
99 ਸਾਲ ਦੀ ਉਮਰ ’ਚ ਲਏ ਆਖਰੀ ਸਾਹ
ਲੰਡਨ: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II ਦੇ ਪਤੀ ਪ੍ਰਿੰਸ ਫਿਲਿਪ ਦੀ ਮੌਤ ਹੋ ਗਈ ਹੈ। ਉਹਨਾਂ ਦੀ ਉਮਰ 99 ਸਾਲ ਦੀ। ਦੱਸ ਦਈਏ ਕਿ ਪ੍ਰਿੰਸ ਫਿਲਿਪ ਨੂੰ ਹਾਲ ਹੀ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉਹ ਦਿਲ ਵਿਚ ਇਨਫੈਕਸ਼ਨ ਦਾ ਇਲਾਜ ਕਰਵਾਉਣ ਤੋਂ ਬਾਅਦ ਘਰ ਪਰਤੇ ਸੀ।
Prince Philip, husband of Britain's Queen Elizabeth II, dies at 99
ਸ਼ਾਹੀ ਪਰਿਵਾਰ ਵੱਲੋਂ ਜਾਰੀ ਬਿਆਨ ਵਿਚ ਮਹਾਰਾਣੀ ਨੇ ਇਹ ਐਲਾਨ ਕੀਤਾ ਹੈ ਕਿ ਉਹਨਾਂ ਦੇ ਪਤੀ ਅਤੇ ‘ਡਿਊਕ ਆਫ ਐਡਨਬਰਗ’ ਪ੍ਰਿੰਸ ਫਿਲਿਪ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ। ਵਿੰਡਸਰ ਕੈਸਲ ਵਿਚ ਸ਼ੁੱਕਰਵਾਰ ਸਵੇਰੇ ਉਹਨਾਂ ਦੀ ਮੌਤ ਹੋਈ ਹੈ।
Prince Philip, husband of Britain's Queen Elizabeth II, dies at 99
ਦੱਸ ਦਈਏ ਕਿ ਫਿਲਿਪ ਨੂੰ ‘ਡਿਊਕ ਆਫ ਐਡਨਬਰਗ’ ਵੀ ਕਿਹਾ ਜਾਂਦਾ ਸੀ। 1947 ਵਿਚ ਉਹਨਾਂ ਦਾ ਵਿਆਹ ਐਲਿਜ਼ਾਬੇਥ ਨਾਲ ਹੋਇਆ ਸੀ। ਪ੍ਰਿੰਸ ਫਿਲਿਪ ਦਾ ਜਨਮ 10 ਜੂਨ 1921 ਨੂੰ ਯੂਨਾਨ ਦੇ ਟਾਪੂ ਕੋਰਫੂ ਵਿਖੇ ਹੋਇਆ ਸੀ ਫਿਲਿਪ ਯੂਨਾਨੀ ਸ਼ਾਹੀ ਪਰਿਵਾਰ ਦੇ ਮੈਂਬਰ ਸਨ।