
ਆਸਟ੍ਰੇਲੀਆ ਦੀ ਸੁਪਰੀਮ ਕੋਰਟ ਨੇ ਆਸਟਰੇਲੀਅਨ ਕੈਥਲਿਕ ਚਰਚ, ਪੋਪ ਕਾਰਡੀਨਲ ਜ਼ੌਰਜ ਦੀਆਂ ਸਜ਼ਾਵਾਂ ਨੂੰ ਰੱਦ ਕਰ ਕੇ ਦੋਸ਼ਮੁਕਤ ਕਰ ਦਿਤਾ ਹੈ।
ਪਰਥ (ਪਿਆਰਾ ਸਿੰਘ ਨਾਭਾ): ਆਸਟ੍ਰੇਲੀਆ ਦੀ ਸੁਪਰੀਮ ਕੋਰਟ ਨੇ ਆਸਟਰੇਲੀਅਨ ਕੈਥਲਿਕ ਚਰਚ, ਪੋਪ ਕਾਰਡੀਨਲ ਜ਼ੌਰਜ ਦੀਆਂ ਸਜ਼ਾਵਾਂ ਨੂੰ ਰੱਦ ਕਰ ਕੇ ਦੋਸ਼ਮੁਕਤ ਕਰ ਦਿਤਾ ਹੈ। ਜ਼ਿਕਰਯੋਗ ਹੈ ਕਿ ਜੌਰਜ ਬਾਲ ਯੌਨ ਸ਼ੋਸ਼ਣ ਮਾਮਲੇ ਵਿਚ ਦੋਸ਼ੀ ਕਰਾਰ ਦਿਤੇ ਗਏ ਅਤੇ ਉਨ੍ਹਾਂ ਨੂੰ ਇਸ ਮਾਮਲੇ ਵਿਚ 6 ਸਾਲ ਦੀ ਸਜ਼ਾ ਸੁਣਾਈ ਗਈ ਸੀ। ਸੱਭ ਤੋਂ ਸੀਨੀਅਰ ਹਾਈ ਕੋਰਟ ਦੇ ਚੀਫ਼ ਜਸਟਿਸ ਸੁਸਾਨ ਕੀਫ਼ਲ ਨੇ ਕਾਰਡੀਨਲ ਜੌਰਜ ਪੇਲ ਦੀ ਪਟੀਸ਼ਨ ਉਤੇ ਮੰਗਲਵਾਰ ਨੂੰ 7 ਜੱਜਾਂ ਦੇ ਫ਼ੈਸਲੇ ਦਾ ਐਲਾਨ ਕੀਤਾ। ਇਸ ਫ਼ੈਸਲੇ ਦਾ ਅਰਥ ਹੈ ਕਿ ਉਹ 13 ਮਹੀਨੇ ਦੀ ਸਜ਼ਾ ਕੱਟਣ ਦੇ ਬਾਅਦ ਬਾਰਵਨ ਜੇਲ ਤੋਂ ਰਿਹਾਅ ਕਰ ਦਿਤੇ ਜਾਣਗੇ ।
ਸਾਲ 2018 ਵਿਚ ਵਿਕਟੋਰੀਆ ਰਾਜ ਦੀ ਜੂਰੀ ਨੇ ਦਸੰਬਰ 1996 ਵਿਚ ਮੈਲਬੌਰਨ ਦੇ ਸੈਂਟ ਪੈਟ੍ਰੀਕਸ ਕੈਥੇਡ੍ਰਲ ਵਿਚ ਗਾਇਕਮੰਡਲੀ ਦੇ 13 ਸਾਲ ਦੇ 2 ਮੁੰਡਿਆਂ ਦੇ ਯੌਨ ਸ਼ੋਸ਼ਣ ਦਾ ਦੋਸ਼ੀ ਪਾਇਆ ਸੀ। ਪੇਲ ਨੂੰ ਪੈਰੇਲ ਦਾ ਪਾਤਰ ਹੋਣ ਤੋਂ ਪਹਿਲਾਂ ਜੇਲ ਵਿਚ 3 ਸਾਲ 8 ਮਹੀਨੇ ਦੀ ਸਜ਼ਾ ਕਟਣ ਦਾ ਆਦੇਸ਼ ਦਿਤਾ ਗਿਆ ਸੀ। ਹਾਈ ਕੋਰਟ ਨੇ ਪਾਇਆ ਕਿ ਵਿਕਟੋਰੀਆ ਦੀ ਅਪੀਲੀ ਅਦਾਲਤ ਅਪਣੇ 2-1 ਬਹੁਮਤ ਵਾਲੇ ਫ਼ੈਸਲੇ ਵਿਚ ਗ਼ਲਤ ਸੀ। ਵਿਕਟੋਰੀਆ ਦੀ ਅਪੀਲੀ ਅਦਾਲਤ ਨੇ ਜੂਰੀ ਦੇ ਫ਼ੈਸਲੇ ਨੂੰ ਬਰਕਰਾਰ ਰਖਿਆ ਸੀ।