Gurpatwant Singh Pannun Case: ਰੂਸ ਨੇ ਅਮਰੀਕਾ 'ਤੇ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਦੇਣ ਦਾ ਇਲਜ਼ਾਮ ਲਗਾਇਆ
Published : May 9, 2024, 4:14 pm IST
Updated : May 9, 2024, 4:14 pm IST
SHARE ARTICLE
Russia accuses U.S. of meddling in India’s internal affairs
Russia accuses U.S. of meddling in India’s internal affairs

ਕਿਹਾ, ਅਮਰੀਕਾ ਲੋਕ ਸਭਾ ਚੋਣਾਂ ਦੌਰਾਨ ਭਾਰਤ ਵਿਚ ਅਸਥਿਰਤਾ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ

Gurpatwant Singh Pannun: ਰੂਸ ਨੇ ਅਮਰੀਕਾ 'ਤੇ ਭਾਰਤ ਦੇ ਘਰੇਲੂ ਮਾਮਲਿਆਂ ਅਤੇ ਚੱਲ ਰਹੀਆਂ ਚੋਣਾਂ 'ਚ ਦਖਲ ਦੇਣ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਅਮਰੀਕਾ ਨੇ ਅਜੇ ਤਕ ਅਪਣੇ ਦੇਸ਼ 'ਚ ਗਰਮਖਿਆਲੀ ਨੂੰ ਮਾਰਨ ਦੀ ਸਾਜ਼ਿਸ਼ 'ਚ ਭਾਰਤੀ ਨਾਗਰਿਕਾਂ ਦੇ ਸ਼ਾਮਲ ਹੋਣ ਦਾ ਕੋਈ ਠੋਸ ਸਬੂਤ ਨਹੀਂ ਦਿਤਾ ਹੈ।

ਅਮਰੀਕੀ ਸੰਘੀ ਵਕੀਲਾਂ ਨੇ ਪਿਛਲੇ ਸਾਲ ਨਵੰਬਰ ਵਿਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਉਤੇ ਗੁਰਪਤਵੰਤ ਸਿੰਘ ਪੰਨੂ ਦੀ ਹਤਿਆ ਦੀ ਇਕ ਨਾਕਾਮ ਸਾਜ਼ਿਸ਼ ਵਿਚ ਇਕ ਭਾਰਤੀ ਸਰਕਾਰੀ ਕਰਮਚਾਰੀ ਨਾਲ ਮਿਲ ਕੇ ਕੰਮ ਕਰਨ ਦਾ ਇਲਜ਼ਾਮ ਲਗਾਇਆ ਸੀ। ਭਾਰਤ 'ਚ ਲੋੜੀਂਦੇ ਪੰਨੂ ਕੋਲ ਅਮਰੀਕਾ ਅਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ। ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਕੇਂਦਰੀ ਗ੍ਰਹਿ ਮੰਤਰਾਲੇ ਨੇ ਉਸ ਨੂੰ ਅਤਿਵਾਦੀ ਵਜੋਂ ਸੂਚੀਬੱਧ ਕੀਤਾ ਸੀ।

'ਵਾਸ਼ਿੰਗਟਨ ਪੋਸਟ' ਨੇ ਅਪਣੀ ਇਕ ਰਿਪੋਰਟ 'ਚ ਦਾਅਵਾ ਕੀਤਾ ਹੈ ਕਿ ਭਾਰਤ ਰੂਸ ਅਤੇ ਸਾਊਦੀ ਅਰਬ ਵਰਗੀਆਂ ਨੀਤੀਆਂ ਅਪਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਦੋਂ ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਰੀਆ ਜ਼ਖਾਰੋਵਾ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, “ਸਾਡੇ ਕੋਲ ਜੋ ਜਾਣਕਾਰੀ ਹੈ, ਵਾਸ਼ਿੰਗਟਨ ਨੇ ਅਜੇ ਤਕ ਜੀਐਸ ਪੰਨੂ ਦੀ ਹਤਿਆ ਦੀ ਸਾਜ਼ਸ਼ ਵਿਚ ਭਾਰਤੀ ਨਾਗਰਿਕਾਂ ਦੇ ਸ਼ਾਮਲ ਹੋਣ ਦਾ ਕੋਈ ਭਰੋਸੇਯੋਗ ਸਬੂਤ ਨਹੀਂ ਦਿਤਾ ਹੈ। ਸਬੂਤਾਂ ਦੀ ਅਣਹੋਂਦ ਵਿਚ ਇਸ ਵਿਸ਼ੇ 'ਤੇ ਕਿਆਸ ਲਗਾਉਣਾ ਅਸਵੀਕਾਰਨਯੋਗ ਹੈ”। ਉਨ੍ਹਾਂ ਕਿਹਾ ਕਿ ਅਮਰੀਕਾ ਭਾਰਤ ਦੀ ਕੌਮੀ ਸੋਚ ਅਤੇ ਇਤਿਹਾਸ ਨੂੰ ਨਹੀਂ ਸਮਝਦਾ ਅਤੇ ਭਾਰਤ ਵਿਚ ਧਾਰਮਿਕ ਆਜ਼ਾਦੀ ਬਾਰੇ ‘ਬੇਬੁਨਿਆਦ ਦੋਸ਼’ ਲਗਾਉਂਦਾ ਰਹਿੰਦਾ ਹੈ।

ਜ਼ਖਾਰੋਵਾ ਨੇ ਕਿਹਾ, ''ਅਮਰੀਕਾ ਨਵੀਂ ਦਿੱਲੀ 'ਤੇ ਨਿਯਮਿਤ ਤੌਰ 'ਤੇ ਬੇਬੁਨਿਆਦ ਇਲਜ਼ਾਮ ਲਗਾਉਂਦਾ ਹੈ... ਅਸੀਂ ਦੇਖਦੇ ਹਾਂ ਕਿ ਉਹ ਭਾਰਤ 'ਤੇ ਹੀ ਨਹੀਂ ਸਗੋਂ ਕਈ ਹੋਰ ਦੇਸ਼ਾਂ 'ਤੇ ਵੀ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਨ ਦੇ ਬੇਬੁਨਿਆਦ ਦੋਸ਼ ਲਗਾਉਂਦੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਭਾਰਤ ਦੀ ਰਾਸ਼ਟਰੀ ਵਿਚਾਰਧਾਰਾ ਨੂੰ ਨਹੀਂ ਸਮਝਦਾ। ਉਸ ਨੂੰ ਭਾਰਤ ਦੇ ਵਿਕਾਸ ਦੇ ਇਤਿਹਾਸਕ ਸੰਦਰਭ ਦੀ ਸਮਝ ਨਹੀਂ ਹੈ ਅਤੇ ਉਹ ਇਕ ਦੇਸ਼ ਵਜੋਂ ਭਾਰਤ ਦਾ ਸਨਮਾਨ ਨਹੀਂ ਕਰਦਾ”।

ਰੂਸੀ ਬੁਲਾਰੇ ਨੇ ਇਸ ਦਖਲਅੰਦਾਜ਼ੀ ਨੂੰ 'ਬਸਤੀਵਾਦੀ ਮਾਨਸਿਕਤਾ' ਕਰਾਰ ਦਿਤਾ ਅਤੇ ਅਮਰੀਕਾ 'ਤੇ ਲੋਕ ਸਭਾ ਚੋਣਾਂ ਨੂੰ ਪੇਚੀਦਾ ਬਣਾਉਣ ਦਾ ਦੋਸ਼ ਲਾਇਆ।ਆਰਟੀ ਨਿਊਜ਼ ਨੇ ਜ਼ਖਾਰੋਵਾ ਦੇ ਹਵਾਲੇ ਨਾਲ ਕਿਹਾ, “ਉਹ ਆਮ ਸੰਸਦੀ ਚੋਣਾਂ ਨੂੰ ਗੁੰਝਲਦਾਰ ਬਣਾਉਣ ਲਈ ਭਾਰਤ ਦੀ ਅੰਦਰੂਨੀ ਸਿਆਸੀ ਸਥਿਤੀ ਨੂੰ ਅਸੰਤੁਲਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇਣ ਦਾ ਇਕ ਤਰੀਕਾ ਹੈ”।

ਉਨ੍ਹਾਂ ਕਿਹਾ, "ਘਰੇਲੂ ਅਤੇ ਅੰਤਰਰਾਸ਼ਟਰੀ ਤੌਰ 'ਤੇ, ਵਾਸ਼ਿੰਗਟਨ ਨਾਲੋਂ ਵਧੇਰੇ ਦਮਨਕਾਰੀ ਸ਼ਾਸਨ ਦੀ ਕਲਪਨਾ ਕਰਨਾ ਮੁਸ਼ਕਲ ਹੈ"। 'ਵਾਸ਼ਿੰਗਟਨ ਪੋਸਟ' ਨੇ ਬੇਨਾਮ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਪਿਛਲੇ ਸਾਲ ਅਮਰੀਕੀ ਧਰਤੀ 'ਤੇ ਪੰਨੂ ਦੀ ਹਤਿਆ ਦੀ ਕਥਿਤ ਸਾਜ਼ਿਸ਼ 'ਚ 'ਰਿਸਰਚ ਐਂਡ ਐਨਾਲਿਸਿਸ ਵਿੰਗ' (ਰਾਅ) ਦੇ ਅਧਿਕਾਰੀ ਦੀ ਸ਼ਮੂਲੀਅਤ ਦਾ ਦੋਸ਼ ਲਗਾਇਆ ਸੀ। ਭਾਰਤ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਕਿਹਾ ਹੈ ਕਿ ਰਿਪੋਰਟ 'ਚ ਗੰਭੀਰ ਮਾਮਲੇ 'ਤੇ 'ਅਣਉਚਿਤ ਅਤੇ ਬੇਬੁਨਿਆਦ' ਦੋਸ਼ ਲਗਾਏ ਗਏ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

(For more Punjabi news apart from Russia accuses U.S. of meddling in India’s internal affairs in Gurpatwant Singh Pannun Case, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement