ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਅੱਜ ਲੈ ਕੇ ਆਉਣਗੀਆਂ ਇਹ 8 ਉਡਾਣਾਂ
Published : May 9, 2020, 11:04 am IST
Updated : May 9, 2020, 11:06 am IST
SHARE ARTICLE
file photo
file photo

ਕੋਰੋਨਾ ਮਹਾਂਮਾਰੀ ਅਤੇ ਤਾਲਾਬੰਦੀ ਕਾਰਨ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਦਾ ਮਿਸ਼ਨ ਵੰਡੇ ਇੰਡੀਆ........

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਅਤੇ ਤਾਲਾਬੰਦੀ ਕਾਰਨ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਦਾ ਮਿਸ਼ਨ ਵੰਡੇ ਇੰਡੀਆ ਦੇ ਤਹਿਤ ਵਾਪਸ ਪਰਤਣਾ ਜਾਰੀ ਹੈ। ਸ਼ੁੱਕਰਵਾਰ ਰਾਤ ਨੂੰ 650 ਤੋਂ ਵੱਧ ਭਾਰਤੀ ਘਰ ਪਹੁੰਚੇ ਹਨ। ਲੋਕਾਂ ਦਾ ਇਕ ਸਮੂਹ ਦੁਬਈ, ਬਹਿਰੀਨ ਅਤੇ ਰਿਆਦ ਤੋਂ ਭਾਰਤ ਆਇਆ ਹੈ।

 

Flightphoto

ਸਾਰੇ ਯਾਤਰੀਆਂ ਨੂੰ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਰਾਹੀਂ ਵਾਪਸ ਲਿਆਂਦਾ ਗਿਆ ਹੈ। ਹਾਲਾਂਕਿ, ਉਹਨਾਂ ਦੇ ਘਰ ਪਹੁੰਚਦਿਆਂ ਹੀ 14 ਦਿਨਾਂ ਲਈ ਕੁਆਰੰਟਾਈਨ  ਕੀਤਾ ਗਿਆ ਹੈ। ਅੱਜ ਵੰਦੇ ਭਾਰਤ ਮਿਸ਼ਨ ਦੇ ਤਹਿਤ ਅੱਠ ਉਡਾਣਾਂ ਵਿਦੇਸ਼ਾਂ ਤੋਂ ਭਾਰਤੀਆਂ ਨੂੰ ਲੈ ਕੇ ਵਾਪਸ ਪਰਤੇਗੀ।

Flights photo

ਏਅਰ ਇੰਡੀਆ ਦੀ ਇਕ ਉਡਾਣ ਢਾਕਾ (ਬੰਗਲਾਦੇਸ਼) ਤੋਂ ਦਿੱਲੀ ਦੁਪਹਿਰ 3 ਵਜੇ ਪਹੁੰਚੇਗੀ। ਦੂਸਰੀ ਉਡਾਣ ਭਾਰਤੀਆਂ ਨੂੰ ਸ਼ਾਮ 6:30 ਵਜੇ ਕੁਵੈਤ ਤੋਂ ਹੈਦਰਾਬਾਦ  ਲੈ ਕੇ ਆਵੇਗੀ। ਤੀਜੀ ਉਡਾਣ ਮਸਕਟ ਤੋਂ ਯਾਤਰਾ ਕਰੇਗੀ ਅਤੇ ਰਾਤ 8:50 ਵਜੇ ਕੋਚਿਨ ਪਹੁੰਚੇਗੀ।

Flightphoto

ਉਸੇ ਸਮੇਂ, ਸ਼ਾਰਜਹਾਂ ਤੋਂ ਭਾਰਤੀਆਂ ਨੂੰ ਲੈ ਕੇ ਇੱਕ ਉਡਾਣ ਰਾਤ 8:50 ਵਜੇ ਲਖਨਊ ਪਹੁੰਚੇਗੀ। ਇਸ ਤੋਂ ਇਲਾਵਾ, ਲੰਡਨ ਤੋਂ ਭਾਰਤੀਆਂ ਨਾਲ ਇਕ ਉਡਾਣ ਐਤਵਾਰ ਨੂੰ ਦੁਪਹਿਰ 1:30 ਵਜੇ ਮੁੰਬਈ ਪਹੁੰਚੇਗੀ। ਇਸ ਦੇ ਨਾਲ ਹੀ ਇੱਕ ਫਲਾਈਟ ਲੋਕਾਂ ਨੂੰ ਦੋਹਾ ਤੋਂ ਕੋਚਿਨ ਲਈ ਕੱਲ ਦੁਪਹਿਰ ਲੈ ਕੇ ਆਵੇਗੀ।

Flightsphoto

ਉਡਾਣਾਂ ਦਾ ਸ਼ਡਿਊਲ ਦੇਖੋ
ਢਾਕਾ ਤੋਂ ਦਿੱਲੀ ਲਈ ਉਡਾਣ (3 ਵਜੇ),ਕੁਵੈਤ ਤੋਂ ਹੈਦਰਾਬਾਦ ਲਈ ਉਡਾਣ (ਸ਼ਾਮ 6:30 ਵਜੇ),ਮਸਕਟ ਤੋਂ ਕੋਚੀਨ ਉਡਾਣ (ਰਾਤ 8:50 ਵਜੇ, ਸ਼ਾਰਜਹਾਂ ਤੋਂ ਲਖਨਊ ਲਈ ਉਡਾਣ ( ਰਾਤ 8:50 ਵਜੇ ,ਕੁਵੈਤ ਤੋਂ ਕੋਚੀਨ ਉਡਾਣ (ਰਾਤ 9: 15), ਕੁਆਲਾਲੰਪੁਰ ਤੋਂ ਤ੍ਰਿਚੀ ਲਈ ਫਲਾਈਟ (9:40 ਵਜੇ), ਲੰਡਨ ਤੋਂ ਮੁੰਬਈ ਉਡਾਣ ( ਦੇਰ ਰਾਤ 1:30ਵਜੇ),ਦੋਹਾ ਤੋਂ ਕੋਚੀਨ ਲਈ ਉਡਾਣ (ਦੇਰ ਰਾਤ  1:40ਵਜੇ)

Flightphoto

ਦੱਸ ਦੇਈਏ ਕਿ ਵੰਦੇ ਭਾਰਤ ਮਿਸ਼ਨ ਤਹਿਤ 12 ਦੇਸ਼ਾਂ ਵਿਚ ਫਸੇ ਲਗਭਗ ਦੋ ਲੱਖ ਭਾਰਤੀਆਂ ਨੂੰ ਵਾਪਸ ਲਿਆਂਦਾ ਜਾਵੇਗਾ। ਅਮਰੀਕਾ, ਬ੍ਰਿਟੇਨ, ਬੰਗਲਾਦੇਸ਼, ਮਲੇਸ਼ੀਆ, ਫਿਲੀਪੀਨਜ਼, ਸਿੰਗਾਪੁਰ, ਯੂਏਈ, ਸਾਊਦੀ ਅਰਬ, ਕਤਰ, ਬਹਿਰੀਨ, ਕੁਵੈਤ ਅਤੇ ਓਮਾਨ ਵਿਚ ਫਸੇ ਭਾਰਤੀਆਂ ਨੂੰ ਲਿਆਂਦਾ ਜਾ ਰਿਹਾ ਹੈ। ਨੇਵੀ ਸਮੁੰਦਰੀ ਪੁਲ ਦਾ ਕੰਮ ਕਰ ਰਹੀ ਹੈ।

ਦੂਜੇ ਪਾਸੇ, ਭਾਰਤੀ ਨੇਵੀ ਸਮੁੰਦਰੀ ਰਸਤੇ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਸਮੁੰਦਰੀ ਪੁਲ ਦਾ ਕੰਮ ਕਰ ਰਹੀ ਹੈ। ਇਸ ਦੇ ਤਹਿਤ ਜਲ ਸੈਨਾ ਦੇ ਜਹਾਜ਼ ਆਈ.ਐੱਨ.ਏ. ਜਲਸ਼ ਨੇ 698 ਭਾਰਤੀਆਂ ਨੂੰ ਮਾਲਦੀਵ ਦੀ ਰਾਜਧਾਨੀ ਮਾਲੇ ਤੋਂ ਕੇਰਲੀ ਦੇ ਕੋਚੀ ਲੈ ਗਏ। ਐਤਵਾਰ ਸ਼ਾਮ ਤੱਕ ਕੋਚੀ ਪਹੁੰਚਣ ਦੀ ਸੰਭਾਵਨਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement