ਚੋਣ ਪ੍ਰਚਾਰ ਦੌਰਾਨ ਆਸਟ੍ਰੇਲੀਆਈ ਪ੍ਰਧਾਨ ਮੰਤਰੀ 'ਤੇ ਸੁੱਟਿਆ ਅੰਡਾ
Published : May 7, 2019, 3:48 pm IST
Updated : May 7, 2019, 3:48 pm IST
SHARE ARTICLE
Protester bounces egg off head of Australian prime minister Scott Morrison
Protester bounces egg off head of Australian prime minister Scott Morrison

ਪੁਲਿਸ ਨੇ 24 ਸਾਲਾ ਔਰਤ ਨੂੰ ਕਾਬੂ ਕੀਤਾ

ਕੇਨਬਰਾ : ਭਾਰਤ 'ਚ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਦੇ ਆਗੂਆਂ 'ਤੇ ਹਮਲੇ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ। ਪਿਛਲੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਹਮਲੇ ਤੋਂ ਬਾਅਦ ਅਜਿਹੀ ਹੀ ਇਕ ਘਟਨਾ ਆਸਟ੍ਰੇਲੀਆ 'ਚ ਵਾਪਰੀ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰੀਸਨ 'ਤੇ ਮੰਗਲਵਾਰ ਨੂੰ ਚੋਣ ਰੈਲੀ ਦੌਰਾਨ ਇਕ ਪ੍ਰਦਰਸ਼ਨਕਾਰੀ ਨੇ ਅੰਡਾ ਸੁੱਟ ਦਿੱਤਾ।


ਜਾਣਕਾਰੀ ਮੁਤਾਬਕ ਅੰਡਾ ਮਾਰੀਸਨ ਦੇ ਸਿਰ 'ਚ ਲੱਗਾ। ਸਥਾਨਕ ਟੀਵੀ 'ਤੇ ਵਿਖਾਈਆਂ ਗਈਆਂ ਖ਼ਬਰਾਂ ਮੁਤਾਬਕ ਇਕ 24 ਸਾਲਾ ਔਰਤ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਰੀਸਨ ਨੇ ਅੰਡਾ ਸੁੱਟਣ ਵਾਲੇ ਨੂੰ ਕਾਇਰ ਦੱਸਿਆ ਹੈ। ਸਕਾਟ ਮਾਰੀਸਨ ਨੇ ਟਵੀਟ ਕੀਤਾ, "ਅਲਬਰੀ 'ਚ ਅੱਜ ਵਾਪਰੀ ਘਟਨਾ ਦੇ ਸਬੰਧ 'ਚ ਮੇਰੀ ਚਿੰਤਾ ਉਸ ਬਜ਼ੁਰਗ ਔਰਤ ਲਈ ਹੈ, ਜੋ ਅਚਾਨਕ ਡਿੱਗ ਗਈ ਸੀ। ਮੈਂ ਉਸ ਨੂੰ ਚੁੱਕਣ 'ਚ ਮਦਦ ਕੀਤੀ ਅਤੇ ਗਲੇ ਲਗਾਇਆ। ਸਾਡੇ ਕਿਸਾਨਾਂ ਨੂੰ ਅਜਿਹੇ ਮੂਰਖਾਂ ਨਾਲ ਨਜਿੱਠਣਾ ਪਵੇਗਾ ਜੋ ਉਨ੍ਹਾਂ ਦੇ ਖੇਤਾਂ ਅਤੇ ਘਰਾਂ 'ਤੇ ਹਮਲਾ ਕਰ ਰਹੇ ਹਨ।"

The protester cracked a smile while being escorted from the venueThe protester cracked a smile while being escorted from the venue

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ 'ਚ 18 ਮਈ ਨੂੰ ਆਮ ਚੋਣਾਂ ਹੋਣੀਆਂ ਹਨ। ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰ ਰਹੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement