
Boeing 737 plane Crashes : ਡਕਾਰ ਤੋਂ 85 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਸੀ ਜ਼ਹਾਜ, 10 ਲੋਕ ਜ਼ਖਮੀ
Boeing 737 plane Crashes : ਸੇਨੇਗਲ ਦੀ ਰਾਜਧਾਨੀ ਡਕਾਰ ’ਚ 85 ਲੋਕਾਂ ਨੂੰ ਲੈ ਕੇ ਜਾ ਰਹੇ ਇੱਕ ਬੋਇੰਗ 737 ਜਹਾਜ਼ ਦੇ ਰਨਵੇਅ ਤੋਂ ਫ਼ਿਸਲ ਜਾਣ ਕਾਰਨ ਘੱਟੋਂ-ਘੱਟ 10 ਲੋਕ ਜ਼ਖ਼ਮੀ ਹੋ ਗਏ ਹਨ।
ਇਸ ਸਬੰਧੀ ਦੇਸ਼ ਦੇ ਟਰਾਂਸਪੋਰਟ ਮੰਤਰੀ ਐਲ ਮਲਿਕ ਨਦਿਆਏ ਨੇ ਕਿਹਾ ਕਿ ਟ੍ਰਾਂਸਏਅਰ ਦੁਆਰਾ ਸੰਚਾਲਿਤ ਏਅਰ ਸੇਨੇਗਲ ਫ਼ਲਾਈਟ ਬੁੱਧਵਾਰ ਦੇਰ ਰਾਤ 79 ਯਾਤਰੀਆਂ, ਦੋ ਪਾਇਲਟ ਅਤੇ ਚਾਰ ਕੈਬਿਨ ਕਰੂ ਨੂੰ ਲੈ ਕੇ ਬਮਾਕੋ ਲਈ ਰਵਾਨਾ ਹੋਈ ਸੀ । ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਹੋਰ ਯਾਤਰੀਆਂ ਨੂੰ ਆਰਾਮ ਕਰਨ ਲਈ ਇੱਕ ਹੋਟਲ ’ਚ ਲਿਜਾਇਆ ਗਿਆ ਹੈ।
(For more news apart from Boeing 737 plane skidded off the runway in Senegal News in Punjabi, stay tuned to Rozana Spokesman)