ਸਤਿੰਦਰ ਸਰਤਾਜ ਨੇ ਆਸਟ੍ਰੇਲੀਆ 'ਚ ਵਧਾਇਆ ਪੰਜਾਬੀਆਂ ਦਾ ਮਾਣ
Published : May 4, 2019, 6:38 pm IST
Updated : May 4, 2019, 7:18 pm IST
SHARE ARTICLE
satinder sartaj Performance at the House Of Parliament
satinder sartaj Performance at the House Of Parliament

ਦਮਦਾਰ ਆਵਾਜ਼ ਸਦਕਾ ਗੋਰਿਆਂ ਨੂੰ ਵੀ ਝੂਮਣ ਲਈ ਕੀਤਾ ਮਜਬੂਰ

ਆਸਟਰੇਲੀਆ- ਪੰਜਾਬੀ ਇੰਡਸਟਰੀ ਵਿਚ ਸਤਿੰਦਰ ਸਰਤਾਜ ਦਾ ਨਾਮ ਕਿਸੇ ਜਾਣ ਪਛਾਣ ਦਾ ਮੁਹਤਾਜ਼ ਨਹੀਂ ਜਿਨ੍ਹਾਂ ਨੂੰ ਜ਼ਿਆਦਾਤਰ ਸੂਫ਼ੀ ਗਾਇਕ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਸਤਿੰਦਰ ਸਰਤਾਜ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਦੇਸ਼ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਦੇ ਦਿਲਾਂ ਵਿਚ ਵੀ ਖ਼ਾਸ ਜਗ੍ਹਾ ਬਣੀ ਹੈ, ਇਹੀ ਵਜ੍ਹਾ ਹੈ ਕਿ ਉਨ੍ਹਾਂ ਨੂੰ ਆਸਟਰੇਲੀਆ ਦੀ ਪਾਰਲੀਮੈਂਟ ਵਲੋਂ ਐਕਸੀਲੈਂਸ ਇਨ ਮਿਊਜ਼ਕ ਐਵਾਰਡ ਨਾਲ ਨਿਵਾਜ਼ਿਆ ਗਿਆ ਹੈ ਜੋ ਪੰਜਾਬ ਲਈ ਵੱਡੇ ਮਾਣ ਵਾਲੀ ਗੱਲ ਹੈ।

Satinder Sartaj Performance at the House Of ParliamentSatinder Sartaj Performance at the House Of Parliament

ਸਤਿੰਦਰ ਸਰਤਾਜ ਪਹਿਲੇ ਅਜਿਹੇ ਸਰਦਾਰ ਹਨ ਜਿਨ੍ਹਾਂ ਨੇ ਓਪੇਰਾ ਹਾਊਸ ਵਿਚ ਮਿਊਜ਼ਕ ਪਰਫਾਰਮੈਂਸ ਦਿੱਤੀ ਹੈ। ਆਸਟਰੇਲੀਅਨ ਪਾਰਲੀਮੈਂਟ ਵਲੋਂ ਸਰਤਾਜ ਦੀ ਇਸੇ ਸ਼ਾਨਦਾਰ ਪਰਫਾਰਮੈਂਸ ਬਦਲੇ ਲਈ ਉਸ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਤਰ੍ਹਾਂ ਉਹ ਪਹਿਲੇ ਪੰਜਾਬੀ ਗਾਇਕ ਬਣ ਗਏ ਹਨ, ਜਿਨ੍ਹਾਂ ਨੂੰ ਆਸਟਰੇਲੀਆ ਦੀ ਪਾਰਲੀਮੈਂਟ ਨੇ ਸਨਮਾਨਿਤ ਕੀਤਾ ਹੈ। ਸਨਮਾਨ ਹਾਸਲ ਕਰਨ ਮੌਕੇ ਵੀ ਉਨ੍ਹਾਂ ਨੇ ਅਪਣੇ ਮਸ਼ਹੂਰ ਸੂਫ਼ੀ ਕਲਾਮ 'ਸਾਈਂ' ਦੀਆਂ ਕੁੱਝ ਸਤਰਾਂ ਸੁਣਾਈਆਂ।

Satinder Sartaj Performance at the House Of ParliamentSatinder Sartaj Performance at the House Of Parliament

ਸਤਿੰਦਰ ਸਰਤਾਜ ਨੇ ਅਪਣੀ ਮਿੱਠੀ ਆਵਾਜ਼ ਰਾਹੀਂ ਪੰਜਾਬੀਆਂ ਨੂੰ ਹੀ ਨਹੀਂ ਬਲਕਿ ਗੋਰਿਆਂ ਨੂੰ ਵੀ ਮੰਤਰ ਮੁਗਧ ਕਰ ਦਿਤਾ, ਸਤਿੰਦਰ ਸਰਤਾਜ ਨੇ ਪੰਜਾਬੀ ਇੰਡਸਟਰੀ ਨੂੰ ਇਕ ਤੋਂ ਇਕ ਸ਼ਾਨਦਾਰ ਗੀਤ ਦਿਤੇ ਜਿਨ੍ਹਾਂ ਵਿਚ 'ਸਾਈਂ', 'ਪਾਣੀ ਪੰਜਾਂ ਦਰਿਆਵਾਂ', ਜਿੱਤ ਦੇ ਨਿਸ਼ਾਨ, ਨਿੱਕੀ ਜੇਹੀ ਕੁੜੀ, ਰਸੀਦ, ਸੱਜਣ ਰਾਜ਼ੀ, ਮਾਸੂਮੀਅਤ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਫਿਲਮ 'ਬਲੈਕ ਪ੍ਰਿੰਸ' ਵੀ ਦੇਸ਼ਾਂ ਵਿਦੇਸ਼ਾਂ ਵਿਚ ਕਾਫ਼ੀ ਮਕਬੂਲ ਹੋਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਹੁਣ ਉਹ ਬਹੁਤ ਜਲਦ ਵੱਡੇ ਪਰਦੇ 'ਤੇ ਅਦਿਤੀ ਸ਼ਰਮਾ ਦੇ ਨਾਲ ਅਪਣੀ ਨਵੀਂ ਫ਼ਿਲਮ 'ਅਣਪਰਖ ਅੱਖੀਆਂ' 'ਚ ਨਜ਼ਰ ਆਉਣ ਵਾਲੇ ਹਨ। 
  
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement