
2018 'ਚ ਭਾਰਤੀਆਂ ਨੇ ਭੇਜੇ 79 ਅਰਬ ਡਾਲਰ
ਵਾਸ਼ਿੰਗਟਨ : ਵਿਦੇਸ਼ ਤੋਂ ਅਪਣੇ ਦੇਸ਼ 'ਚ ਪੈਸੇ ਭੇਜਣ ਦੇ ਮਾਮਲੇ 'ਚ ਭਾਰਤੀ ਇਕ ਵਾਰ ਫਿਰ ਸਭ ਤੋਂ ਅੱਗੇ ਰਹੇ ਹਨ। 2018 'ਚ ਪ੍ਰਵਾਸੀ ਭਾਰਤੀਆਂ ਨੇ 79 ਡਾਲਰ ਭਾਰਤ 'ਚ ਭੇਜੇ ਹਨ। ਵਿਸ਼ਵ ਬੈਂਕ ਨੇ ਜਾਰੀ ਅਪਣੀ ਰਿਪੋਰਟ 'ਚ ਇਹ ਗੱਲ ਕਹੀ। ਵਿਸ਼ਵ ਬੈਂਕ ਦੀ 'ਮਾਈਗ੍ਰੇਸ਼ਨ ਐਂਡ ਡਿਵੈਲਪਮੈਂਟ ਬਰੀਫ' ਰਿਪੋਰਟ ਦੇ ਨਵੇਂ ਅਡੀਸ਼ਨ ਦੇ ਮੁਤਾਬਕ ਭਾਰਤ ਦੇ ਬਾਅਦ ਚੀਨ ਦਾ ਨੰਬਰ ਆਉਂਦਾ ਹੈ। ਚੀਨ ਨੇ ਉਨ੍ਹਾਂ ਦੇ ਨਾਗਰਿਕਾਂ ਵਲੋਂ 67 ਅਰਬ ਡਾਲਰ ਭੇਜੇ ਗਏ ਹਨ। ਇਸ ਦੇ ਬਾਅਦ ਮੈਕਸਿਕੋ (36 ਅਰਬ ਡਾਲਰ), ਫਿਲੀਪੀਂਨ (34 ਅਰਬ ਡਾਲਰ) ਅਤੇ ਮਿਸਰ (29 ਅਰਬ ਡਾਲਰ) ਦਾ ਸਥਾਨ ਹੈ।
World Bank
ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਇਕ ਵਾਰ ਫਿਰ ਪਹਿਲੇ ਨੰਬਰ 'ਤੇ ਰਹਿਣ 'ਚ ਕਾਮਯਾਬ ਰਿਹਾ ਹੈ। ਪਿਛਲੇ ਤਿੰਨ ਸਾਲਾਂ 'ਚ ਵਿਦੇਸ਼ ਤੋਂ ਭਾਰਤ ਭੇਜੇ ਗਏ ਧਨ 'ਚ ਮਹੱਤਵਪੂਰਨ ਵਾਧਾ ਹੋਇਆ ਹੈ। ਇਹ 2016 'ਚ 62.7 ਅਰਬ ਡਾਲਰ ਤੋਂ ਵਧ ਕੇ 2017 'ਚ 65.3 ਅਰਬ ਡਾਲਰ ਹੋ ਗਿਆ ਸੀ। ਵਿਸ਼ਵ ਬੈਂਕ ਨੇ ਕਿਹਾ ਕਿ ਭਾਰਤ ਨੂੰ ਭੇਜੇ ਗਏ ਧਨ 'ਚ 14 ਫ਼ੀ ਸਦੀ ਤੋਂ ਜ਼ਿਆਦਾ ਦਾ ਵਾਧਾ ਦਰਜ ਕੀਤਾ ਗਿਆ ਹੈ। ਕੇਰਲ 'ਚ ਆਏ ਹੜ੍ਹ ਦੇ ਚੱਲਦੇ ਪ੍ਰਵਾਸੀ ਭਾਰਤੀਆਂ ਦੇ ਅਪਣੇ ਪਰਿਵਾਰਾਂ ਨੂੰ ਜ਼ਿਆਦਾ ਆਰਥਿਕ ਮਦਦ ਦੀ ਉਮੀਦ ਹੈ।
World Bank
ਸਾਊਦੀ ਅਰਬ ਤੋਂ ਪੂੰਜੀ ਪ੍ਰਵਾਹ ਦੇ ਕਮੀ ਦੇ ਕਾਰਨ ਪਾਕਿਸਤਾਨ 'ਚੋਂ ਉਨ੍ਹਾਂ ਦੇ ਪ੍ਰਵਾਸੀਆਂ ਵਲੋਂ ਭੇਜੇ ਜਾਣ ਵਾਲੇ ਧਨ 'ਚ ਗਿਰਾਵਟ ਆਈ ਹੈ। ਉੱਧਰ ਬੰਗਲਾਦੇਸ਼ 'ਚ ਉਨ੍ਹਾਂ ਦੇ ਪ੍ਰਵਾਸੀਆਂ ਵਲੋਂ ਭੇਜੇ ਗਏ ਧਨ 'ਚ 2018 'ਚ 15 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਵਿਕਾਸਸ਼ੀਲ ਦੇਸ਼ਾਂ (ਘੱਟ ਅਤੇ ਮੱਧ ਆਮਦਨ ਵਾਲੇ ਦੇਸ਼) ਨੂੰ ਭੇਜਿਆ ਗਿਆ ਧਨ 2018 'ਚ 9.6 ਵਧ ਕੇ 529 ਅਰਬ ਡਾਲਰ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਇਹ 2017 'ਚ 483 ਅਰਬ ਡਾਲਰ 'ਤੇ ਸੀ। ਦੁਨੀਆ ਭਰ 'ਚ ਦੇਸ਼ਾਂ ਨੂੰ ਭੇਜਿਆ ਜਾਣ ਵਾਲਾ ਧਨ 2018 'ਚ 689 ਅਰਬ ਡਾਲਰ 'ਤੇ ਪਹੁੰਚ ਗਿਆ ਜਦੋਂ ਕਿ 2017 'ਚ ਇਹ 633 ਅਰਬ ਡਾਲਰ 'ਤੇ ਸੀ ਇਸ 'ਚ ਵਿਕਸਿਤ ਦੇਸ਼ਾਂ 'ਚ ਉਨ੍ਹਾਂ ਦੇ ਨਾਗਰਿਕਾਂ ਵਲੋਂ ਭੇਜਿਆ ਜਾਣ ਵਾਲਾ ਪੈਸਾ ਵੀ ਸ਼ਾਮਲ ਹੈ।
World Bank
ਬੈਂਕ ਨੇ ਕਿਹਾ ਕਿ ਦਖਣੀ ਏਸ਼ੀਆ 'ਚ ਭੇਜੀ ਗਈ ਰਕਮ 12 ਫ਼ੀ ਸਦੀ ਵੱਧ ਕੇ 131 ਅਰਬ ਡਾਲਰ ਹੋ ਗਈ ਹੈ। ਵਿਸ਼ਵ ਬੈਂਕ ਨੇ ਕਿਹਾ ਕਿ ਅਮਰੀਕਾ 'ਚ ਆਰਥਿਕ ਹਾਲਾਤਾਂ 'ਚ ਮਜ਼ਬੂਤੀ ਅਤੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਦੇ ਚੱਲਦੇ ਧਨ ਭੇਜਣ 'ਚ ਵਾਧਾ ਹੋਇਆ ਹੈ। ਜਿਸ ਦਾ ਖਾੜੀ ਸਹਿਯੋਗ ਪ੍ਰੀਸ਼ਦ ਦੇ ਕੁਝ ਦੇਸ਼ਾਂ ਤੋਂ ਨਿਕਾਸੀ 'ਤੇ ਹਾਂ-ਪੱਖੀ ਅਸਰ ਪਇਆ। (ਪੀਟੀਆਈ)