
ਕਾਰਤਿਕ ਵਾਸੂਦੇਵ ਟੋਰਾਂਟੋ ਦੀ ਸੇਨੇਕਾ ਯੂਨੀਵਰਸਿਟੀ ਵਿਚ ਗਲੋਬਲ ਮੈਨੇਜਮੈਂਟ ਵਿਚ ਪਹਿਲੇ ਸਾਲ ਦਾ ਵਿਦਿਆਰਥੀ ਸੀ।
ਟੋਰਾਂਟੋ: ਕੈਨੇਡਾ ਦੇ ਟੋਰਾਂਟੋ ਵਿਚ ਪੜ੍ਹਾਈ ਕਰ ਰਹੇ ਇਕ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਵਿਦਿਆਰਥੀ ਕਾਰਤਿਕ ਵਾਸੂਦੇਵ ਟੋਰਾਂਟੋ ਦੀ ਸੇਨੇਕਾ ਯੂਨੀਵਰਸਿਟੀ ਵਿਚ ਗਲੋਬਲ ਮੈਨੇਜਮੈਂਟ ਵਿਚ ਪਹਿਲੇ ਸਾਲ ਦਾ ਵਿਦਿਆਰਥੀ ਸੀ। ਖਬਰਾਂ ਮੁਤਾਬਕ ਕਾਰਤਿਕ ਦੀ ਹੱਤਿਆ ਸ਼ੇਰਬੋਰਨ ਮੈਟਰੋ ਸਟੇਸ਼ਨ ਦੇ ਬਾਹਰ ਕੀਤੀ ਗਈ ਸੀ।
ਕਤਲ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗਾਜ਼ੀਆਬਾਦ ਦਾ ਰਹਿਣ ਵਾਲਾ ਕਾਰਤਿਕ ਆਪਣੀ ਪੜ੍ਹਾਈ ਦੇ ਨਾਲ-ਨਾਲ ਮੈਕਸੀਕਨ ਰੈਸਟੋਰੈਂਟ ਵਿਚ ਪਾਰਟ ਟਾਈਮ ਕੰਮ ਕਰਦਾ ਸੀ। ਉਹ ਸ਼ੇਰਬੋਰਨ ਸਟੇਸ਼ਨ ਤੋਂ ਬੱਸ ਲੈ ਕੇ ਆਪਣੇ ਕੰਮ ਵਾਲੀ ਥਾਂ ਜਾ ਰਿਹਾ ਸੀ ਜਦੋਂ ਉਸ ਨੂੰ ਗੋਲੀ ਮਾਰ ਦਿੱਤੀ ਗਈ। ਉਹ ਬੀਤੇ ਜਨਵਰੀ ਮਹੀਨੇ ਵਿਚ ਹੀ ਭਾਰਤ ਤੋਂ ਕੈਨੇਡਾ ਪਹੁੰਚਿਆ ਸੀ। ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।
Indian student shot dead in Toronto
ਟੋਰਾਂਟੋ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਇਕ ਟਵੀਟ ਵਿਚ ਕਿਹਾ, “ਅਸੀਂ ਵੀਰਵਾਰ ਨੂੰ ਟੋਰਾਂਟੋ ਵਿਚ ਗੋਲੀਬਾਰੀ ਦੀ ਘਟਨਾ ਵਿਚ ਭਾਰਤੀ ਵਿਦਿਆਰਥੀ ਕਾਰਤਿਕ ਵਾਸੂਦੇਵ ਦੀ ਮੰਦਭਾਗੀ ਮੌਤ ਤੋਂ ਸਦਮੇ ਵਿਚ ਹਾਂ ਅਤੇ ਦੁਖੀ ਹਾਂ। ਅਸੀਂ ਪਰਿਵਾਰ ਦੇ ਸੰਪਰਕ ਵਿਚ ਹਾਂ ਅਤੇ ਦੇਹ ਨੂੰ ਵਾਪਸ ਭੇਜਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਾਂਗੇ।”