ਉਸ 'ਤੇ ਆਪਣੇ 17 ਸਾਲਾਂ ਦੇ ਕਰੀਅਰ ਦੌਰਾਨ 71 ਸੈਕਸ ਅਪਰਾਧਾਂ ਦੇ ਦੋਸ਼ ਲੱਗੇ ਸਨ...
ਲੰਡਨ: ਇੰਗਲੈਂਡ ਵਿਚ ਸਾਬਕਾ ਪੁਲਿਸ ਅਧਿਕਾਰੀ ਡੇਵਿਡ ਕੈਰਿਕ (48) ਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਭਾਰਤੀ ਮੂਲ ਦੇ ਜੱਜ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਸ 'ਤੇ ਆਪਣੇ 17 ਸਾਲਾਂ ਦੇ ਕਰੀਅਰ ਦੌਰਾਨ 71 ਸੈਕਸ ਅਪਰਾਧਾਂ ਦੇ ਦੋਸ਼ ਲੱਗੇ ਸਨ। ਉਹ ਬਲਾਤਕਾਰ ਤੋਂ ਲੈ ਕੇ ਵੱਖ-ਵੱਖ ਅਪਰਾਧਾਂ ਵਿੱਚ ਦੋਸ਼ੀ ਪਾਇਆ ਗਿਆ ਸੀ। ਪੁਲਿਸ ਮੁਲਾਜ਼ਮ ਨੂੰ ਘੱਟੋ-ਘੱਟ 36 ਸਾਲ ਦੀ ਸਜ਼ਾ ਕੱਟਣੀ ਪਵੇਗੀ।
ਸਾਊਥਵਾਰਕ ਕਰਾਊਨ ਕੋਰਟ 'ਚ ਕੈਰਿਕ ਨੂੰ ਸਜ਼ਾ ਸੁਣਾਉਂਦੇ ਹੋਏ ਭਾਰਤੀ ਮੂਲ ਦੇ ਜੱਜ ਚੀਮਾ-ਗਰਬ ਨੇ ਕਿਹਾ, "ਕਿ ਤੁਸੀਂ ਅਜਿਹਾ ਵਿਹਾਰ ਕੀਤਾ ਜਿਵੇਂ ਤੁਸੀਂ ਅਣਜਾਣ ਸੀ। ਤੁਸੀਂ ਦੋ ਦਹਾਕਿਆਂ ਨੂੰ ਸਹੀ ਸਾਬਤ ਕਰਨ ਵਿਚ ਲੱਗੇ ਰਹੇ। ਤੁਸੀਂ ਆਪਣੇ ਅਹੁਦੇ ਦਾ ਗ਼ਲਤ ਫਾਇਦਾ ਚੁੱਕਿਆ।
ਜੱਜ ਨੇ ਕਿਹਾ, ਉਹਨਾਂ ਕਿਹਾ ਕਿ ਅਹੁਦੇ ਕਾਰਨ ਤੁਸੀਂ ਦੂਜਿਆਂ ’ਤੇ ਕੰਟਰੋਲ ਕੀਤਾ ਅਤੇ ਬੇਹਿਸਾਬ ਪਾਵਰ ਦੀ ਗਲਤ ਵਰਤੋਂ ਕੀਤੀ।
ਡੇਵਿਡ ਕੈਰਿਕ ਨੂੰ 48 ਬਲਾਤਕਾਰਾਂ ਦਾ ਦੋਸ਼ੀ ਪਾਇਆ ਗਿਆ ਸੀ। ਪੈਰੋਲ ਮਿਲਣ ਤੋਂ ਪਹਿਲਾਂ ਕੈਰਿਕ ਨੂੰ ਘੱਟੋ-ਘੱਟ 30 ਸਾਲ ਜੇਲ੍ਹ ਵਿੱਚ ਬਿਤਾਉਣੇ ਪੈਣਗੇ। ਇਸ ਤੋਂ ਪਹਿਲਾਂ ਉਸ ਲਈ ਪੈਰੋਲ ਮਿਲਣਾ ਮੁਸ਼ਕਲ ਹੈ। ਦੋਸ਼ੀ ਪੁਲਿਸ ਅਧਿਕਾਰੀ ਡੇਵਿਡ ਕੈਰਿਕ 2001 ਵਿੱਚ ਮੈਟਰੋਪੋਲੀਟਨ ਪੁਲਿਸ ਫੋਰਸ ਵਿੱਚ ਭਰਤੀ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 2009 ਵਿੱਚ ਸੰਸਦੀ ਅਤੇ ਕੂਟਨੀਤਕ ਸੁਰੱਖਿਆ ਦਾ ਚਾਰਜ ਸੰਭਾਲਿਆ ਸੀ। ਕੈਰਿਕ ਨੇ ਸਾਰੇ ਅਪਰਾਧ ਕੀਤੇ ਜਦੋਂ ਉਹ ਪੁਲਿਸ ਅਫਸਰ ਸੀ।
ਡੇਵਿਡ ਕੈਰਿਕ ਉਸ ਸਮੇਂ ਸ਼ੱਕ ਦੇ ਘੇਰੇ ਵਿੱਚ ਆਇਆ ਸੀ ਜਦੋਂ ਦੋ ਸਾਲ ਪਹਿਲਾਂ ਮਾਰਚ 2021 ਵਿੱਚ ਇੱਕ ਔਰਤ ਨਾਲ ਬਲਾਤਕਾਰ ਕੀਤਾ ਗਿਆ ਸੀ ਅਤੇ ਉਸ ਦੀ ਉਸ ਸਮੇਂ ਦੇ ਸਹਿਯੋਗੀ ਪੁਲਿਸ ਅਧਿਕਾਰੀ ਵੇਨ ਕੂਜ਼ਨਸ ਦੇ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਡੇਵਿਡ ਕੈਰਿਕ ਦਾ ਨਾਮ ਵੀ ਕਤਲ ਕੇਸ ਵਿੱਚ ਆਇਆ ਸੀ। ਕਤਲ ਕੇਸ ਦੇ ਮੱਦੇਨਜ਼ਰ ਉਸ ਦੇ ਜੁਰਮਾਂ ਦੀ ਜਾਂਚ ਕੀਤੀ ਗਈ। ਜਾਂਚ ਤੋਂ ਕੁਝ ਦਿਨਾਂ ਬਾਅਦ ਉਸ ਨੂੰ ਪੁਲਿਸ ਅਧਿਕਾਰੀ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਗਿਆ। ਸਜ਼ਾ ਸੁਣਾਉਂਦੇ ਹੋਏ ਜੱਜ ਨੇ ਕਿਹਾ ਕਿ ਅਜਿਹੇ ਅਪਰਾਧ ਲਈ ਉਮਰ ਕੈਦ ਦੀ ਸਜ਼ਾ ਸਹੀ ਹੈ।