
Dominican Republic Nightclub: 150 ਤੋਂ ਵੱਧ ਜ਼ਖ਼ਮੀ, ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ
Dominican Republic Nightclub incident News in punjabi : ਕੈਰੇਬੀਅਨ ਦੇਸ਼ ਡੋਮਿਨਿਕਨ ਰੀਪਬਲਿਕ ਵਿੱਚ ਇੱਕ ਨਾਈਟ ਕਲੱਬ ਦੀ ਛੱਤ ਡਿੱਗਣ ਨਾਲ 98 ਲੋਕਾਂ ਦੀ ਮੌਤ ਹੋ ਗਈ ਹੈ ਅਤੇ 150 ਤੋਂ ਵੱਧ ਜ਼ਖਮੀ ਹੋ ਗਏ ਹਨ। ਇਹ ਘਟਨਾ ਮੰਗਲਵਾਰ ਸਵੇਰੇ ਸਥਾਨਕ ਸਮੇਂ ਅਨੁਸਾਰ ਰਾਜਧਾਨੀ ਸੈਂਟੋ ਡੋਮਿੰਗੋ ਦੇ ਜੈੱਟ ਸੈੱਟ ਨਾਈਟ ਕਲੱਬ ਵਿੱਚ ਵਾਪਰੀ, ਜਦੋਂ ਇੱਕ ਗਾਇਕ ਦਾ ਸੰਗੀਤ ਸਮਾਰੋਹ ਚੱਲ ਰਿਹਾ ਸੀ।
ਇਸ ਘਟਨਾ ਵਿੱਚ ਗਾਇਕ ਦੀ ਵੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਘਟਨਾ ਸਮੇਂ ਨਾਈਟ ਕਲੱਬ ਵਿੱਚ 400 ਤੋਂ ਵੱਧ ਲੋਕ ਮੌਜੂਦ ਸਨ। ਬਚੇ ਲੋਕਾਂ ਦੀ ਭਾਲ ਜਾਰੀ ਹੈ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।