Russia-Ukraine War: ਯੂਰਪ ਦੇ ਸੱਭ ਤੋਂ ਵੱਡੇ ਪਰਮਾਣੂ ਪਲਾਂਟ 'ਤੇ ਡਰੋਨ ਹਮਲੇ ਤੋਂ ਬਾਅਦ ਅਮਰੀਕਾ ਦਾ ਬਿਆਨ, ‘ਫੌਜ ਵਾਪਸ ਸੱਦੇ ਰੂਸ ’
Published : Apr 9, 2024, 8:36 am IST
Updated : Apr 9, 2024, 8:36 am IST
SHARE ARTICLE
US Says Russia Must Return Zaporizhzhia Nuclear Power Plant To Ukraine
US Says Russia Must Return Zaporizhzhia Nuclear Power Plant To Ukraine

ਉਨ੍ਹਾਂ ਨੇ ਰੂਸ ਨੂੰ ਪਲਾਂਟ ਦਾ ਪੂਰਾ ਕੰਟਰੋਲ ਯੂਕਰੇਨ ਨੂੰ ਸੌਂਪਣ ਲਈ ਵੀ ਕਿਹਾ।

Russia-Ukraine War: ਜ਼ਪੋਰਿਜ਼ੀਆ ਪਰਮਾਣੂ ਪਾਵਰ ਪਲਾਂਟ 'ਤੇ ਹਮਲੇ ਦੇ ਇਕ ਦਿਨ ਬਾਅਦ, ਸੰਯੁਕਤ ਰਾਜ ਅਮਰੀਕਾ ਨੇ ਰੂਸ ਨੂੰ ਪਲਾਂਟ ਤੋਂ ਅਪਣੇ ਫੌਜੀ ਅਤੇ ਨਾਗਰਿਕ ਕਰਮਚਾਰੀਆਂ ਨੂੰ ਵਾਪਸ ਲੈਣ ਲਈ ਕਿਹਾ ਹੈ। ਉਨ੍ਹਾਂ ਨੇ ਰੂਸ ਨੂੰ ਪਲਾਂਟ ਦਾ ਪੂਰਾ ਕੰਟਰੋਲ ਯੂਕਰੇਨ ਨੂੰ ਸੌਂਪਣ ਲਈ ਵੀ ਕਿਹਾ। ਦੱਸ ਦਈਏ ਕਿ ਇਸ ਤੋਂ ਇਕ ਦਿਨ ਪਹਿਲਾਂ ਪਲਾਂਟ 'ਤੇ ਹਮਲਾ ਹੋਇਆ ਸੀ, ਜਿਸ ਨੂੰ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਨੇ ਬੇਹੱਦ ਘਾਤਕ ਕਰਾਰ ਦਿਤਾ ਸੀ ਅਤੇ ਪ੍ਰਮਾਣੂ ਕੇਂਦਰ ਦੇ ਨੇੜੇ ਡਰੋਨ ਹਮਲੇ ਨੂੰ ਖਤਰਨਾਕ ਕਰਾਰ ਦਿਤਾ ਸੀ।

ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ ਕਿ ਅਸੀਂ ਪਲਾਂਟ 'ਤੇ ਡਰੋਨ ਹਮਲੇ ਦੀ ਰਿਪੋਰਟ ਤੋਂ ਜਾਣੂ ਹਾਂ। ਅਸੀਂ ਉਥੇ ਦੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ। ਮਿਲਰ ਨੇ ਕਿਹਾ ਕਿ ਰੂਸ ਯੂਰਪ ਦੇ ਸੱਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ 'ਤੇ ਕਬਜ਼ਾ ਕਰਕੇ ਬਹੁਤ ਖਤਰਨਾਕ ਖੇਡ ਖੇਡ ਰਿਹਾ ਹੈ। ਅਜਿਹਾ ਨਹੀਂ ਹੋਣਾ ਚਾਹੀਦਾ।

ਇਸ ਦੌਰਾਨ ਪਲਾਂਟ ਦੇ ਰੂਸੀ ਪ੍ਰਸ਼ਾਸਨ ਨੇ ਕਿਹਾ ਕਿ ਅਜੇ ਤਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਹਮਲੇ ਵਿਚ ਕਿਹੜੇ ਹਥਿਆਰ ਦੀ ਵਰਤੋਂ ਕੀਤੀ ਗਈ ਸੀ। ਹਾਲਾਂਕਿ, ਰੂਸ ਦੀ ਮਲਕੀਅਤ ਵਾਲੀ ਪਰਮਾਣੂ ਏਜੰਸੀ ਰੋਸੈਟਮ ਨੇ ਕਿਹਾ ਕਿ ਇਹ ਪ੍ਰਮਾਣੂ ਪਲਾਂਟ 'ਤੇ ਇਕ ਡਰੋਨ ਹਮਲਾ ਸੀ, ਜਿਸ ਨੂੰ ਰੂਸੀ ਬਲਾਂ ਨੇ 2022 ਵਿਚ ਯੂਕਰੇਨ ਦੇ ਪੂਰੇ ਪੈਮਾਨੇ 'ਤੇ ਹਮਲੇ ਤੋਂ ਤੁਰੰਤ ਬਾਅਦ ਅਪਣੇ ਕਬਜ਼ੇ ਵਿ ਚ ਲੈ ਲਿਆ ਸੀ। ਪਲਾਂਟ ਦੇ ਅਧਿਕਾਰੀਆਂ ਮੁਤਾਬਕ ਰੇਡੀਏਸ਼ਨ ਦਾ ਪੱਧਰ ਆਮ ਸੀ ਅਤੇ ਹਮਲੇ ਤੋਂ ਬਾਅਦ ਕੋਈ ਖਾਸ ਨੁਕਸਾਨ ਨਹੀਂ ਹੋਇਆ। ਆਈਏਈਏ ਦੇ ਡਾਇਰੈਕਟਰ ਜਨਰਲ ਰਾਫੇਲ ਗ੍ਰੋਸੀ ਨੇ ਦੋਵਾਂ ਧਿਰਾਂ ਨੂੰ ਪ੍ਰਮਾਣੂ ਸੁਰੱਖਿਆ ਨੂੰ ਖਤਰੇ ਵਿਚ ਪਾਉਣ ਵਾਲੀਆਂ ਕਾਰਵਾਈਆਂ ਤੋਂ ਬਚਣ ਦੀ ਚੇਤਾਵਨੀ ਦਿਤੀ ਹੈ।

ਇਸ ਤੋਂ ਇਲਾਵਾ ਪਾਕਿਸਤਾਨ ਵਲੋਂ ਭਾਰਤ 'ਤੇ ਉਨ੍ਹਾਂ ਦੇ ਦੇਸ਼ 'ਚ ਦਾਖਲ ਹੋ ਕੇ ਹਤਿਆ ਕਰਨ ਦੇ ਲਗਾਏ ਗਏ ਕਥਿਤ ਇਲਜ਼ਾਮਾ 'ਤੇ ਅਮਰੀਕਾ ਦੀ ਸਥਿਤੀ ਦੇ ਸਵਾਲ 'ਤੇ ਮਿਲਰ ਨੇ ਕਿਹਾ ਕਿ ਅਸੀਂ ਫਿਲਹਾਲ ਮੀਡੀਆ ਰਿਪੋਰਟਾਂ ਨੂੰ ਦੇਖ ਰਹੇ ਹਾਂ। ਅਸੀਂ ਫਿਲਹਾਲ ਇਸ ਮੁੱਦੇ 'ਤੇ ਨਹੀਂ ਬੋਲਾਂਗੇ। ਅਸੀਂ ਇਸ 'ਤੇ ਕੋਈ ਟਿੱਪਣੀ ਨਹੀਂ ਕਰਾਂਗੇ। ਅਸੀਂ ਚਾਹੁੰਦੇ ਹਾਂ ਕਿ ਦੋਵੇਂ ਧਿਰਾਂ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਨ।

(For more Punjabi news apart from US Says Russia Must Return Zaporizhzhia Nuclear Power Plant To Ukraine, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement