US tariffs on China News: ਅਮਰੀਕਾ ਦਾ ਚੀਨ 'ਤੇ ਟੈਰਿਫ਼ ਹਮਲਾ, ਹੁਣ ਟੈਰਿਫ਼ ਵੱਧ ਕੇ ਹੋਇਆ 104%
Published : Apr 9, 2025, 12:04 pm IST
Updated : Apr 9, 2025, 12:04 pm IST
SHARE ARTICLE
US tariffs on China News in punjabi
US tariffs on China News in punjabi

US tariffs on China News: ਲੋਕਾਂ ਨੇ ਬਹੁਤ ਲੁੱਟਿਆ ਹੈ, ਹੁਣ ਸਾਡੀ ਵਾਰੀ ਹੈ- ਟਰੰਪ

9 ਅਪ੍ਰੈਲ ਤੋਂ, ਅਮਰੀਕਾ ਨੇ ਚੀਨ ਤੋਂ ਆਉਣ ਵਾਲੇ ਸਮਾਨ 'ਤੇ 104% ਟੈਰਿਫ਼ ਲਗਾ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਚੀਨੀ ਸਾਮਾਨ ਅਮਰੀਕਾ ਵਿੱਚ ਦੁੱਗਣੀ ਤੋਂ ਵੀ ਵੱਧ ਕੀਮਤ 'ਤੇ ਵਿਕੇਗਾ। ਟਰੰਪ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿੱਚ ਕਿਹਾ ਕਿ ਅਮਰੀਕਾ ਟੈਰਿਫ਼ ਤੋਂ ਰੋਜ਼ਾਨਾ 17.2 ਹਜ਼ਾਰ ਕਰੋੜ ਰੁਪਏ (2 ਬਿਲੀਅਨ ਡਾਲਰ) ਕਮਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਟੈਰਿਫ਼ ਦਾ ਵਿਰੋਧ ਕਰਨ ਵਾਲੇ "ਧੋਖੇਬਾਜ਼ ਅਤੇ ਬਦਮਾਸ਼" ਹਨ। ਟਰੰਪ ਨੇ ਕਿਹਾ ਕਿ 'ਕਈ ਦੇਸ਼ਾਂ ਨੇ ਪਹਿਲਾਂ ਅਮਰੀਕਾ ਨੂੰ ਲੁੱਟਿਆ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਅਮਰੀਕਾ ਖ਼ੁਦ ਨੂੰ ਇਸ ਦੀ ਭਰਪਾਈ ਕਰੇ।' ਮੈਨੂੰ ਮਾਣ ਹੈ ਕਿ ਮੈਂ ਮਜ਼ਦੂਰਾਂ ਦਾ ਰਾਸ਼ਟਰਪਤੀ ਹਾਂ। ਮੈਂ ਮੇਨ ਸਟਰੀਟ ਦੇ ਹੱਕ ਵਿੱਚ ਹਾਂ, ਵਾਲ ਸਟਰੀਟ ਦੇ ਨਹੀਂ।

ਉਨ੍ਹਾਂ ਇਹ ਵੀ ਕਿਹਾ ਕਿ ਇਹ ਕਹਿਣਾ ਗ਼ਲਤ ਹੈ ਕਿ ਟੈਰਿਫ਼ ਨਾਲ ਮਹਿੰਗਾਈ ਵਧੇਗੀ। ਇਹ ਇੱਕ ਛੋਟੀ ਜਿਹੀ ਦਵਾਈ ਹੈ ਜੋ ਲੰਬੇ ਸਮੇਂ ਦੇ ਲਾਭ ਪ੍ਰਦਾਨ ਕਰੇਗੀ। ਟਰੰਪ ਦੇ ਅਨੁਸਾਰ, ਟੈਰਿਫ਼ ਦਾ ਦਬਾਅ ਚੀਨ ਅਤੇ ਯੂਰਪ ਨੂੰ ਅਮਰੀਕਾ ਨਾਲ ਗੱਲਬਾਤ ਕਰਨ ਲਈ ਮਜਬੂਰ ਕਰੇਗਾ। ਟਰੰਪ ਦੇ ਇਸ ਫ਼ੈਸਲੇ ਤੋਂ ਬਾਅਦ ਅਮਰੀਕੀ ਸਟਾਕ ਮਾਰਕੀਟ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ। ਐਸ ਐਂਡ ਪੀ 500 ਸੂਚਕਾਂਕ ਵਿੱਚ ਸ਼ਾਮਲ ਕੰਪਨੀਆਂ ਦੇ ਬਾਜ਼ਾਰ ਮੁੱਲ ਵਿੱਚ 5.8 ਟ੍ਰਿਲੀਅਨ ਡਾਲਰ (ਲਗਭਗ 501 ਲੱਖ ਕਰੋੜ ਰੁਪਏ) ਦੀ ਗਿਰਾਵਟ ਆਈ ਹੈ।

ਇਹ 1957 ਤੋਂ ਬਾਅਦ ਚਾਰ ਦਿਨਾਂ ਦੀ ਸਭ ਤੋਂ ਵੱਡੀ ਗਿਰਾਵਟ ਹੈ। ਟਰੰਪ ਨੇ ਫ਼ਰਵਰੀ ਅਤੇ ਮਾਰਚ ਵਿੱਚ ਚੀਨ 'ਤੇ 10-10% ਟੈਰਿਫ਼ ਵੀ ਲਗਾਏ ਸਨ। ਅਪ੍ਰੈਲ ਦੇ ਸ਼ੁਰੂ ਵਿੱਚ 34% ਟੈਰਿਫ਼ ਜੋੜਿਆ ਗਿਆ ਸੀ ਅਤੇ ਹੁਣ ਹੋਰ 50% ਟੈਰਿਫ਼ ਲਗਾਇਆ ਹੈ, ਜਿਹੜਾ ਹੁਣ ਵੱਧ ਕੇ ਕੁੱਲ 104% ਹੋ ਗਿਆ। ਜਵਾਬ ਵਿੱਚ, ਚੀਨ ਨੇ ਵੀ ਅਮਰੀਕਾ ਤੋਂ ਆਉਣ ਵਾਲੇ ਸਮਾਨ 'ਤੇ 34% ਟੈਰਿਫ਼ ਲਗਾ ਦਿੱਤਾ। ਟਰੰਪ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਚੀਨ ਨੇ ਟੈਰਿਫ਼ ਨਹੀਂ ਹਟਾਇਆ ਤਾਂ 50% ਵਾਧੂ ਟੈਰਿਫ਼ ਲਗਾਇਆ ਜਾਵੇਗਾ।


 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement