਸਦੇ ਅੰਦਰ ਇੰਸੁਲਿਨ ਜਾਂ ਹੋਰ ਦਵਾਈਆਂ ਭਰੀਆਂ ਜਾ ਸਕਦੀਆਂ ਹਨ। ਢਿੱਡ ਵਿਚ ਜਾਣ ਤੋਂ ਬਾਅਦ ਸੋਮਾ ਵਿਚ ਮੌਜੂਦ ਦਵਾਈ ਸਰੀਰ ਵਿਚ ਰਿਲੀਜ਼ ਹੋ ਜਾਵੇਗੀ । ਇਸ ਦੇ ਬਾਅਦ ਇਹ ਸੂਖਮ ਡਿਵਾਇਸ ਮੱਲ ਦੇ ਰਸਤੇ ਸਰੀਰ ਤੋਂ ਬਾਹਰ ਆ ਜਾਵੇਗੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਨੂੰ ਕਛੁਏ ਦੇ ਖੋਲ

InsulinTherapyInsulinTherapyਦੀ  ਬਣਤਰ ਇਸ ਲਈ ਦਿਤੀ ਗਈ ਤਾਂ ਕਿ ਇਹ ਢਿੱਡ ਵਿੱਚ ਜਾਣ ਤੋਂ ਬਾਅਦ ਠੀਕ ਦਿਸ਼ਾ ਵੱਲ ਮੁੜੇ ਅਤੇ ਦਵਾਈ ਬਿਨਾਂ ਕਿਸੇ ਖਰਾਬੀ ਦੇ ਰਿਲੀਜ਼ ਹੋ ਸਕੇ। ਅਜੇ ਇਸ ਉਪਕਰਣ ਨੂੰ  ਸੂਰਾਂ ਅਤੇ ਚੂਹਿਆਂ ਤੇ ਵਰਤਿਆ ਜਾ ਰਿਹਾ ਹੈ ਪਰ ਤਿੰਨ ਸਾਲਾਂ ਵਿਚ ਮਨੁੱਖਾਂ 'ਤੇ ਵੀ ਇਸਦਾ ਮੈਡੀਕਲ ਪਰੀਖਣ ਸ਼ੁਰੂ ਹੋ ਜਾਵੇਗਾ । ਹੋਰ ਯੂਨੀਵਰਸਿਟੀਆਂ ਦੇ ਵਿਗਿਆਨੀਆਂ ਨੇ ਵੀ ਇਸ ਉਪਕਰਣ ਨੂੰ ਵੱਡੀ ਸਫਲਤਾ ਮੰਨਿਆ ਹੈ । 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement