ਜ਼ਖ਼ਮ ਹੋਣ 'ਤੇ ਹੁਣ ਨਹੀਂ ਕਰਨੀ ਪਵੇਗੀ ਵਾਰ - ਵਾਰ ਡਰੈਸਿੰਗ, ਵਿਗਿਆਨੀਆਂ ਨੇ ਬਣਾਇਆ ਨਵਾਂ ਬੈਂਡੇਜ
Published : Jan 16, 2019, 3:41 pm IST
Updated : Jan 16, 2019, 3:41 pm IST
SHARE ARTICLE
Antibacterial Bandage
Antibacterial Bandage

ਵਿਗਿਆਨੀਆਂ ਨੇ ਅਜਿਹਾ ਐਂਟੀਬੈਕਟੀਰੀਅਲ ਬੈਂਡੇਜ ਵਿਕਸਿਤ ਕੀਤਾ ਹੈ ਜੋ ਚਮੜੀ ਨੂੰ ਤੇਜੀ ਨਾਲ ਰਿਪੇਅਰ ਕਰਨ ਦੇ ਨਾਲ ਇਨਫੈਕਸ਼ਨ ਤੋਂ ਵੀ ਬਚਾਉਂਦਾ ਹੈ। ਲੰਬੇ ਸਮੇਂ ਤੱਕ ...

ਮਾਸਕੋ : ਵਿਗਿਆਨੀਆਂ ਨੇ ਅਜਿਹਾ ਐਂਟੀਬੈਕਟੀਰੀਅਲ ਬੈਂਡੇਜ ਵਿਕਸਿਤ ਕੀਤਾ ਹੈ ਜੋ ਚਮੜੀ ਨੂੰ ਤੇਜੀ ਨਾਲ ਰਿਪੇਅਰ ਕਰਨ ਦੇ ਨਾਲ ਇਨਫੈਕਸ਼ਨ ਤੋਂ ਵੀ ਬਚਾਉਂਦਾ ਹੈ। ਲੰਬੇ ਸਮੇਂ ਤੱਕ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਇਕ ਵਾਰ ਇਸ ਨੂੰ ਲਗਾਉਣ ਤੋਂ ਬਾਅਦ ਬਦਲਨ ਦੀ ਜ਼ਰੂਰਤ ਨਹੀਂ ਪੈਂਦੀ। ਇਹ ਬਾਇਓਡਿਗਰੇਡੇਬਲ ਹੈ ਜੋ ਹੌਲੀ - ਹੌਲੀ ਅਪਣੀ ਚਮੜੀ ਵਿਚ ਮਿਲ ਜਾਂਦਾ ਹੈ।

Antibacterial bandageAntibacterial Bandage

ਇਸ ਨੂੰ ਮਾਸਕੋ ਦੀ ਨੈਸ਼ਨਲ ਯੂਨੀਵਰਸਿਟੀ ਆਫ ਸਾਇੰਸ ਐਂਡ ਟੇਕਨੋਲਾਜੀ ਅਤੇ ਚੇਕ ਰਿਪਬਲਿਕ ਦੀ ਬਰਨੋ ਯੂਨੀਵਰਸਿਟੀ ਆਫ ਟੇਕਨੋਲਾਜੀ ਨੇ ਮਿਲ ਕੇ ਤਿਆਰ ਕੀਤਾ ਹੈ। ਖੋਜਕਰਤਾ ਐਲਿਜਵੇਟਾ ਦਾ ਕਹਿਣਾ ਹੈ ਕਿ ਬੈਂਡੇਜ ਨੂੰ ਪਾਲੀਕਾਪਰੋਲੇਕਟੋਨ ਨੈਨੋਫਾਈਬਰ ਨਾਲ ਬਣਾਇਆ ਗਿਆ ਹੈ। ਇਸ ਦੇ ਫਾਈਬਰ ਵਿਚ ਜੈਂਟਾਮਾਈਸਿਨ ਮੌਜੂਦ ਹੈ। ਇਹ ਬੈਂਡੇਜ ਹੌਲੀ - ਹੌਲੀ ਗਲਦੇ ਹੋਏ ਚਮੜੀ ਵਿਚ ਮਿਲ ਜਾਂਦਾ ਹੈ। ਇਸਤੇਮਾਲ ਕਰਨ ਦੇ 48 ਘੰਟੇ ਦੇ ਅੰਦਰ ਬੈਕਟੀਰੀਆ ਦੀ ਗਿਣਤੀ ਵਿਚ ਤੇਜੀ ਨਾਲ ਕਮੀ ਆਉਂਦੀ ਹੈ।

ਖੋਜਕਰਤਾ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਜ਼ਖ਼ਮ ਹੋਣ ਦੀ ਹਾਲਤ ਵਿਚ ਐਂਟੀਸੈਪਟਿਕ ਦਾ ਪ੍ਰਯੋਗ ਕੀਤਾ ਜਾਂਦਾ ਹੈ ਜੋ ਇਨਫੈਕਸ਼ਨ ਫੈਲਾਉਣ ਵਾਲੇ ਬੈਕਟੀਰੀਆ ਨੂੰ ਖਤਮ ਕਰਨ ਦੇ ਨਾਲ ਸਰੀਰ ਨੂੰ ਫਾਇਦਾ ਪਹੁੰਚਾਉਣ ਵਾਲੇ ਜੀਵਾਣੁਵਾਂ ਨੂੰ ਵੀ ਖਤਮ ਕਰ ਦਿੰਦਾ ਹੈ। ਜ਼ਖ਼ਮ ਵਾਲੇ ਹਿੱਸੇ ਦੀ ਡਰੈਸਿੰਗ ਵਾਰ - ਵਾਰ ਹੋਣ 'ਤੇ ਮਰੀਜ਼ ਨੂੰ ਦਰਦ ਹੁੰਦਾ ਹੈ। ਰਿਸਰਚ ਦੇ ਦੌਰਾਨ ਬੈਂਡੇਜ ਦਾ ਅਸਰ ਈ-ਕੋਲੀ ਬੈਕਟੀਰੀਆ 'ਤੇ ਦੇਖਿਆ ਗਿਆ। ਬੈਂਡੇਜ ਦੀ ਵਰਤੋਂ ਜ਼ਖ਼ਮ ਭਰਨ ਦੇ ਨਾਲ ਹੱਡੀਆਂ ਨਾਲ ਜੁੜੀ ਸੋਜ ਜਿਵੇਂ ਆਸਟਯੋਪੋਰੋਸਿਸ ਵਿਚ ਵੀ ਕਾਰਗਰ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement