ਅਮਰੀਕਾ ਵਿਚ ਭਾਰਤੀ ਡਾਕਟਰ ਬਾਪ-ਬੇਟੀ ਹਾਰੇ ਕੋਰੋਨਾ ਦੀ ਜੰਗ
Published : May 9, 2020, 12:41 pm IST
Updated : May 9, 2020, 12:41 pm IST
SHARE ARTICLE
Photo
Photo

ਅਮਰੀਕਾ ਦੇ ਨਿਊ ਜਰਸੀ ਵਿਚ ਭਾਰਤੀ ਮੂਲ ਦੇ ਇਕ ਬਾਪ-ਬੇਟੀ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਗਈ ਹੈ।

ਨਿਊਜਰਸੀ: ਅਮਰੀਕਾ ਦੇ ਨਿਊ ਜਰਸੀ ਵਿਚ ਭਾਰਤੀ ਮੂਲ ਦੇ ਇਕ ਬਾਪ-ਬੇਟੀ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਗਈ ਹੈ। ਦੋਵੇਂ ਹੀ ਪੇਸ਼ੇ ਤੋਂ ਡਾਕਟਰ ਸਨ। ਗਵਰਨਰ ਫਿਲ ਮਰਫ਼ੀ ਨੇ ਉਹਨਾਂ ਦੀ ਮੌਤ ’ਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਦੋਵਾਂ ਬਾਪ-ਬੇਟੀ ਨੇ ਅਪਣਾ ਜੀਵਨ ਲੋਕਾਂ ਦੀ ਸੇਵਾ ਕਰਦਿਆਂ ਬਤੀਤ ਕੀਤਾ।

PhotoPhoto

ਨਿਊਜਰਸੀ ਦੇ ਗਵਰਨਰ ਨੇ ਉਹਨਾਂ ਦੀ ਮੌਤ 'ਤੇ ਟਵੀਟ ਕਰ ਕੇ ਦੁੱਖ ਜ਼ਾਹਿਰ ਕੀਤਾ। ਨਿਊ ਜਰਸੀ ਦੇ 78 ਸਾਲਾ ਸਤਿਏਂਦਰ ਦੇਵ ਖੰਨਾ ਇਕ ਸਰਜਨ ਹੋਣ ਦੇ ਨਾਲ ਨਾਲ ਕਈ ਹਸਪਤਾਲਾਂ ’ਚ ਸਰਜਰੀ ਮੁੱਖੀ ਦੇ ਤੌਰ ’ਤੇ ਸੇਵਾਵਾਂ ਨਿਭਾਅ ਚੁੱਕੇ ਸਨ। ਉਥੇ ਹੀ ਉਹਨਾਂ ਦੀ 43 ਸਾਲਾ ਬੇਟੀ ਪ੍ਰਿਆ ਖੰਨਾ ਇੰਟਰ ਮੈਡੀਕਲ ਤੇ ਨੇਫ਼੍ਰਰੋਲਾਜੀ ਦੀ ਮਾਹਰ ਸੀ।

Corona VirusPhoto

 ਉਹ ਯੂਨੀਅਨ ਹਸਪਤਾਲ ’ਚ ਚੀਫ਼ ਆਫ਼ ਰੇਜ਼ੀਡੈਂਟਜ਼ ਸੀ ਜੋ ਕਿ ਹੁਣ ਆਰਡਬਲਿਊਜੇ ਬਾਰਨਾਬਾਸ ਦਾ ਹਿੱਸਾ ਹੈ। ਇਹਨਾਂ ਦੋਵਾਂ ਦੀ ਮੌਤ ਕਲਾਰਾ ਮਾਸ ਮੈਡੀਕਲ ਸੈਂਟਰ ਵਿਚ ਹੋਈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦਾ ਪ੍ਰਕੋਪ ਪੂਰੀ ਦੁਨੀਆ ਵਿਚ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਵਾਇਰਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਅਮਰੀਕਾ 'ਤੇ ਪਿਆ ਹੈ।

coronavirus Photo

ਅਮਰੀਕਾ ਵਿਚ ਹੁਣ ਤੱਕ 12,99,912 ਲੋਕ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ। ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 77,562 ਤੱਕ ਪਹੁੰਚ ਚੁੱਕੀ ਹੈ। ਹੁਣ ਤੱਕ ਦੇ ਅੰਕੜਿਆਂ ਅਨੁਸਾਰ ਦੁਨੀਆ ਦੇ ਤਿੰਨ ਦੇਸ਼ਾਂ ਵਿਚ ਦੋ-ਦੋ ਲੱਖ ਅਤੇ ਛੇ ਦੇਸ਼ਾਂ ਵਿਚ ਪੀੜਤਾਂ ਦੀ ਗਿਣਤੀ ਇਕ-ਇਕ ਲੱਖ ਤੋਂ ਉੱਪਰ ਪਹੁੰਚ ਚੁੱਕੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement