
ਪੈਰਿਸ ਤੋਂ ਮੁੰਬਈ ਜਾ ਰਹੇ ਏਅਰ ਫਰਾਂਸ ਦੀ ਸਹਾਇਕ ਕੰਪਨੀ ਦੇ ਇਕ ਜਹਾਜ਼ ਨੂੰ ਐਮਰਜੈਂਸੀ ਸਥਿਤੀ
ਤਹਿਰਾਨ : ਪੈਰਿਸ ਤੋਂ ਮੁੰਬਈ ਜਾ ਰਹੇ ਏਅਰ ਫਰਾਂਸ ਦੀ ਸਹਾਇਕ ਕੰਪਨੀ ਦੇ ਇਕ ਜਹਾਜ਼ ਨੂੰ ਐਮਰਜੈਂਸੀ ਸਥਿਤੀ ਵਿਚ ਈਰਾਨ ‘ਚ ਉਤਾਰਨਾ ਪਿਆ। ਜਹਾਜ਼ ਨੇ ਬੁੱਧਵਾਰ ਨੂੰ ਕਈ ਘੰਟਿਆਂ ਤੱਕ ਰੁਕਣ ਮਗਰੋਂ ਦੁਬਈ ਲਈ ਉਡਾਣ ਭਰੀ। ਜਹਾਜ਼ ਕੰਪਨੀ ਜੂਨ ਦਾ ਏ-340 ਜਹਾਜ਼ ਈਰਾਨ ਦੇ ਇਸਫ਼ਹਾਨ ਸ਼ਹਿਰ ਵਿਚ ਉੱਤਰਿਆ। ਜਹਾਜ਼ ਕੰਪਨੀ ਜੂਨ ਵੱਲੋਂ ਬਿਆਨ ‘ਚ ਕਿਹਾ ਕਿਆ ਹੈ ਕਿ ਉਡਾਨ ਏਏਐਫ਼-218 ਨੂੰ ਵੈਂਟੀਲੇਸ਼ਨ ਸਰਕਟ ਵਿਚ ਖਰਾਬੀ ਮਗਰੋਂ ਸੁਰੱਖਿਆ ਕਾਰਨਾਂ ਕਰਕੇ ਉਤਰਿਆ ਗਿਆ।
Plane bound to Mumbai from Paris lands at Iran due to emergency
ਸਥਾਨਕ ਅਧਿਕਾਰੀਆਂ ਨੇ ਯਾਤਰੀਆਂ ਨੂੰ ਸੇਵਾਵਾਂ ਮੁਹੱਈਆ ਕਰਵਾਈਆਂ। ਜਾਣਕਾਰੀ ਮੁਤਾਬਿਕ ਸਾਰੇ ਯਾਰੀ ਸੁਰੱਖਿਆਤ ਹਨ। ਏਅਰ ਫਰਾਂਸ ਨੇ ਦੱਸਿਆ ਕਿ ਸਥਾਨਕ ਮੁਰੰਮਤ ਦਲ ਨੇ ਜਹਾਜ਼ ਦੀ ਜਾਂਚ ਕੀਤੀ ਤੇ ਇਸ ਦੇ ਬਾਅਦ ਉਹ ਦੁਬਈ ‘ਚ ਅਲ ਮਕਤੂਮ ਕੌਮਾਂਤਰੀ ਹਵਾਈ ਅੱਡੇ ਲਈ ਰਵਾਨਾ ਹੋ ਗਿਆ। ਏਅਰ ਫਰਾਂਸ ਨੇ ਦੱਸਿਆ ਕਿ ਉਹ ਯਾਤਰੀਆਂ ਨੂੰ ਹੋਰ ਜਹਾਜ਼ ਕੰਪਨੀਆਂ ਦੇ ਜਹਾਜ਼ਾਂ ਰਾਹੀਂ ਜਲਦੀ ਤੋਂ ਜਲਦੀ ਮੁੰਬਈ ਭੇਜਣਗੇ।